15 ਅਗੱਸਤ ਨੂੰ ਲਾਲ ਕਿਲ੍ਹੇ ’ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਦੀ ਸਾਜ਼ਿਸ਼
Published : Aug 14, 2020, 9:59 am IST
Updated : Aug 14, 2020, 9:59 am IST
SHARE ARTICLE
Conspiracy to hoist the Khalistani flag at the Red Fort on August 15
Conspiracy to hoist the Khalistani flag at the Red Fort on August 15

ਸੁਤੰਤਰਤਾ ਦਿਵਸ ਯਾਨੀ 15 ਅਗਸਤ ਦੇ ਮੱਦੇਨਜ਼ਰ ਖ਼ੁਫ਼ੀਆ ਏਜੰਸੀ (ਆਈ ਬੀ) ਨੇ ਇਕ ਵੱਡਾ ਚੇਤਾਵਨੀ ਜਾਰੀ ਕੀਤੀ ਹੈ।

ਨਵੀਂ ਦਿੱਲੀ, 13 ਅਗੱਸਤ : ਸੁਤੰਤਰਤਾ ਦਿਵਸ ਯਾਨੀ 15 ਅਗਸਤ ਦੇ ਮੱਦੇਨਜ਼ਰ ਖ਼ੁਫ਼ੀਆ ਏਜੰਸੀ (ਆਈ ਬੀ) ਨੇ ਇਕ ਵੱਡਾ ਚੇਤਾਵਨੀ ਜਾਰੀ ਕੀਤੀ ਹੈ। ਆਈ ਬੀ ਨੇ ਕਿਹਾ ਹੈ ਕਿ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਸਿੱਖ ਫ਼ਾਰ ਜਸਟਿਸ ਦੀ ਅਗਵਾਈ ਵਾਲੇ ਅਹੁਦੇਦਾਰਾਂ ਵਿਚੋਂ ਇਕ ਨੇ ਲਾਲ ਕਿਲ੍ਹੇ ’ਤੇ 14, 15 ਅਤੇ 16 ਅਗੱਸਤ ਨੂੰ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ ਸਵਾ ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ। 

ਇਸ ਲਈ ਸਿੱਖ ਫ਼ਾਰ ਜਸਟਿਸ ਵਲੋਂ ਇਕ ਵੀਡੀਉ ਵੀ ਅਪਲੋਡ ਕੀਤਾ ਗਿਆ ਹੈ। ਵੀਡੀਉ ਵਿਚ ਖ਼ਾਲਿਸਤਾਨੀ ਝੰਡਾ ਲਾਲ ਕਿਲ੍ਹੇ ’ਤੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਵੀਡੀਉ ਵਿਚ ਸਿੱਖ ਫ਼ਾਰ ਜਸਟਿਸ ਦੇ ਅਹੁਦੇਦਾਰਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਜਿਹੜਾ ਵੀ ਲਾਲ ਕਿਲ੍ਹੇ ਉਤੇ ਖ਼ਾਲਿਸਤਾਨ ਦਾ ਝੰਡਾ ਲਾਵੇਗਾ, ਉਸ ਨੂੰ 1.25 ਮਿਲੀਅਨ ਡਾਲਰ ਦਿਤੇ ਜਾਣਗੇ। ਆਈਬੀ ਤੋਂ ਇਸ ਤਰ੍ਹਾਂ ਦਾ ਅਲਰਟ ਮਿਲਣ ਤੋਂ ਬਾਅਦ ਲਾਲ ਕਿਲ੍ਹੇ ਅਤੇ ਇਸ ਦੇ ਆਸ ਪਾਸ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਲਾਲ ਕਿਲ੍ਹੇ ਦੇ ਆਸ ਪਾਸ ਭਾਰਤੀ ਫ਼ੌਜ ਅਤੇ ਪੁਲਿਸ ਪੂਰੀ ਤਰ੍ਹਾਂ ਤਾਇਨਾਤ ਹੈ।

ਦਸਣਯੋਗ ਹੈ ਕਿ ਪਾਕਿਸਤਾਨੀ ਆਈਐਸਆਈ ਦੁਆਰਾ ਖ਼ਾਲਿਸਤਾਨ ਸਮਰਥਕਾਂ ਨੂੰ ਕਈ ਕਿਸਮਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਗੁਰਵੰਤਪੰਤ ਪੰਨੂੰ ਸਿੱਖ ਫ਼ਾਰ ਜਸਟਿਸ ਦੇ ਮੁਖੀ ਹੈ।  ਇੰਨਾ ਹੀ ਨਹੀਂ ਗੁਰੂਵੰਤਪੰਤ ਪੰਨੂੰ ਉਹੀ ਸ਼ਖ਼ਸ ਹੈ ਜੋ ਪੂਰੀ ਦੁਨੀਆਂ ਵਿਚ ਰੈਫ਼ਰੈਂਡਮ 2020 ਚਲਾ ਰਿਹਾ ਹੈ। ਸਿਖਸ ਫ਼ਾਰ ਜਸਟਿਸ ਦੇ ਸੁਪਰੀਮੋ ਗੁਰਪੰਤ ਸਿੰਘ ਪੰਨੂ ਦੁਆਰਾ ਜਾਰੀ ਇਕ ਵੀਡੀਉ ਵਿਚ ਕਿਹਾ ਗਿਆ ਹੈ ਕਿ 15 ਅਗੱਸਤ ਸਿੱਖਾਂ ਲਈ ਸੁਤੰਤਰਤਾ ਦਿਵਸ ਦਾ ਦਿਨ ਨਹੀਂ ਹੈ। ਇਹ ਦਿਨ ਸਿੱਖਾਂ ਨੂੰ 1947 ਦੀ ਵੰਡ ਵੇਲੇ ਵਾਪਰੇ ਦੁਖਾਂਤ ਦੀ ਯਾਦ ਦਿਵਾਉਂਦਾ ਹੈ। ਵੀਡੀਉ ਵਿਚ ਪੰਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਅੱਜ ਵੀ ਸਾਡੇ ਲਈ ਕੱੁਝ ਨਹੀਂ ਬਦਲਿਆ ਹੈ। ਸਿਰਫ਼ ਸ਼ਾਸਕ ਹੀ ਬਦਲ ਗਏ ਹਨ। ਅਸੀਂ ਅਜੇ ਵੀ ਭਾਰਤੀ ਸੰਵਿਧਾਨ ਵਿਚ ਹਿੰਦੂ ਵਜੋਂ ਰਜਿਸਟਰਡ ਹਾਂ ਅਤੇ ਪੰਜਾਬ ਦੇ ਸਰੋਤਾਂ ਦੀ ਵਰਤੋਂ ਦੂਜੇ ਰਾਜਾਂ ਲਈ ਨਾਜਾਇਜ਼ ਢੰਗ ਨਾਲ ਕੀਤੀ ਜਾ ਰਹੀ ਹੈ। ਸਾਨੂੰ ਅਸਲ ਆਜ਼ਾਦੀ ਚਾਹੀਦੀ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement