ਨੈਸ਼ਨਲ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਲੋਂ ਓ.ਐਨ.ਜੀ.ਸੀ ਨਾਲ ਸਮੀਖਿਆ ਮੀਟਿੰਗ 

By : KOMALJEET

Published : Jul 14, 2023, 7:43 pm IST
Updated : Jul 14, 2023, 7:43 pm IST
SHARE ARTICLE
National SC Commission Chairman Vijay Sampla review meeting with ONGC
National SC Commission Chairman Vijay Sampla review meeting with ONGC

ਐਸ.ਸੀ. ਰਾਖਵੇਂਕਰਨ, ਬੈਕਲਾਗ ਅਸਾਮੀਆਂ ਅਤੇ ਭਲਾਈ ਮੁੱਦਿਆਂ ਦੀ ਸਥਿਤੀ 'ਤੇ ਕੀਤੀ ਵਿਚਾਰ ਚਰਚਾ 

ਚੰਡੀਗੜ੍ਹ : ਨੈਸ਼ਨਲ ਐਸਸੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਸ਼ੁੱਕਰਵਾਰ ਨੂੰ ਮੁੰਬਈ ਵਿਖੇ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸਨ ਲਿਮਟਿਡ (ਓ.ਐਨ.ਜੀ.ਸੀ) ਦੀ ਮੈਨੇਜਮੈਂਟ ਟੀਮ ਨਾਲ ਵੱਖ-ਵੱਖ ਪੱਧਰਾਂ ’ਤੇ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੇ ਰਾਖਵੇਂਕਰਨ, ਬੈਕਲਾਗ ਦੀਆਂ ਅਸਾਮੀਆਂ ਅਤੇ ਕੰਮਕਾਜ ਨਾਲ ਸਬੰਧਤ ਮੁੱਦਿਆਂ, ਸ਼ਿਕਾਇਤ ਨਿਵਾਰਣ ਵਿਧੀ ਅਤੇ ਕਰਮਚਾਰੀ ਭਲਾਈ ਨਾਲ ਸਬੰਧਤ ਹੋਰ ਮੁੱਦੇ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਕੀਤੀ। ਐਨ.ਸੀ.ਐਸ.ਸੀ. ਵਫਦ ਦੀ ਅਗਵਾਈ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕੀਤੀ, ਅਤੇ ਦੂਜੇ ਪਾਸੇ ਓ.ਐਨ.ਜੀ.ਸੀ ਵਲੋਂ ਸੀਨੀਅਰ ਅਧਿਕਾਰੀਆਂ ਨਾਲ ਇਸ ਦੇ ਚੇਅਰਮੈਨ ਅਤੇ ਸੀ.ਈ.ਓ. ਅਰੁਣ ਕੁਮਾਰ ਸਿੰਘ ਮੌਜੂਦ ਰਹੇ।

ਮੀਟਿੰਗ ਦੌਰਾਨ ਸਾਂਪਲਾ ਨੇ ਓ.ਐਨ.ਜੀ.ਸੀ ਮੈਨੇਜਮੈਂਟ ਨੂੰ ਕਿਹਾ ਕਿ ਅਨੁਸੂਚਿਤ ਜਾਤੀ ਦੇ ਮੁਲਾਜ਼ਮਾਂ ਵਲੋਂ ਮਿਲੇ ਮੰਗ ਪੱਤਰ ਮੁਤਾਬਕ ਮੁੱਦਿਆਂ ਨੂੰ ਘੋਖ ਕੇ ਕਾਰਵਾਈ ਦੀ ਰਿਪੋਰਟ ਕਮਿਸ਼ਨ ਨੂੰ ਸੌਂਪੀ ਜਾਵੇ। ਇਸ ਮੌਕੇ ਸਾਂਪਲਾ ਨੇ ਕੰਪਨੀ ਅਧਿਕਾਰੀਆਂ ਨੂੰ ਕਿਹਾ ਕਿ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੇ ਅਧਿਕਾਰਾਂ ਦੀ ਰਾਖੀ ਦੇ ਨਾਲ-ਨਾਲ ਸੰਗਠਨ ਵਿਚ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾਵੇ। ਸਾਂਪਲਾ ਨੇ ਵਿਸ਼ੇਸ਼ ਤੌਰ 'ਤੇ ਓ.ਐਨ.ਜੀ.ਸੀ. ਪ੍ਰਬੰਧਨ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਮ੍ਰਿਤਕਾਂ (ਡੀ.ਓ.ਡੀ.) ਦੇ ਵਾਰਸਾਂ (ਡੀ.ਓ.ਡੀ.) ਐਸਸੀ/ਐਸਟੀ ਕਰਮਚਾਰੀਆਂ ਦੇ ਨਾਲ-ਨਾਲ ਉਨ੍ਹਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਜਾਣ ਅਤੇ ਨਾਲ ਹੀ  ਓ.ਐਨ.ਜੀ.ਸੀ ਗਰੁੱਪ ਆਫ਼ ਕੰਪਨੀਆਂ ਦੀਆਂ ਸਾਰੀਆਂ ਭਰਤੀਆਂ ਵਿਚ ਰਾਖਵੇਂਕਰਨ ਦੇ ਨਿਯਮ ਵੀ ਲਾਗੂ ਕੀਤੇ ਜਾਣ।

ਸਾਂਪਲਾ ਦੀ ਪ੍ਰਬੰਧਨ ਨਾਲ ਅਧਿਕਾਰਤ ਮੀਟਿੰਗ ਤੋਂ ਪਹਿਲਾਂ, ਐਨ.ਸੀ.ਐਸ.ਸੀ. ਵਫਦ ਨੇ ਆਲ ਇੰਡੀਆ ਓ.ਐਨ.ਜੀ.ਸੀ. ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਕਰਮਚਾਰੀ ਭਲਾਈ ਐਸੋਸੀਏਸ਼ਨ ਨਾਲ ਉਨ੍ਹਾਂ ਦੀਆਂ ਮੰਗਾਂ ਅਤੇ ਮੁੱਦਿਆਂ ਨੂੰ ਨੋਟ ਕਰਨ ਲਈ ਇਕ ਮੀਟਿੰਗ ਵੀ ਕੀਤੀ। ਮੀਟਿੰਗ ਵਿਚ ਐਸੋਸੀਏਸ਼ਨ ਦੁਆਰਾ ਚੁੱਕੇ ਗਏ ਹੋਰ ਮੁੱਦਿਆਂ ਵਿਚ, ਐਚ.ਪੀ.ਸੀ.ਐਲ., ਬੀ.ਪੀ.ਸੀ.ਐਲ., ਸੀ.ਓ.ਏ.ਐਲ. ਇੰਡੀਆ ਆਦਿ ਵਰਗੇ ਹੋਰ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਦੀ ਤਰਜ ਵਿਚ, ਗਰੁੱਪ-ਏ ਦੀਆਂ ਅਸਾਮੀਆਂ ਦੀ ਭਰਤੀ ਵਿਚ ਅਨੁਸੂਚਿਤ ਜਾਤੀ/ਜਨਜਾਤੀ ਲਈ ਵਿਦਿਅਕ ਯੋਗਤਾ ਦੇ ਮਾਪਦੰਡ ਵਿਚ 5 ਫ਼ੀ ਸਦੀ ਅੰਕਾਂ ਦੀ ਛੋਟ ਸ਼ਾਮਲ ਸੀ।

ਐਸੋਸੀਏਸ਼ਨ ਨੇ ਸਾਂਪਲਾ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਓ.ਐਨ.ਜੀ.ਸੀ. ਪ੍ਰਬੰਧਨ ਨੂੰ ਕਾਰਪੋਰੇਟ ਪੱਧਰ ਦੀਆਂ ਤਰੱਕੀਆਂ ਵਿਚ ਐਸਸੀ/ਐਸਟੀ ਲਈ ਰਾਖਵੇਂਕਰਨ ਦੇ ਨਿਯਮ ਨੂੰ ਲਾਗੂ ਕਰਨ ਦੇ ਨਾਲ-ਨਾਲ ਓ.ਐਨ.ਜੀ.ਸੀ ਦੇ ਸਾਰੇ ਠੇਕਿਆਂ ਵਿਚ ਐਸਸੀ/ਐਸਟੀ ਮੈਨਪਾਵਰ ਦੀ ਨਿਰਧਾਰਤ ਰੁਜ਼ਗਾਰ ਪ੍ਰਤੀਸ਼ਤਤਾ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਹਿਣ।

ਐਸੋਸਿਏਸ਼ਨ ਦੇ ਆਹੁਦੇਦਾਰਾਂ ਵਲੋਂ ਸਾਂਪਲਾ ਅੱਗੇ ਅਪੀਲ ਕੀਤੀ ਗਈ ਕਿ ਓ.ਐਨ.ਜੀ.ਸੀ. ਵਲੋਂ ਕਿਸੇ ਵੀ ਪੱਧਰ 'ਤੇ ਗੇਟ/ਕੈਂਪਸ ਭਰਤੀ/ਸਿੱਧੀ ਭਰਤੀ ਦੀ ਬਜਾਏ ਖੁੱਲੀ ਭਰਤੀ ਰਾਹੀਂ ਸਾਰੇ ਗਰੁੱਪ-ਏ ਪੋਸਟਾਂ ਦੀ ਭਰਤੀ ਕਰਨੀ ਯਕੀਨੀ ਬਨਾਉਣੀ ਚਾਹੀਦੀ ਹੈ। ਨਾਲ ਹੀ ਸਾਰੇ ਵਰਕ ਸੈਂਟਰਾਂ 'ਤੇ ਸੀ.ਐਸ.ਆਰ. ਫ਼ੰਡ ਦੀ ਸਕਰੀਨਿੰਗ ਕਮੇਟੀ ਵਿਚ ਐਸਸੀ/ਐਸਟੀ ਕਰਮਚਾਰੀਆਂ ਦੀ ਨਾਮਜ਼ਦਗੀ ਕੀਤੀ ਜਾਣੀ ਚਾਹੀਦੀ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement