
ਦੁਨੀਆਂ ਦੇ ਪ੍ਰਮੁੱਖ ਕੋਰੋਨਾਵਾਇਰਸ ਟੀਕੇ ਲਈ ਮਨੁੱਖੀ ਟਰਾਇਲ ਦਾ ਸਫਲਤਾਪੂਰਵਕ ਸਿੱਟਾ ਕੱਢਣ ਵਾਲਾ ਰੂਸ ਪਹਿਲਾ ਦੇਸ਼ ਬਣਨ ਤੋਂ ਬਾਅਦ, ਭਾਰਤ
ਨਵੀਂ ਦਿੱਲੀ : ਦੁਨੀਆਂ ਦੇ ਪ੍ਰਮੁੱਖ ਕੋਰੋਨਾਵਾਇਰਸ ਟੀਕੇ ਲਈ ਮਨੁੱਖੀ ਟਰਾਇਲ ਦਾ ਸਫਲਤਾਪੂਰਵਕ ਸਿੱਟਾ ਕੱਢਣ ਵਾਲਾ ਰੂਸ ਪਹਿਲਾ ਦੇਸ਼ ਬਣਨ ਤੋਂ ਬਾਅਦ, ਭਾਰਤ ਸਾਰਸ-ਕੋਵ 2 ਵਿਰੁਧ ਟੀਕਿਆਂ ਲਈ ਮਨੁੱਖੀ ਕਲੀਨਿਕਲ ਟਰਾਇਲ ਦੀ ਸ਼ੁਰੂਆਤ ਕਰਨ ਵਾਲਾ ਹੈ, ਜੋ ਕਿ ਇਕ ਖ਼ਤਰਨਾਕ ਕੋਰੋਨਾਵਾਇਰਸ ਬਿਮਾਰੀ ਦਾ ਕਾਰਨ ਬਣਦਾ ਹੈ।
All India Institute of Medical Sciences
ਟਰਾਇਲ ਦੇ ਉਦੇਸ਼ ਲਈ ਪਟਨਾ ਵਿਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੇ 18 ਵਲੰਟੀਅਰ ਚੁਣੇ ਹਨ, ਜਿਨ੍ਹਾਂ ’ਤੇ ਟੀਕੇ ਦੇ ਟਰਾਇਲ ਕੀਤੇ ਜਾਣਗੇ। ਹਸਪਤਾਲ ਅਥਾਰਟੀ ਟੀਕੇ ਦੇ ਮਨੁੱਖੀ ਅਜ਼ਮਾਇਸ਼ਾਂ ਅੱਜ 13 ਜੁਲਾਈ ਸੋਮਵਾਰ ਤੋਂ ਸ਼ੁਰੂ ਕਰਨ ਜਾ ਰਹੀ ਹੈ। ਹੁਣ ਤਕ ਸਿਰਫ਼ ਭਾਰਤ ਬਾਇਉਟੈਕ ਇੰਟਰਨੈਸ਼ਨਲ ਲਿਮਟਿਡ ਅਤੇ ਜ਼ੈਡਸ ਕੈਡਿਲਾ ਫ਼ਾਰਮਾਸਿਟਿਕਲ ਕੰਪਨੀਆਂ ਦੀਆਂ ਦੇਸੀ ਵਿਕਸਤ ਟੀਕਾ ਪ੍ਰੋਟੋਟਾਈਪਾਂ ਨੂੰ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਤੋਂ ਮਨੁੱਖੀ ਟਰਾਇਲ ਲਈ ਮਨਜ਼ੂਰੀ ਮਿਲ ਗਈ ਹੈ।
Corona vaccine
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਇਕ ਬਿਆਨ ਵਿਚ ਕੋਰੋਨਾ ਵਾਇਰਸ ਦਾ ਟੀਕਾ 15 ਅਗੱਸਤ ਤਕ ਲਾਂਚ ਕੀਤਾ ਜਾ ਸਕਦਾ ਹੈ। ਇਸਦੇ ਲਈ ਆਈਸੀਐਮਆਰ ਨੇ ਸਾਰੀਆਂ ਕਾਰਵਾਈਆਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਨਿਰਦੇਸ਼ ਦਿਤੇ ਹਨ। ਕੋਰੋਨਾ ਦੀ ਟੀਕਾ ਕੋਵੈਕਸਿਨ ਲਾਂਚ ਹੋ ਸਕਦੀ ਹੈ। ਇਹ ਟੀਕਾ ਫਾਰਮਾਸਿਊਟਿਕਲ ਕੰਪਨੀ ਭਾਰਤ ਬਾਇਉਟੈਕ ਦੁਆਰਾ ਤਿਆਰ ਕੀਤੀ ਗਈ ਹੈ। ਭਾਰਤ ਬਾਇਉਟੈਕ ਅਤੇ ਆਈਸੀਐਮਆਰ ਇਸ ਟੀਕੇ ਨੂੰ ਤਿਆਰ ਕਰਨ ਵਿਚ ਭਾਈਵਾਲ ਹਨ। (ਏਜੰਸੀ)