
ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਦਿੱਲੀ ਸ਼ਹਿਰੀ ਆਸਰਾ ਸੁਧਾਰ ਬੋਰਡ (ਡੁਸਿਬ) ਦੀ 22 ਵੀਂ ਮੀਟਿੰਗ ਵਿਚ ਦਿੱਲੀ ਦੀਆਂ 750 ਜੇ ਜੇ ਕਾਲੋਨੀਆਂ ਵਿਚ ...
ਨਵੀਂ ਦਿੱਲੀ: ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਦਿੱਲੀ ਸ਼ਹਿਰੀ ਆਸਰਾ ਸੁਧਾਰ ਬੋਰਡ (ਡੁਸਿਬ) ਦੀ 22 ਵੀਂ ਮੀਟਿੰਗ ਵਿਚ ਦਿੱਲੀ ਦੀਆਂ 750 ਜੇ ਜੇ ਕਾਲੋਨੀਆਂ ਵਿਚ ਨਾਲੇ ਨਾਲੀਆਂ, ਫੁੱਟ ਪਾਥਾਂ ਤੇ ਹੋਰ ਮੁਰੰਮਤ ਦੇ ਕੰਮਾਂ ਨੂੰ ਇਕ ਸਾਲ ਦੇ ਅੰਦਰ ਪੂਰਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਆਲਾ ਅਫ਼ਸਰਾਂ ਨੂੰ ਮਰੰਮਤ ਆਦਿ ਦੇ ਖ਼ਰਚਿਆਂ ਦਾ ਖ਼ਾਕਾ ਤਿਆਰ ਕਰਨ ਦੀ ਹਦਾਇਤ ਦਿਤੀ ਗਈ ਹੈ। ਅੱਜ ਦਿੱਲੀ ਸਕੱਤਰੇਤ ਵਿਖੇ ਹੋਈ ਡੁਸਿਬ ਦੀ ਮੀਟਿੰਗ ਵਿਚ ਡੁਸਿਬ ਦੇ ਮੁਖ ਕਾਰਜਕਾਰੀ ਅਫ਼ਸਰ ਆਈ ਏ ਐਸ ਸ.ਸ਼ੂਰਬੀਰ ਸਿੰਘ ਤੇ ਹੋਰ ਆਲਾ ਅਫ਼ਸਰ ਸ਼ਾਮਲ ਹੋਏ।
Arvind Kejriwal
ਡੁਸਿਬ ਵਲੋਂ ਅਪਣੇ ਵਿੱਤੀ ਵਰ੍ਹੇ 2018-19 ਦਾ 785 ਕਰੋੜ ਰੁਪਏ ਦਾ ਬਜਟ ਵੀ ਪੇਸ਼ ਕੀਤਾ ਗਿਆ। ਤਿਲਕ ਵਿਹਾਰ ਦੀ 1984 ਪੀੜ੍ਹਤਾਂ ਦੀ ਕਾਲੋਨੀ ਵਿਖੇ ਇਕ 6 ਏਕੜ ਦੇ ਪਾਰਕ ਦੀ ਵੀ ਮੁੜ ਉਸਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਾਰੀਆਂ ਜੇ ਜੇ ਕਾਲੋਨੀਆਂ ਵਿਚ ਜਨ ਸਹੂਲਤਾਂ ਕੇਂਦਰਾਂ ਦੀ ਸਾਫ਼ ਸਫ਼ਾਈ ਲਈ ਪੇਸ਼ੇਵਰ ਕੰਪਨੀਆਂ ਦੀ ਸੇਵਾਵਾਂ ਲੈਣ ਦਾ ਫ਼ੈਸਲਾ ਵੀ ਕੀਤਾ ਗਿਆ।