
Indigo Plane News: ਉਡਾਣ ਵਿਚ ਸਵਾਰ ਸਾਰੇ 171 ਯਾਤਰੀ ਸੁਰੱਖਿਅਤ, ਅਖਿਲੇਸ਼ ਯਾਦਵ ਦੇ ਪਤਨੀ ਡਿੰਪਲ ਯਾਦਵ ਵੀ ਸਨ ਉਡਾਣ ਵਿਚ ਸਵਾਰ
Lucknow airport Indigo Plane could not fly after takeoff News: ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਲਖਨਊ ਹਵਾਈ ਅੱਡੇ 'ਤੇ ਇੱਕ ਜਹਾਜ਼ ਉਡਾਣ ਨਹੀਂ ਭਰ ਸਕਿਆ। ਜਹਾਜ਼ ਨੇ ਰਨਵੇਅ 'ਤੇ ਪੂਰੀ ਰਫ਼ਤਾਰ ਫੜ ਲਈ ਸੀ, ਪਰ ਉਡਾਣ ਨਹੀਂ ਭਰ ਸਕਿਆ। ਇਸ ਜਹਾਜ਼ ਵਿਚ ਅਖਿਲੇਸ਼ ਯਾਦਵ ਦੀ ਪਤਨੀ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਡਿੰਪਲ ਯਾਦਵ ਵੀ ਸਵਾਰ ਸਨ। ਜਹਾਜ਼ ਵਿਚ ਕੁੱਲ 171 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਲਾਂਕਿ, ਪਾਇਲਟ ਦੀ ਸੂਝ-ਬੂਝ ਕਾਰਨ ਇਕ ਵੱਡਾ ਹਾਦਸਾ ਟਲ ਗਿਆ।
ਘਟਨਾ ਤੋਂ ਬਾਅਦ, ਸਾਰੇ ਯਾਤਰੀਆਂ ਨੂੰ ਇਕ ਹੋਰ ਜਹਾਜ਼ ਰਾਹੀਂ ਦਿੱਲੀ ਭੇਜ ਦਿੱਤਾ ਗਿਆ। ਇਹ ਜਹਾਜ਼ ਇੰਡੀਗੋ ਦਾ ਸੀ। ਇੰਡੀਗੋ ਦੀ ਉਡਾਣ ਨੰਬਰ 6E2111 ਲਖਨਊ ਤੋਂ ਦਿੱਲੀ ਜਾ ਰਹੀ ਸੀ।
ਰਨਵੇਅ 'ਤੇ ਪੂਰੀ ਰਫ਼ਤਾਰ ਫੜਨ ਦੇ ਬਾਵਜੂਦ, ਜਹਾਜ਼ ਉਡਾਣ ਨਹੀਂ ਭਰ ਸਕਿਆ। ਅਜਿਹੀ ਸਥਿਤੀ ਵਿੱਚ, ਪਾਇਲਟ ਨੇ ਜਹਾਜ਼ ਨੂੰ ਅੰਤ ਵਿੱਚ ਰੋਕ ਦਿੱਤਾ। ਪਾਇਲਟ ਦੀ ਸਮਝਦਾਰੀ ਕਾਰਨ, ਇੱਕ ਵੱਡਾ ਹਾਦਸਾ ਟਲ ਗਿਆ।
(For more news apart from 'Lucknow airport Indigo Plane could not fly after takeoff News ' stay tuned to Rozana Spokesman)