
ਕਸ਼ਮੀਰੀ ਕੁੜੀਆਂ 'ਤੇ ਕੁਮੈਂਟਬਾਜ਼ੀ ਦਾ ਮਾਮਲਾ
ਬਿਹਾਰ- ਕਸ਼ਮੀਰੀ ਕੁੜੀਆਂ 'ਤੇ ਕੁੱਝ ਭਾਜਪਾ ਨੇਤਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਲੈ ਕੇ ਹੁਣ ਸਾਬਕਾ ਵਿਦਿਆਰਥੀ ਨੇਤਾ ਕਨ੍ਹੱਈਆ ਕੁਮਾਰ ਨੇ ਵੀ ਤਿੱਖਾ ਨਿਸ਼ਾਨਾ ਸਾਧਦੇ ਹੋਏ ਜਮ ਕੇ ਲਾਹਣਤਾਂ ਪਾਈਆਂ ਹਨ।
Kashmiri Girls
ਕਨ੍ਹੱਈਆ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 'ਤੇ ਵੀ ਤਿੱਖਾ ਨਿਸ਼ਾਨਾ ਸਾਧਿਆ, ਜਿਨ੍ਹਾਂ ਨੇ ਕੁੱਝ ਦਿਨ ਕਸ਼ਮੀਰ ਤੋਂ ਬਹੂਆਂ ਲਿਆਉਣ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਅਪਣੀਆਂ ਧੀਆਂ ਨੂੰ ਕੁੱਖਾਂ ਵਿਚ ਕਤਲ ਕਰਨ ਵਾਲੇ ਕਸ਼ਮੀਰ ਤੋਂ ਬਹੂਆਂ ਲਿਆਉਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਦੀਆਂ ਗੱਲਾਂ ਸੁਣ ਕੇ 'ਸ਼ਰਮ' ਵੀ ਸ਼ਰਮਾ ਜਾਵੇਗੀ।
Manohar Lal Khattar
ਦੱਸ ਦਈਏ ਕਿ ਕਨ੍ਹੱਈਆ ਕੁਮਾਰ ਇਸ ਤੋਂ ਪਹਿਲਾਂ ਵੀ ਅਪਣੇ ਭਾਸ਼ਣਾਂ ਨੂੰ ਲੈ ਕੇ ਕਾਫ਼ੀ ਮਸ਼ਹੂਰ ਹਨ। ਉਨ੍ਹਾਂ ਦੇ ਇਸ ਤਰ੍ਹਾਂ ਦੇ ਭਾਸ਼ਣ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਕਨ੍ਹੱਹਈਆ ਕੁਮਾਰ ਬਿਹਾਰ ਦੇ ਬੇਗੂਸਰਾਏ ਤੋਂ ਭਾਜਪਾ ਦੇ ਗਿਰੀਰਾਜ ਸਿੰਘ ਤੋਂ ਚੋਣ ਹਾਰ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।