ਲੀਬੀਆ 'ਚ ਤੂਫਾਨ ਅਤੇ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 7 ਹਜ਼ਾਰ ਲੋਕਾਂ ਦੀ ਮੌਤ

By : GAGANDEEP

Published : Sep 14, 2023, 12:56 pm IST
Updated : Sep 14, 2023, 1:30 pm IST
SHARE ARTICLE
photo
photo

20 ਹਜ਼ਾਰ ਤੋਂ ਵੱਧ ਲੋਕ ਹੋਏ ਲਾਪਤਾ

 

ਨਵੀਂ ਦਿੱਲੀ: ਅਫ਼ਰੀਕੀ ਦੇਸ਼ ਲੀਬੀਆ 'ਚ ਤੂਫਾਨ ਡੈਨੀਅਲ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਤੋਂ ਬਾਅਦ 10 ਹਜ਼ਾਰ ਦੀ ਆਬਾਦੀ ਵਾਲੇ ਡੇਰਨਾ ਸ਼ਹਿਰ ਨੇੜੇ ਦੋ ਬੰਨ੍ਹ ਟੁੱਟ ਗਏ। ਇਸ ਨਾਲ ਪੂਰਾ ਸ਼ਹਿਰ ਤਬਾਹ ਹੋ ਗਿਆ ਹੈ। ਜਾਣਕਾਰੀ ਅਨੁਸਾਰ ਦੇਸ਼ ਵਿਚ ਹੁਣ ਤੱਕ 6,900 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਾ ਵਧਣ ਦੀ ਉਮੀਦ ਹੈ। ਹੁਣ ਤੱਕ 6886 ਲਾਸ਼ਾਂ ਮਿਲੀਆਂ ਹਨ। ਸਿਰਫ਼ 700 ਲਾਸ਼ਾਂ ਹੀ ਹਨ ਜਿਨ੍ਹਾਂ ਦੀ ਪਛਾਣ ਹੋ ਸਕੀ ਹੈ। 20 ਹਜ਼ਾਰ ਤੋਂ ਵੱਧ ਲੋਕ ਲਾਪਤਾ ਹਨ।

ਇਹ ਵੀ ਪੜ੍ਹੋ: ਹਰਿਆਣਾ: ਕੋਰੋਨਾ ਕਾਲ ਵਿਚ ਅਧਿਆਪਿਕਾ ਨੇ ਸਿੱਖੀ ਫਰੈਂਚ, ਅੱਜ 12 ਦੇਸ਼ਾਂ ਦੇ ਲੋਕਾਂ ਨੂੰ ਸਿਖਾ ਰਹੇ ਹਿੰਦੀ 

ਲੀਬੀਆ ਸੁਰੱਖਿਆ ਬਲ ਮੁਤਾਬਕ 4 ਦੇਸ਼ ਤੁਰਕੀ, ਇਟਲੀ, ਕਤਰ ਅਤੇ ਯੂਏਈ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮਦਦ ਪਹੁੰਚਾ ਰਹੇ ਹਨ। ਇੱਥੇ ਮੈਡੀਕਲ ਉਪਕਰਨ, ਦਵਾਈਆਂ ਅਤੇ ਭੋਜਨ ਪਹੁੰਚਾਇਆ ਜਾ ਰਿਹਾ ਹੈ। ਮਿਸਰ, ਜਾਰਡਨ, ਟਿਊਨੀਸ਼ੀਆ ਅਤੇ ਕੁਵੈਤ ਨੇ ਵੀ ਮਦਦ ਕਰਨ ਦੀ ਗੱਲ ਕਹੀ ਹੈ। ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ ਅਤੇ ਅਮਰੀਕਾ ਵੀ ਐਮਰਜੈਂਸੀ ਫੰਡ ਜਾਰੀ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਵਿਚ ਵੱਡੀ ਵਾਰਦਾਤ, ਝਬਾਲ 'ਚ ‘ਆਪ’ ਦੇ ਕਾਰਜਕਾਰੀ ਮੈਂਬਰ 'ਤੇ ਚਲਾਈਆਂ ਗੋਲੀਆਂ 

ਸਿਹਤ ਮੰਤਰੀ ਨੇ ਕਿਹਾ ਕਿ ਕਈ ਇਲਾਕਿਆਂ 'ਚ ਲਾਸ਼ਾਂ ਪਾਣੀ 'ਚ ਤੈਰਦੀਆਂ ਦੇਖੀਆਂ ਗਈਆਂ ਹਨ। ਕਈ ਘਰਾਂ ਵਿੱਚ ਲਾਸ਼ਾਂ ਸੜ ਗਈਆਂ ਹਨ। ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਲਾਸ਼ਾਂ ਸਮੁੰਦਰ ਵਿਚ ਤੈਰਦੀਆਂ ਦੇਖੀਆਂ ਗਈਆਂ ਹਨ। ਹਾਲਾਤ ਇੰਨੇ ਖਰਾਬ ਹਨ ਕਿ ਮਰਨ ਵਾਲਿਆਂ ਨੂੰ ਦਫ਼ਨਾਉਣ ਲਈ ਵੀ ਥਾਂ ਨਹੀਂ ਬਚੀ। ਸੜਕਾਂ 'ਤੇ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ।

ਜਾਣਕਾਰੀ ਮੁਤਾਬਕ ਬੰਦਰਗਾਹ ਸ਼ਹਿਰ ਡੇਰਨਾ ਨੇੜੇ ਦੋ ਬੰਨ੍ਹ ਸਨ, ਜੋ ਤੂਫ਼ਾਨ ਅਤੇ ਹੜ੍ਹ ਕਾਰਨ ਟੁੱਟ ਗਏ। ਇਨ੍ਹਾਂ ਵਿੱਚੋਂ ਇੱਕ ਬੰਨ੍ਹ ਦੀ ਉਚਾਈ 230 ਫੁੱਟ ਸੀ। ਇਹ ਡੈਮ ਪਹਿਲਾਂ ਤਬਾਹ ਹੋ ਗਿਆ ਸੀ। ਰਿਪੋਰਟਾਂ ਮੁਤਾਬਕ 2002 ਤੋਂ ਬਾਅਦ ਇਨ੍ਹਾਂ ਡੈਮਾਂ ਦੀ ਸਾਂਭ-ਸੰਭਾਲ ਨਹੀਂ ਕੀਤੀ ਗਈ। ਬਚਾਅ ਕਾਰਜ 'ਚ ਲੱਗੇ 123 ਜਵਾਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਇਹੀ ਕਾਰਨ ਹੈ ਕਿ ਹੁਣ ਫੌਜ ਵੀ ਬੇਵੱਸ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਮੌਜੂਦ ਚੁਣੇ ਹੋਏ ਹਵਾਈ ਅੱਡੇ ਕਿਸੇ ਵੀ ਭਾਰੀ ਜਾਂ ਮਾਲਵਾਹਕ ਜਹਾਜ਼ ਦੇ ਉੱਥੇ ਉਤਰਨ ਲਈ ਢੁਕਵੇਂ ਨਹੀਂ ਹਨ। ਇਹੀ ਕਾਰਨ ਹੈ ਕਿ ਇੱਥੇ ਸਹਾਇਤਾ ਪ੍ਰਦਾਨ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement