ਆਗਰਾ ’ਚ ਭਾਰੀ ਮੀਂਹ ਨਾਲ ਚੋਣ ਲੱਗਾ ਤਾਜ ਮਹਿਲ
Published : Sep 14, 2024, 6:24 pm IST
Updated : Sep 15, 2024, 6:25 am IST
SHARE ARTICLE
Due to heavy rain in Agra, water started seeping from the main dome of Taj Mahal
Due to heavy rain in Agra, water started seeping from the main dome of Taj Mahal

ਤਾਜ ਮਹਿਲ ਕੰਪਲੈਕਸ ’ਚ ਪਾਣੀ ’ਚ ਡੁੱਬੇ ਇਕ ਬਾਗ਼ ਦਾ ਇਕ ਕਥਿਤ ਵੀਡੀਉ ਵੀਰਵਾਰ ਨੂੰ ਹੋਈ ਸੀ ਵਾਇਰਲ

ਆਗਰਾ: ਆਗਰਾ ’ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਤਾਜ ਮਹਿਲ ਦੇ ਮੁੱਖ ਗੁੰਬਦ ’ਚੋਂ ਪਾਣੀ ਲੀਕ ਹੋ ਰਿਹਾ ਹੈ, ਜਦਕਿ ਕੰਪਲੈਕਸ ਦੇ ਇਕ ਬਾਗ ’ਚ ਵੀ ਪਾਣੀ ਭਰ ਗਿਆ ਹੈ। ਤਾਜ ਮਹਿਲ ਕੰਪਲੈਕਸ ’ਚ ਪਾਣੀ ’ਚ ਡੁੱਬੇ ਇਕ ਬਾਗ਼ ਦਾ ਇਕ ਕਥਿਤ ਵੀਡੀਉ ਵੀਰਵਾਰ ਨੂੰ ਵਾਇਰਲ ਹੋਇਆ ਸੀ।

ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਆਗਰਾ ਡਿਵੀਜ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੱਖ ਗੁੰਬਦ ਸਿੱਲ੍ਹ ਹੋਣ ਕਾਰਨ ਲੀਕ ਹੋ ਰਿਹਾ ਹੈ ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ, ‘‘ਹਾਂ, ਅਸੀਂ ਤਾਜ ਮਹਿਲ ਦੇ ਮੁੱਖ ਗੁੰਬਦ ’ਚੋਂ ਰਿਸਾਅ ਹੁੰਦੇ ਵੇਖਿਆ ਹੈ। ਉਸ ਤੋਂ ਬਾਅਦ ਜਦੋਂ ਅਸੀਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਨਮੀ ਕਾਰਨ ਹੋਇਆ ਸੀ ਅਤੇ ਮੁੱਖ ਗੁੰਬਦ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ। ਅਸੀਂ ਡਰੋਨ ਕੈਮਰੇ ਰਾਹੀਂ ਮੁੱਖ ਗੁੰਬਦ ਦਾ ਨਿਰੀਖਣ ਕੀਤਾ।’’

ਵੀਰਵਾਰ ਸ਼ਾਮ ਨੂੰ 20 ਸਕਿੰਟ ਦਾ ਇਕ ਵੀਡੀਉ ਇੰਟਰਨੈੱਟ ’ਤੇ ਵਾਇਰਲ ਹੋਇਆ ਸੀ, ਜਿਸ ’ਚ ਤਾਜ ਮਹਿਲ ਦਾ ਇਕ ਬਾਗ਼ ਮੀਂਹ ਦੇ ਪਾਣੀ ’ਚ ਡੁੱਬਿਆ ਹੋਇਆ ਵਿਖਾਈ ਦੇ ਰਿਹਾ ਹੈ।

ਸਰਕਾਰ ਤੋਂ ਮਾਨਤਾ ਪ੍ਰਾਪਤ ‘ਟੂਰ ਗਾਈਡ’ ਦੇ ਤੌਰ ’ਤੇ ਕੰਮ ਕਰ ਰਹੀ ਸਥਾਨਕ ਵਸਨੀਕ ਮੋਨਿਕਾ ਸ਼ਰਮਾ ਨੇ ਕਿਹਾ ਕਿ ਤਾਜ ਮਹਿਲ ਆਗਰਾ ਅਤੇ ਪੂਰੇ ਦੇਸ਼ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੈਂਕੜੇ ਸਥਾਨਕ ਲੋਕਾਂ ਅਤੇ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਉਨ੍ਹਾਂ ਕਿਹਾ, ‘‘ਇਸ ਸਮਾਰਕ ਦੀ ਸਹੀ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਲਈ ਇਹ ਇਕੋ ਇਕ ਉਮੀਦ ਹੈ।’’

ਆਗਰਾ ’ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਪਾਣੀ ਭਰ ਗਿਆ ਹੈ। ਲਗਾਤਾਰ ਮੀਂਹ ਕਾਰਨ ਕੌਮੀ ਰਾਜਮਾਰਗ ’ਤੇ ਪਾਣੀ ਭਰ ਗਿਆ ਹੈ, ਫਸਲਾਂ ਡੁੱਬ ਗਈਆਂ ਹਨ ਅਤੇ ਸ਼ਹਿਰ ਦੇ ਪੌਸ਼ ਇਲਾਕਿਆਂ ’ਚ ਹੜ੍ਹ ਆ ਗਿਆ ਹੈ। ਆਗਰਾ ਪ੍ਰਸ਼ਾਸਨ ਨੇ ਮੀਂਹ ਕਾਰਨ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਦਿਤੇ ਹਨ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement