ਪੂਰਬੀ ਲਦਾਖ਼ ਰੇੜਕਾ: ਲੈਫ਼ਟੀਨੈਂਟ ਜਨਰਲ ਪਧਰੀ ਗੱਲਬਾਤ ਅੱਜ
Published : Jul 14, 2020, 10:56 am IST
Updated : Jul 14, 2020, 10:56 am IST
SHARE ARTICLE
File Photo
File Photo

ਪੂਰਬੀ ਲਦਾਖ਼ ਵਿਚ ਤਣਾਅ ਘਟਾਉਣ ਅਤੇ ਫ਼ੌਜੀਆਂ ਦੇ ਪਿੱਛੇ ਹਟਣ ਲਈ ਤੌਰ-ਤਰੀਕੇ ਤੈਅ ਕਰਨ ਲਈ ਭਾਰਤੀ ਅਤੇ ਚੀਨੀ ਫ਼ੌਜੀਆਂ

ਨਵੀਂ ਦਿੱਲੀ, 13 ਜੁਲਾਈ : ਪੂਰਬੀ ਲਦਾਖ਼ ਵਿਚ ਤਣਾਅ ਘਟਾਉਣ ਅਤੇ ਫ਼ੌਜੀਆਂ ਦੇ ਪਿੱਛੇ ਹਟਣ ਲਈ ਤੌਰ-ਤਰੀਕੇ ਤੈਅ ਕਰਨ ਲਈ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਲੈਫ਼ਟੀਨੈਂਟ ਜਨਰਲ ਪਧਰੀ ਚੌਥੇ ਦੌਰ ਦੀ ਗੱਲਬਾਤ ਮੰਗਲਵਾਰ ਨੂੰ ਹੋਵੇਗੀ।  ਸਰਕਾਰੀ ਸੂਤਰਾਂ ਨੇ ਦਸਿਆ ਕਿ ਪੂਰਬੀ ਲਦਾਖ਼ ਵਿਚ ਅਸਲ ਕੰਟਰੋਲ ਰੇਖਾ ਦੇ ਭਾਰਤੀ ਹਿੱਸੇ ਵਿਚ ਚੁਸ਼ੁਲ ਵਿਚ ਇਹ ਬੈਠਕ ਹੋਵੇਗੀ। ਦੋਹਾਂ ਧਿਰਾਂ ਦੁਆਰਾ ਉੱਚੇ ਇਲਾਕਿਆਂ ਵਿਚ ਅਮਨ ਚੈਨ ਬਹਾਲ ਕਰਨ ਦੇ ਖਾਕੇ ਨੂੰ ਵੀ ਆਖ਼ਰੀ ਰੂਪ ਦੇਣ ਦੀ ਸੰਭਾਵਨਾ ਹੈ। 

File Photo File Photo

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਝਗੜੇ ਵਾਲੇ ਇਲਾਕਿਆਂ ਤੋਂ ਫ਼ੌਜ ਨੂੰ ਹਟਾਉਣ ਦੀ ਕਵਾਇਦ ਪੂਰੀ ਕਰ ਚੁਕੀ ਹੈ ਅਤੇ ਪਿਛਲੇ ਇਕ ਹਫ਼ਤੇ ਵਿਚ ਉਸ ਨੇ ਪੈਂਗੋਗ ਸੋ ਇਲਾਕੇ ਵਿਚ ਪੈਂਦੇ ਫ਼ਿੰਗਰ ਫ਼ੋਰ ਲਾਗੇ ਫ਼ੌਜੀਆਂ ਦੀ ਗਿਣਤੀ ਘਟਾਈ ਹੈ। ਭਾਰਤ ਜ਼ੋਰ ਦੇ ਰਿਹਾ ਹੈ ਕਿ ਚੀਨ ਫ਼ਿੰਗਰ ਫ਼ੋਰ ਅਤੇ ਫ਼ਿੰਗਰ ਐਟ ਵਿਚਲੇ ਇਲਾਕਿਆਂ ਤੋਂ ਸੁਰੱਖਿਆ ਬਲਾਂ ਨੂੰ ਹਟਾਏ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement