
ਰਿਕਟਰ ਸਕੇਲ ’ਤੇ 5.8 ਤੀਬਰਤਾ ਕੀਤੀ ਗਈ ਦਰਜ
ਅਸਾਮ: ਭਾਰਤ ਦੇ ਉਤਰੀ ਪੂਰਬੀ ਖੇਤਰ ਵਿੱਚ ਅੱਜ 5.8 ਤੀਬਰਤਾ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਅਸਾਮ ਦੇ ਅਧਿਕਾਰੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਭੂਚਾਲ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਿਆਂਮਾਰ ਤੇ ਰੂਸ ਨੇੜਲੇ ਖੇਤਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਮਿਆਂਮਾਰ ਵਿੱਚ ਤਾਂ ਭੂਚਾਲ ਦੇ ਝਟਕੇ ਹਲਕੇ ਸਨ, ਪਰ ਰੂਸ ਨੇੜਲੇ ਖੇਤਰ ਵਿੱਚ ਭੂਚਾਲ ਦੀ ਤੀਬਰਤਾ 7.4 ਸੀ।