
ਧਰਤੀ ਹੇਠੋਂ ਅੰਨ੍ਹੇਵਾਹ ਕੱਢੇ ਜਾ ਰਹੇ ਪਾਣੀ ਨੂੰ ਮੰਨਿਆ ਜਾ ਰਿਹੈ ਕਾਰਨ
ਨਵੀਂ ਦਿੱਲੀ : ਮਨੁੱਖ ਨੇ ਕੁਦਰਤ ਨਾਲ ਹੱਦੋਂ ਵੱਧ ਛੇੜਛਾੜ ਕਰ ਕੇ ਖੁਦ ਲਈ ਮੁਸੀਬਤਾਂ ਸਹੇੜ ਲਈਆਂ ਹਨ। ਇਹੀ ਕਾਰਨ ਹੈ ਕਿ ਅੱਜ ਕਿਤੇ ਸੋਕਾ ਪੈ ਰਿਹਾ ਹੈ ਅਤੇ ਕਿਤੇ ਡੋਬੇ ਦੀ ਸਥਿਤੀ ਹੈ। ਮਨੁੱਖ ਨੇ ਕੁਦਰਤੀ ਵਸੀਲਿਆਂ 'ਤੇ ਇੰਨਾ ਜ਼ਿਆਦਾ ਬੋਝ ਪਾ ਦਿਤਾ ਹੈ ਕਿ ਹੁਣ ਕੁਦਰਤ ਨੇ ਇਸ ਦਾ ਮੋੜਵਾਂ ਜਵਾਬ ਦੇਣਾ ਸ਼ੁਰੂ ਕਰ ਦਿਤਾ ਹੈ। ਮਨੁੱਖ ਧਰਤੀ ਹੇਠੋਂ ਖਣਿਜ ਪਦਾਰਥਾਂ ਤੋਂ ਇਲਾਵਾ ਪਾਣੀ ਨੂੰ ਵੱਡੇ ਪੱਧਰ 'ਤੇ ਬਾਹਰ ਕੱਢ ਰਿਹਾ ਹੈ।
Nature
ਵਿਗਿਆਨੀਆਂ ਮੁਤਾਬਕ ਮਨੁੱਖ ਨੂੰ ਇਸ ਦੇ ਦੁਰਗਾਮੀ ਨਤੀਜੇ ਆਉਣ ਵਾਲੇ ਸਮੇਂ 'ਚ ਭੁਗਤਣੇ ਪੈ ਸਕਦੇ ਹਨ। ਹੁਣ ਕਿਤੇ ਕਿਤੇ ਕੁਦਰਤ ਨੇ ਇਸ ਜਵਾਬ ਦੇਣਾ ਸ਼ੁਰੂ ਕਰ ਦਿਤਾ ਹੈ, ਜਿਸ ਦੀ ਉਦਾਹਰਨ ਹਰਿਆਣਾ ਦੇ ਕਸਬਾ ਨਾਰਨੌਲ ਦੇ ਖੇੜੀ-ਕਾਂਟੀ ਪਿੰਡ 'ਚ ਸਾਹਮਣੇ ਆਈ ਹੈ, ਜਿੱਥੇ ਧਰਤੀ ਫਟਣ ਦੀ ਘਟਨਾ ਸਾਹਮਣੇ ਆਈ ਹੈ। ਸ਼ੁਰੂਆਤ 'ਚ ਭਾਵੇਂ ਇਹ ਇਕ ਹੈਰਾਨੀਜਨਕ ਘਟਨਾ ਜਾਪ ਰਹੀ ਹੈ, ਜਿਸ ਦੇ ਅਸਲ ਕਾਰਨਾਂ ਦਾ ਪਤਾ ਪੂਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਮੁਢਲੀ ਜਾਂਚ ਦੌਰਾਨ ਇਸ ਪਿੱਛੇ ਕਾਰਨ ਧਰਤੀ ਹੇਠੋਂ ਵੱਡੀ ਮਾਤਰਾ 'ਚ ਕੱਢੇ ਜਾ ਰਹੇ ਪਾਣੀ ਨੂੰ ਮੰਨਿਆ ਜਾ ਰਿਹਾ ਹੈ।
Nature
ਕਾਬਲੇਗੌਰ ਹੈ ਕਿ ਪੰਜਾਬ ਤੇ ਹਰਿਆਣਾ ਅੰਦਰ ਝੋਨੇ ਦੀ ਖੇਤੀ ਅਤੇ ਹੋਰ ਕਾਰਜਾਂ ਲਈ ਵੱਡੀ ਮਾਤਰਾ 'ਚ ਪਾਣੀ ਧਰਤੀ ਹੇਠੋਂ ਖਿੱਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ 'ਚ ਲੱਗੇ ਸਬਮਰਸੀਬਲ ਪੰਪਾਂ ਰਾਹੀਂ ਵੀ ਲੱਖਾਂ ਲੀਟਰ ਪਾਣੀ ਕੱਢਿਆ ਜਾ ਰਿਹਾ ਹੈ। ਪਹਿਲਾਂ ਪਿੰਡਾਂ 'ਚ ਕੇਵਲ ਹੱਥ ਨਲਕੇ ਹੀ ਹੁੰਦੇ ਸਨ, ਜਿਸ ਨਾਲ ਜ਼ਰੂਰਤ ਮੁਤਾਬਕ ਪਾਣੀ ਹੀ ਬਾਹਰ ਕੱਢਿਆ ਜਾਂਦਾ ਸੀ। ਪਰ ਹੁਣ ਹਰ ਥਾਂ ਨਲਕਿਆਂ 'ਤੇ ਮੋਟਰਾਂ ਫਿੱਟ ਕਰ ਕੇ ਪਾਣੀ ਧੜਾਧੜ ਖਿੱਚਿਆ ਜਾ ਰਿਹਾ ਹੈ। ਪਹਿਲਾਂ ਪਿੰਡਾਂ ਅੰਦਰਲੇ ਟੋਭੇ ਪਹਿਲਾਂ ਕੇਵਲ ਬਰਸਾਤਾਂ ਦੌਰਾਨ ਹੀ ਭਰਦੇ ਸਨ, ਪਰ ਹੁਣ ਪੂਰਾ ਸਾਲ ਇਨ੍ਹਾਂ ਮੋਟਰਾਂ ਦੇ ਪਾਣੀ ਨਾਲ ਤੁੜੇ ਰਹਿੰਦੇ ਹਨ।
Nature
ਉਪਰੋਕਤ ਘਟਨਾ ਤੋਂ ਬਾਅਦ ਅਜਿਹੇ ਖੇਤਰਾਂ 'ਚ ਖ਼ਤਰਾ ਵਧੇਰੇ ਹੈ ਜਿੱਥੇ ਧਰਤੀ ਹੇਠਲਾਂ ਪਾਣੀ ਅੰਨ੍ਹੇਵਾਹ ਬਾਹਰ ਕੱਢਿਆ ਜਾ ਰਿਹਾ ਹੈ। ਜ਼ਮੀਨ ਫੱਟਣ ਦੀ ਇਸ ਘਟਨਾ ਨੂੰ ਆਉਣ ਵਾਲੇ ਸਮੇਂ 'ਚ ਵੱਡੇ ਖ਼ਤਰੇ ਦੇ ਸੰਕੇਤ ਵਜੋਂ ਵੀ ਵੇਖਿਆ ਜਾ ਰਿਹਾ ਹੈ। ਇਹ ਖ਼ਤਰਾ ਭੂਚਾਲ ਤੋਂ ਵੀ ਵਧੇਰੇ ਮਾਰੂ ਹੋ ਸਕਦਾ ਹੈ, ਕਿਉਂਕਿ ਜਿਸ ਹਿਸਾਬ ਨਾਲ ਧਰਤੀ ਹੇਠੋਂ ਪਾਣੀ ਖਿੱਚਿਆ ਜਾ ਰਿਹਾ ਹੈ, ਉਸ ਹਿਸਾਬ ਨਾਲ ਜੇਕਰ ਇਸ ਘਟਨਾ ਵਰਗੀਆਂ ਹੋਰ ਘਟਨਾ ਸਾਹਮਣੇ ਆਉਂਦੀਆਂ ਹਨ, ਤਾਂ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਭੂਚਾਲ ਆਉਣ ਦੀ ਸੂਰਤ 'ਚ ਸਥਿਤੀ ਹੋਰ ਵੀ ਵਿਸਫ਼ੋਟਕ ਹੋ ਸਕਦੀ ਹੈ।
Nature
ਖੇੜੀ-ਕਾਂਟੀ ਪਿੰਡ 'ਚ ਜਿਥੇ ਇਕ ਤੋਂ ਤਿੰਨ ਫੁੱਟ ਚੌੜਾਈ ਅਤੇ ਤਕਰੀਬਨ ਇਕ ਕਿਲੋਮੀਟਰ ਲੰਬਾਈ 'ਚ ਜ਼ਮੀਨ ਫੱਟਣ ਦੀ ਘਟਨਾ ਵਾਪਰੀ ਹੈ, ਉੱਥੇ ਦੋ ਸਾਲਾਂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ 20 ਫੁੱਟ ਤੋਂ ਵੀ ਵਧੇਰੇ ਹੇਠਾਂ ਚਲੇ ਗਿਆ ਹੈ। ਮਾਹਿਰਾਂ ਮੁਤਾਬਕ ਅਜਿਹਾ ਕਰਨ ਕਾਰਨ ਜ਼ਮੀਨ ਖੋਖਲੀ ਹੋ ਗਈ ਸੀ। 3 ਜੁਲਾਈ ਨੂੰ ਆਏ ਭੂਚਾਲ ਕਾਰਨ ਜਦੋਂ ਇੱਥੇ ਧਰਤੀ ਹੇਠਾਂ ਹਲਚਲ ਹੋਈ ਜੋ ਜ਼ਮੀਨ 'ਚ ਦਰਾਰ ਦੇ ਰੂਪ ਵਿਚ ਸਾਹਮਣੇ ਆਈ ਹੈ। ਉਸ ਤੋਂ ਬਾਅਦ ਹੋਈ ਬਾਰਸ਼ ਨੇ ਇਸ ਦਰਾਰ ਨੂੰ ਹੋਰ ਵਧਾ ਦਿਤਾ ਹੈ। ਅਰਾਵਲੀ ਖੇਤਰ 'ਚ ਕਿਤੇ ਵੀ, ਪਾਣੀ ਦੇ ਪੱਧਰ ਦਾ ਸਹੀ ਮੁਲਾਂਕਣ ਵੀ ਸੰਭਵ ਨਹੀਂ, ਕਿਉਂਕਿ ਧਰਤੀ ਹੇਠਲੇ ਪਾਣੀ ਦੀ ਬਜਾਏ, ਚਟਾਨਾਂ ਦੇ ਵਿਚਕਾਰ ਭਰਿਆ ਪਾਣੀ ਵੀ ਕਈ ਥਾਵਾਂ 'ਤੇ ਖੂਹਾਂ ਦੁਆਰਾ ਕੱਢਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।