Kolkata Doctor Rape Murder Case : CBI ਦੇ 16 ਅਧਿਕਾਰੀ ਇਨ੍ਹਾਂ ਪਹਿਲੂਆਂ ਦੀ ਕਰਨਗੇ ਜਾਂਚ, ਹਸਪਤਾਲ ਪਹੁੰਚੀਆਂ ਏਜੰਸੀ ਦੀਆਂ 3 ਟੀਮਾਂ
Published : Aug 14, 2024, 5:19 pm IST
Updated : Aug 14, 2024, 5:19 pm IST
SHARE ARTICLE
Kolkata Doctor Rape Murder Case
Kolkata Doctor Rape Murder Case

ਸੀਬੀਆਈ ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਹਨ, ਇਹ ਟੀਮਾਂ ਵੱਖਰੇ ਤੌਰ 'ਤੇ ਜਾਂਚ ਕਰਨਗੀਆਂ

Kolkata Doctor Rape Murder Case : ਕੋਲਕਾਤਾ ਡਾਕਟਰ ਨਾਲ ਰੇਪ ਅਤੇ ਕਤਲ ਮਾਮਲੇ ਵਿੱਚ ਬੁੱਧਵਾਰ ਨੂੰ ਸੀਬੀਆਈ ਦੀ ਟੀਮ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਪਹੁੰਚੀ। ਟੀਮ ਵਿੱਚ ਕੁੱਲ 16 ਮੈਂਬਰ ਹਨ, ਜਿਨ੍ਹਾਂ ਵਿੱਚ ਡਾਕਟਰ, ਫੋਰੈਂਸਿਕ ਮਾਹਿਰ, ਫੋਟੋਗ੍ਰਾਫਰ ਅਤੇ ਹੋਰ ਸ਼ਾਮਲ ਹਨ। ਜਦੋਂ ਜਾਂਚ ਟੀਮ ਹਸਪਤਾਲ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ ਮੈਡੀਕਲ ਦੇ ਵਿਦਿਆਰਥੀ ਅਤੇ ਮੀਡੀਆ ਵਾਲੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ।

ਨਰਸਿੰਗ ਸਟਾਫ ਤੋਂ ਪੁੱਛਗਿੱਛ 

ਜਾਣਕਾਰੀ ਮੁਤਾਬਕ ਜਾਂਚ ਟੀਮ ਸਿੱਧੇ ਸੈਮੀਨਾਰ ਹਾਲ ਪਹੁੰਚੀ ਅਤੇ ਉਥੋਂ ਸਬੂਤ ਇਕੱਠੇ ਕੀਤੇ। ਫੋਰੈਂਸਿਕ ਮਾਹਿਰਾਂ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਸੀਬੀਆਈ ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਹਨ, ਇਹ ਟੀਮਾਂ ਵੱਖਰੇ ਤੌਰ 'ਤੇ ਜਾਂਚ ਕਰਨਗੀਆਂ। ਦੱਸਿਆ ਜਾ ਰਿਹਾ ਹੈ ਕਿ ਇੱਕ ਟੀਮ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦੌਰਾ ਕਰੇਗੀ ਅਤੇ ਨਰਸਿੰਗ ਸਟਾਫ, ਡਾਕਟਰਾਂ ਅਤੇ ਕੇਸ ਨਾਲ ਸਬੰਧਤ ਗਵਾਹਾਂ ਦੇ ਬਿਆਨ ਲਏਗੀ।

ਕਲਕੱਤਾ ਹਾਈ ਕੋਰਟ ਨੇ ਦਿੱਤਾ ਸੀ ਇਹ ਆਦੇਸ਼ 

ਇਕ ਹੋਰ ਟੀਮ ਗਵਾਹਾਂ ਦੇ ਮੈਡੀਕਲ, ਹਿਰਾਸਤ ਅਤੇ ਅਦਾਲਤ ਵਿਚ ਲਿਜਾਣ ਦਾ ਕੰਮ ਸੰਭਾਲੇਗੀ। ਇਸ ਤੋਂ ਇਲਾਵਾ ਤੀਜੀ ਟੀਮ ਕੋਲਕਾਤਾ ਪੁਲਿਸ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮਾਮਲੇ ਦੀ ਜਾਂਚ ਨੂੰ ਤੇਜ਼ ਕਰੇਗੀ। ਦੱਸ ਦੇਈਏ ਕਿ ਬੀਤੇ ਮੰਗਲਵਾਰ ਨੂੰ ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੋਲਕਾਤਾ ਪੁਲਿਸ ਤੋਂ ਸੀਬੀਆਈ ਨੂੰ ਸੌਂਪ ਦਿੱਤੀ ਸੀ। ਜਿਸ ਤੋਂ ਬਾਅਦ ਜਾਂਚ ਏਜੰਸੀ ਨੇ ਨਵੀਂ ਦਿੱਲੀ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ।

ਸੀਬੀਆਈ ਇਸ ਕੋਣ ਤੋਂ ਕਰ ਰਹੀ ਹੈ ਜਾਂਚ  

ਕੋਲਕਾਤਾ ਪੁਲਿਸ ਨੇ ਇਸ ਮਾਮਲੇ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਸੰਜੇ ਰਾਏ ਨੂੰ ਸਰਕਾਰੀ ਸੰਚਾਲਿਤ ਐਸਐਸਕੇਐਮ ਹਸਪਤਾਲ ਵਿੱਚ ਮੈਡੀਕਲ ਜਾਂਚ ਤੋਂ ਬਾਅਦ ਇੱਥੇ ਸੀਜੀਓ ਕੰਪਲੈਕਸ ਵਿੱਚ ਸੀਬੀਆਈ ਦੇ ਹਵਾਲੇ ਕਰ ਦਿੱਤਾ। ਸੂਤਰਾਂ ਅਨੁਸਾਰ ਸੀਬੀਆਈ ਜਾਂਚ ਕਰ ਰਹੀ ਹੈ ਕਿ ਕੀ ਪੀੜਤਾ ਨੂੰ ਬੇਹੋਸ਼ ਕੀਤਾ ਗਿਆ ਸੀ? ਕੀ ਉਸ ਦਾ ਮੂੰਹ ਬੰਦ ਕੀਤਾ ਗਿਆ ਸੀ? ਇਸ ਤੋਂ ਇਲਾਵਾ ਮਾਮਲੇ 'ਚ ਗ੍ਰਿਫਤਾਰ ਸੰਜੇ ਰਾਏ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਜਾਂਚ ਏਜੰਸੀ ਉਸ ਤੋਂ ਇਹ ਪਤਾ ਲਗਾ ਰਹੀ ਹੈ ਕਿ ਘਟਨਾ ਦੌਰਾਨ ਉਹ ਇਕੱਲਾ ਸੀ ਜਾਂ ਉਸ ਨਾਲ ਕੋਈ ਹੋਰ ਵੀ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਕੁਝ ਅਜਿਹੇ ਸਬੂਤ ਮਿਲੇ ਹਨ, ਜੋ ਅਦਾਲਤ 'ਚ ਦੋਸ਼ੀਆਂ ਖਿਲਾਫ ਸਬੂਤ ਬਣ ਜਾਣਗੇ।

 

Location: India, West Bengal

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement