
ਲੌਕਡਾਊਨ ਦਾ ਫਾਇਦਾ ਚੁੱਕ ਕੇ ਸਟੇਟ ਬੈਂਕ ਆਫ ਇੰਡੀਆ ਦੀ ਫਰਜ਼ੀ ਬ੍ਰਾਂਚ ਖੋਲ੍ਹਣ ਦੇ ਅਰੋਪ ਵਿਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਵੀਂ ਦਿੱਲੀ: ਲੌਕਡਾਊਨ ਦਾ ਫਾਇਦਾ ਚੁੱਕ ਕੇ ਸਟੇਟ ਬੈਂਕ ਆਫ ਇੰਡੀਆ ਦੀ ਫਰਜ਼ੀ ਬ੍ਰਾਂਚ ਖੋਲ੍ਹਣ ਦੇ ਅਰੋਪ ਵਿਚ ਤਮਿਲਨਾਡੂ ਦੀ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਤਮਿਲਨਾਡੂ ਦੇ ਕਡਲੋਰ ਜ਼ਿਲੇ ਵਿਚ ਸਟੇਟ ਬੈਂਕ ਦੇ ਇਕ ਸਾਬਕਾ ਕਰਮਚਾਰੀ ਨੇ ਅਪਣੇ ਪੁੱਤਰ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਸਟੇਟ ਬੈਂਕ ਦੀ ਹੀ ਫਰਜ਼ੀ ਬ੍ਰਾਂਚ ਖੋਲ੍ਹ ਲਈ।
State Bank of India
ਜਦੋਂ ਸਟੇਟ ਬੈਂਕ ਆਫ ਇੰਡੀਆ ਦੇ ਅਸਲੀ ਸ਼ਾਖਾ ਪ੍ਰਬੰਧਕ ਉੱਥੇ ਪਹੁੰਚੇ ਤਾਂ ਉਹ ਵੀ ਬੈਂਕ ਦੇਖ ਦੇ ਹੈਰਾਨ ਰਹਿ ਗਏ ਕਿਉਂਕਿ ਬੈਂਕ ਬਿਲਕੁਲ ਅਸਲੀ ਲੱਗ ਰਿਹਾ ਸੀ। ਇਸ ਨਕਲੀ ਬੈਂਕ ਸ਼ਾਖਾ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਸਟੇਟ ਬੈਂਕ ਦੇ ਇਕ ਗਾਹਕ ਨੇ ਇਸ ਬ੍ਰਾਂਚ ਸਬੰਧੀ ਨਾਰਥ ਬਜ਼ਾਰ ਦੀ ਬ੍ਰਾਂਚ ਵਿਚ ਪੁੱਛਗਿੱਛ ਕੀਤੀ। ਗਾਹਕ ਦੀ ਪੁੱਛਗਿੱਛ ਤੋਂ ਬਾਅਦ ਬੈਂਕ ਅਧਿਕਾਰੀ ਫਰਜ਼ੀ ਬੈਂਕ ਦੀ ਜਾਂਚ ਕਰਨ ਪਹੁੰਚੇ।
Bank
ਜਦੋਂ ਅਧਿਕਾਰੀ ਬ੍ਰਾਂਚ ਵਿਚ ਪਹੁੰਚੇ ਤਾਂ ਹੈਰਾਨ ਰਹਿ ਗਏ, ਇਸ ਦੌਰਾਨ ਪਤਾ ਚੱਲਿਆ ਕਿ ਬੈਂਕ ਦੇ ਸਾਬਕਾ ਕਰਮਚਾਰੀ ਨੇ ਅਪਣੇ ਪੁੱਤਰ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਸੀ। ਰਿਪੋਰਟ ਮੁਤਾਬਕ ਕਮਲ ਅਪਣੇ ਪਿਤਾ ਨਾਲ ਬੈਂਕ ਆਉਂਦਾ ਰਹਿੰਦਾ ਸੀ, ਇਸ ਦੌਰਾਨ ਉਸ ਨੂੰ ਬੈਂਕ ਦੇ ਜ਼ਿਆਦਾਤਰ ਕੰਮਾਂ ਦੀ ਜਾਣਕਾਰੀ ਹੋ ਗਈ ਸੀ।
Bank
ਜਦੋਂ ਉਸ ਨੂੰ ਜਲਦੀ ਨੌਕਰੀ ਨਹੀਂ ਮਿਲੀ ਤਾਂ ਉਸ ਨੇ ਸਟੇਟ ਬੈਂਕ ਆਫ ਇੰਡਆ ਦੀ ਫਰਜ਼ੀ ਬ੍ਰਾਂਚ ਖੋਲ ਲਈ। ਹੁਣ ਦੋਵੇਂ ਪਿਓ-ਪੁੱਤਰ ਖ਼ਿਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 473, 469, 484, 109 ਦੇ ਤਹਿਤ ਮਾਮਲਾ ਦਰਜ ਕਰ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ।