Bombay High Court: ਜੇ ਦੁੱਖ ਸਾਂਝਾ ਕਰਨ ਲਈ ਪੈਰੋਲ ਦਿਤੀ ਜਾ ਸਕਦੀ ਹੈ ਤਾਂ ਖ਼ੁਸ਼ੀ ਦੇ ਮੌਕਿਆਂ ’ਤੇ ਕਿਉਂ ਨਹੀਂ ? : ਬੰਬਈ ਹਾਈ ਕੋਰਟ
Published : Jul 14, 2024, 8:58 am IST
Updated : Jul 14, 2024, 8:58 am IST
SHARE ARTICLE
 If parole can be given for sharing sorrow, why not on happy occasions? : Bombay High Court
If parole can be given for sharing sorrow, why not on happy occasions? : Bombay High Court

Bombay High Court: ਅਦਾਲਤ ਨੇ ਕਿਹਾ ਕਿ ਦੋਸ਼ੀਆਂ ਨੂੰ ਥੋੜ੍ਹੇ ਸਮੇਂ ਲਈ ਸ਼ਰਤਾਂ ’ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਜੋ ਉਹ ਬਾਹਰੀ ਦੁਨੀਆਂ ਦੇ ਸੰਪਰਕ ’ਚ ਰਹਿ ਸਕਣ

 

Bombay High Court: ਬੰਬਈ ਹਾਈ ਕੋਰਟ ਨੇ ਪੜ੍ਹਾਈ ਲਈ ਆਸਟਰੇਲੀਆ ਜਾ ਰਹੇ ਅਪਣੇ ਬੇਟੇ ਨੂੰ ਵਿਦਾ ਕਰਨ ਲਈ ਇਕ ਵਿਅਕਤੀ ਨੂੰ ਪੈਰੋਲ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਦੁੱਖ ਸਾਂਝਾ ਕਰਨ ਲਈ ਪੈਰੋਲ ਦਿਤੀ ਜਾ ਸਕਦੀ ਹੈ ਤਾਂ ਇਹ ਖੁਸ਼ੀ ਦੇ ਮੌਕੇ ’ਤੇ ਵੀ ਦਿਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀਆਂ ਨੂੰ ਥੋੜ੍ਹੇ ਸਮੇਂ ਲਈ ਸ਼ਰਤਾਂ ’ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਜੋ ਉਹ ਬਾਹਰੀ ਦੁਨੀਆਂ ਦੇ ਸੰਪਰਕ ’ਚ ਰਹਿ ਸਕਣ ਅਤੇ ਅਪਣੇ ਪਰਵਾਰਕ ਮਾਮਲਿਆਂ ਦਾ ਪ੍ਰਬੰਧਨ ਕਰ ਸਕਣ ਕਿਉਂਕਿ ਅਪਰਾਧੀ ਜੇਲ੍ਹ ’ਚ ਇਕ ਪੁੱਤਰ, ਪਤੀ, ਪਿਤਾ ਜਾਂ ਭਰਾ ਵੀ ਹੁੰਦਾ ਹੈ।

ਜਸਟਿਸ ਭਾਰਤੀ ਡਾਂਗਰੇ ਅਤੇ ਜਸਟਿਸ ਮੰਜੂਸ਼ਾ ਦੇਸ਼ਪਾਂਡੇ ਦੀ ਡਿਵੀਜ਼ਨ ਬੈਂਚ ਨੇ 9 ਜੁਲਾਈ ਦੇ ਅਪਣੇ ਹੁਕਮ ’ਚ ਕਿਹਾ ਕਿ ਪੈਰੋਲ ਅਤੇ ਫਰਲੋ ਦੇ ਪ੍ਰਬੰਧਾਂ ਨੂੰ ਵਾਰ-ਵਾਰ ਦੋਸ਼ੀਆਂ ਪ੍ਰਤੀ ‘ਮਨੁੱਖਤਾਵਾਦੀ ਪਹੁੰਚ’ ਵਜੋਂ ਵੇਖਿਆ ਗਿਆ ਹੈ। 

ਇਹ ਖ਼ਬਰ ਪੜ੍ਹੋ :  ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ 'ਤੇ ਗੋਲੀਬਾਰੀ: ਟਰੰਪ ਨੇ ਕਿਹਾ- ਗੋਲੀ ਉਨ੍ਹਾਂ ਦੇ ਕੰਨ 'ਚ ਲੱਗੀ

ਅਦਾਲਤ ਵਿਵੇਕ ਸ਼੍ਰੀਵਾਸਤਵ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਉਸ ਨੇ ਆਸਟਰੇਲੀਆ ਦੀ ਯੂਨੀਵਰਸਿਟੀ ’ਚ ਅਪਣੇ ਬੇਟੇ ਦੀ ਪੜ੍ਹਾਈ ਲਈ ਟਿਊਸ਼ਨ ਫੀਸ ਅਤੇ ਹੋਰ ਖਰਚਿਆਂ ਦਾ ਪ੍ਰਬੰਧ ਕਰਨ ਅਤੇ ਉਸ ਨੂੰ ਵਿਦਾ ਕਰਨ ਲਈ ਪੈਰੋਲ ਦੀ ਮੰਗ ਕੀਤੀ ਸੀ। ਸਰਕਾਰੀ ਵਕੀਲ ਨੇ ਦਲੀਲ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਪੈਰੋਲ ਆਮ ਤੌਰ ’ਤੇ ਐਮਰਜੈਂਸੀ ਸਥਿਤੀਆਂ ’ਚ ਦਿਤੀ ਜਾਂਦੀ ਹੈ ਅਤੇ ਸਿੱਖਿਆ ਲਈ ਪੈਸੇ ਦਾ ਪ੍ਰਬੰਧ ਕਰਨਾ ਅਤੇ ਬੇਟੇ ਨੂੰ ਭੇਜਣਾ ਕੋਈ ਆਧਾਰ ਨਹੀਂ ਹੈ ਜਿਸ ਦੇ ਆਧਾਰ ’ਤੇ ਪੈਰੋਲ ਦਿਤੀ ਜਾਣੀ ਚਾਹੀਦੀ ਹੈ। 

ਇਹ ਖ਼ਬਰ ਪੜ੍ਹੋ :  Health News: ਗਰਮੀਆਂ ਵਿਚ ਪੁਦੀਨੇ ਦੀ ਚਟਣੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

ਹਾਈ ਕੋਰਟ ਨੇ ਕਿਹਾ ਕਿ ਉਹ ਸਰਕਾਰੀ ਵਕੀਲ ਦੀ ਦਲੀਲ ਨੂੰ ਸਮਝਣ ’ਚ ਅਸਫਲ ਰਹੀ। ਅਦਾਲਤ ਨੇ ਕਿਹਾ ਕਿ ਉਦਾਸੀ ਇਕ ਭਾਵਨਾ ਹੈ, ਖੁਸ਼ੀ ਵੀ ਇਕ ਭਾਵਨਾ ਹੈ ਅਤੇ ਜੇ ਕਿਸੇ ਨੂੰ ਉਦਾਸੀ ਸਾਂਝੀ ਕਰਨ ਲਈ ਪੈਰੋਲ ਦਿਤੀ ਜਾ ਸਕਦੀ ਹੈ ਤਾਂ ਖੁਸ਼ੀ ਦੇ ਮੌਕੇ ਜਾਂ ਪਲ ਨੂੰ ਸਾਂਝਾ ਕਰਨ ਲਈ ਕਿਉਂ ਨਹੀਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਦਾਲਤ ਨੇ ਸ੍ਰੀਵਾਸਤਵ ਨੂੰ 10 ਦਿਨਾਂ ਦੀ ਪੈਰੋਲ ਦਿਤੀ ਹੈ। ਸ੍ਰੀਵਾਸਤਵ ਨੂੰ 2012 ਦੇ ਕਤਲ ਦੇ ਕੇਸ ’ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ 2018 ’ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 2019 ’ਚ ਉਸ ਨੇ ਅਪਣੀ ਸਜ਼ਾ ਵਿਰੁਧ ਹਾਈ ਕੋਰਟ ’ਚ ਅਪੀਲ ਦਾਇਰ ਕੀਤੀ ਸੀ। 

​(For more Punjabi news apart from If parole can be given for sharing sorrow, why not on happy occasions? : Bombay High Court, stay tuned to Rozana Spokesman)

 

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement