ਵਿਧਵਾ ਨੂੰਹ ਸਹੁਰੇ ਤੋਂ ਮੰਗ ਸਕਦੀ ਹੈ ਗੁਜ਼ਾਰੇ ਲਈ ਖਰਚਾ-ਛੱਤੀਸਗੜ੍ਹ ਹਾਈ ਕੋਰਟ
Published : Jul 14, 2022, 9:32 am IST
Updated : Jul 14, 2022, 9:32 am IST
SHARE ARTICLE
High Court Of Chhattisgarh
High Court Of Chhattisgarh

ਇਸ ਫੈਸਲੇ ਦੇ ਆਉਣ ਨਾਲ ਵਿਧਵਾ ਨੂੰਹ ਨੂੰ ਆਪਣੇ ਪਤੀ ਦੀ ਗੈਰ-ਮੌਜੂਦਗੀ ਵਿੱਚ ਜੀਵਨ ਜਿਊਣ ਵਿੱਚ ਮਦਦ ਮਿਲੇਗੀ।

 

 

ਰਾਏਪੁਰ: ਛੱਤੀਸਗੜ੍ਹ ਹਾਈ ਕੋਰਟ: ਜੇਕਰ ਹਿੰਦੂ ਵਿਧਵਾ ਨੂੰਹ ਚਾਹੇ, ਤਾਂ ਉਹ ਆਪਣੇ ਸਹੁਰੇ ਤੋਂ ਗੁਜ਼ਾਰੇ ਲਈ ਖਰਚੇ ਦੀ ਮੰਗ ਕਰ ਸਕਦੀ ਹੈ। ਛੱਤੀਸਗੜ੍ਹ ਹਾਈਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਅਹਿਮ ਫੈਸਲਾ ਦਿੱਤਾ ਹੈ। ਇਸ ਫੈਸਲੇ ਦੇ ਆਉਣ ਨਾਲ ਵਿਧਵਾ ਨੂੰਹ ਨੂੰ ਆਪਣੇ ਪਤੀ ਦੀ ਗੈਰ-ਮੌਜੂਦਗੀ ਵਿੱਚ ਜੀਵਨ ਜਿਊਣ ਵਿੱਚ ਮਦਦ ਮਿਲੇਗੀ। ਦਰਅਸਲ, ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਔਰਤ ਆਪਣੇ ਪਤੀ ਤੋਂ ਹੀ ਗੁਜ਼ਾਰੇ ਦਾ ਖਰਚਾ ਮੰਗ ਸਕਦੀ ਹੈ, ਪਰ ਹਾਈ ਕੋਰਟ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਵਿਧਵਾ ਦੇ ਗੁਜ਼ਾਰੇ ਦਾ ਖਰਚਾ ਵੀ ਸਹੁਰੇ ਨੂੰ ਹੀ ਦੇਣਾ ਹੋਵੇਗਾ। 

 

CourtCourt

ਖਬਰ ਮੁਤਾਬਕ ਕੋਰਬਾ ਨਿਵਾਸੀ ਲੜਕੀ ਦਾ ਵਿਆਹ ਸਾਲ 2008 'ਚ ਜਾਜਗੀਰ ਦੇ ਨੌਜਵਾਨ ਨਾਲ ਹੋਇਆ ਸੀ। ਉਸ ਦੇ ਪਤੀ ਦੀ ਸਾਲ 2012 ਵਿੱਚ ਮੌਤ ਹੋ ਗਈ ਸੀ। ਜਿਸ 'ਤੇ ਵਿਧਵਾ ਨੂੰਹ ਆਪਣੇ ਸਹੁਰੇ ਤੋਂ ਗੁਜ਼ਾਰੇ ਲਈ ਖਰਚੇ ਦੀ ਮੰਗ ਕਰ ਰਹੀ ਸੀ। ਇਸ ਦੇ ਲਈ ਉਸ ਨੇ ਚੰਪਾ ਜੰਜੀਰ ਦੀ ਫੈਮਿਲੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।

COURTCOURT

ਨੂੰਹ ਦੀ ਫੈਮਿਲੀ ਕੋਰਟ 'ਚ ਦਾਇਰ ਪਟੀਸ਼ਨ ਖਿਲਾਫ ਉਸ ਦੇ ਸਹੁਰੇ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਤੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਔਰਤ ਪਾਲਣ-ਪੋਸ਼ਣ 'ਚ ਅਸਮਰਥ ਹੈ ਤਾਂ ਉਹ ਸਹੁਰੇ 'ਤੇ ਖਰਚ ਲਈ ਦਾਅਵਾ ਕਰ ਸਕਦੀ ਹੈ।

Location: India, Chhatisgarh, Raipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement