
Delhi News :SBI ਅਤੇ ICICI BANK ਨੇ ਵੀ ਮਾਰੀ ਲੰਮੀ ਛਾਲ
Delhi News : ਕੁੱਝ ਸਾਲ ਪਹਿਲਾਂ ਭਾਰਤੀ ਬੈਂਕ ਭਾਰੀ NPA ਨਾਲ ਜੂਝ ਰਹੇ ਸਨ, ਹੁਣ ਦੁਨੀਆਂ ਦੇ ਦਿੱਗਜ ਬੈਂਕਾਂ ਨੂੰ ਟੱਕਰ ਦੇ ਰਹੇ ਹਨ। ਪ੍ਰਾਈਵੇਟ ਸੈਕਟਰ ਦੇ HDFC ਬੈਂਕ ਦੀ ਮਾਰਕੀਟ ਵੈਲਿਊ ਸਾਲ 2024 ਦੀ ਦੂਜੀ ਤਿਮਾਹੀ ਦੇ ਆਖਿਰ ਤੱਕ 17 ਫੀਸਦੀ ਵੱਧ ਗਈ ਹੈ।
ਬੈਂਕ ਦਾ ਮਾਰਕੀਟ ਕੈਂਪ ਵੀ 154.4 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ। ਇਸ ਦੇ ਨਾਲ ਹੀ HDFC ਬੈਂਕ ਵਿਸ਼ਵ ਦਾ 10ਵਾਂ ਸਭ ਤੋਂ ਵੱਡਾ ਬੈਂਕ ਬਣ ਗਿਆ ਹੈ। HDFC ਤੋਂ ਇਲਾਵਾ ਸਟੇਟ ਬੈਂਕ ਆਫ਼ ਇੰਡੀਆ (SBI) ਅਤੇ ICICI ਬੈਂਕ ਭਾਰਤ ਦੇ 3 ਸਭ ਤੋਂ ਜਿਆਦਾ ਲੋਨ ਵੰਡਣ ਵਾਲੇ ਬੈਂਕ ਹਨ। ਇਨ੍ਹਾਂ ਤਿੰਨਾਂ ਹੀ ਬੈਂਕਾਂ ਦੀ ਮਾਰਕੀਟ ਕੈਪ ’ਚ ਜੂਨ ’ਚ ਖ਼ਤਮ ਹੋਈ ਤਿਮਾਹੀ ’ਚ ਵਾਧਾ ਦਰਜ ਕੀਤਾ ਗਿਆ ਹੈ।
HDFC ਗਲੋਬਲ ਰੈਂਕਿੰਗ ਵਿੱਚ 10ਵੇਂ ਸਥਾਨ 'ਤੇ
ਗਲੋਬਲ ਡੇਟਾ ਦੇ ਅੰਕੜਿਆਂ ਅਨੁਸਾਰ, ਐਚਡੀਐਫਸੀ, ਐਸਬੀਆਈ ਅਤੇ ਆਈਸੀਆਈਸੀਆਈ ਬੈਂਕ ਭਾਰਤ ਵਿੱਚ ਤਿੰਨ ਸਭ ਤੋਂ ਵੱਡੇ ਕਰਜ਼ਾ ਵੰਡਣ ਵਾਲੇ ਬੈਂਕ ਹਨ। HDFC BANK ਰੈਂਕਿੰਗ ’ਚ 3 ਨੰਬਰ ’ਤੇ ਜਾ ਕੇ 10ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਗਲੋਬਲ ਡਾਟਾ ਅਨੁਸਾਰ ਮਜ਼ਬੂਤ ਤਿਮਾਹੀ ਨਤੀਜਿਆਂ , ਨਿਵੇਸ਼ਕਾਂ ਦਾ ਪਾਜੇਟਿਵ ਰੁਖ ਅਤੇ ਬੈਂਕ ਦੇ ਭਵਿੱਖ ਨੂੰ ਲੈ ਕੇ ਵੱਧ ਰਹੀ ਉਮੀਦ ਦੌਰਾਨ ਇਹ ਉਛਾਲ ਆ ਰਿਹਾ ਹੈ। HDFC BANK ਦੇ ਤਿਮਾਹੀ ਨਤੀਜੇ 20 ਜੁਲਾਈ ਨੂੰ ਆਉਣ ਵਾਲੇ ਹਨ। ਰਿਪੋਰਟ ਅਨੁਸਾਰ ਸਾਲ 2024 ਦੀ ਪਹਿਲੀ ਤਿਮਾਹੀ ਦੇ ਆਖਿਰ ’ਚ ਰਾਇਲ ਬੈਂਕ ਆਫ ਕੈਨਡਾ 10ਵੇਂ ਸਥਾਨ ’ਤੇ ਸੀ।
ICICI BANK ਦਾ 18ਵੇਂ ਨੰਬਰ 'ਤੇ ਕਬਜ਼ਾ
ਉੱਧਰ, ICICI BANK ਦੀ ਮਾਰਕੀਟ ਵੈਲਿਊ ਵੀ ਜੂਨ ਦੇ ਤਿਮਾਹੀ ਦੇ ਆਖਿਰ 'ਚ 11.5 ਫੀਸਦੀ ਵਧ ਕੇ 102.7 ਅਰਬ ਡਾਲਰ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਇਹ ਟਾਪ 25 ਗਲੋਬਲ ਬੈਂਕਾਂ ’ਚ 18ਵੇਂ ਨੰਬਰ ’ਤੇ ਆ ਗਿਆ ਹੈ।
ਰੈਂਕਿੰਗ 'ਚ 21ਵੇਂ ਸਥਾਨ 'ਤੇ ਆ ਗਿਆ SBI
ਦੇਸ਼ ਦੇ ਸਭ ਤੋਂ ਵੱਡੇ BANK SBI ਦਾ ਮਾਰਕੀਟ ਕੈਪ ਵੀ 11.9 ਫੀਸਦੀ ਵਧ ਕੇ 90.1 ਅਰਬ ਡਾਲਰ ਹੋ ਚੁੱਕਾ ਹੈ। ਇਹ ਗਲੋਬਲ ਰੈਂਕਿੰਗ ’ਚ 21 ਵੇਂ ਸਥਾਨ ’ਤੇ ਆ ਗਿਆ ਹੈ।
ਮਾਰਚ ਤਿਮਾਹੀ 'ਚ ਇਹ ਸਪਾਟ ਅਲ ਰਾਝੀ ਬੈਂਕਿੰਗ ਐਂਡ ਇਨਵੈਸਟਮੈਂਟ ਕੋਲ ਸੀ। ਜੂਨ ਤਿਮਾਹੀ ਦੇ ਆਖਿਰ 'ਚ ਟਾਪ 25 ਬੈਂਕਾਂ ਦੇ ਮਾਰਕੀਟ ਕੈਂਪ ’ਚ 5.4 ਫੀਸਦੀ ਦਾ ਉਛਾਲ ਆਇਆ ਅਤੇ ਇਹ 4.11ਟ੍ਰਿਲੀਅਨ ਡਾਲਰ ਦੇ ਅੰਕੜੇ ’ਤੇ ਪਹੁੰਚ ਗਿਆ ਹੈ। ਚਾਈਨਾ ਕੰਸਟਰੱਕਸ਼ਨ ਬੈਂਕ ਅਤੇ ਜੇ.ਪੀ ਮਾਰਗਨ ਚੈਸ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਜੇ.ਪੀ ਮਾਰਗਨ ਚੈਸ ਅਜੇ ਵੀ ਦੁਨੀਆਂ ਦਾ ਸਭ ਤੋਂ ਮੁੱਲਵਾਨ ਬੈਂਕ ਬਣਿਆ ਹੋਇਆ ਹੈ।
(For more news apart from HDFC BANK became the 10th largest bank in the world News in Punjabi, stay tuned to Rozana Spokesman)