
ਉੱਤਰ ਪ੍ਰਦੇਸ਼ ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਮ ਪੰਡਿਤ ਦੀਨਦਿਆਲ ਉਪਾਧਏ ਦੇ ਨਾਮ ਉਤੇ ਰੱਖੇ ਜਾਣ ਤੋਂ ਬਾਅਦ ਹੁਣ......
ਨਵੀਂ ਦਿੱਲੀ (ਭਾਸ਼ਾ) : ਉੱਤਰ ਪ੍ਰਦੇਸ਼ ਮੁਗ਼ਲਸਰਾਏ ਰੇਲਵੇ ਸਟੇਸ਼ਨ ਦਾ ਨਾਮ ਪੰਡਿਤ 'ਦੀਨਦਿਆਲ ਉਪਾਧਏ' ਦੇ ਨਾਮ ਉਤੇ ਰੱਖੇ ਜਾਣ ਤੋਂ ਬਾਅਦ ਹੁਣ 'ਇਲਾਹਾਬਾਦ' ਦਾ ਨਾਮ ਵੀ ਜਲਦ ਹੀ 'ਪ੍ਰਯਾਗਰਾਜ' ਹੋ ਜਾਵੇਗਾ। ਇਸ ਸਿਲਸਿਲੇ ‘ਚ ਗੰਗਾ ਯਮੁਨਾ ਦੀ ਸੰਗਮ ਨਗਰੀ ਇਲਾਹਾਬਾਦ ਦਾ ਨਾਮ ਬਦਲੇ ਜਾਣ ਦੀ ਚਰਚਾ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਯਨਾਥ ਨੇ ਸਨਿਚਰਵਾਰ ਨੂੰ ਕਿਹਾ ਕਿ ਜਲਦ ਹੀ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ ਦੀ ਗੱਲ-ਬਾਤ ਚਲ ਰਹੀ ਹੈ। ਉਹਨਾਂ ਨੇ ਕਿਹਾ, ਸਾਨੂੰ ਲਗਦਾ ਹੈ ਕਿ ਰਾਜਪਾਲ ਨੇ ਵੀ ਇਸ ‘ਤੇ ਅਪਣੀ ਸਹਿਮਤੀ ਪ੍ਰਗਟਾਈ ਹੈ।
Allahabad To Be Prayagraj
ਹੁਣ ਅਸੀਂ 'ਪ੍ਰਯਾਗ' ਦੀ ਗੱਲ ਕਰੀਏ, ਤਾਂ ਇਥੇ ਦੋ ਨਦੀਆਂ ਦਾ ਸੰਗਮ ਹੁੰਦਾ ਹੈ, ਉਹ ਅਪਣੇ ਆਪ ‘ਚ ਇਕ ਪ੍ਰਯਾਗ ਕਹਿਲਾਉਂਦਾ ਹੈ। ਤੁਹਾਨੂੰ ਉਤਰਾਖੰਡ ਦੇ ਵਿਸ਼ਣੂ ਪ੍ਰਯਾਗ, ਦੇਵ ਪ੍ਰਯਾਗ, ਰੂਦਰ ਪ੍ਰਯਾਗ, ਦੇਵ ਪ੍ਰਯਾਗ, ਕਰਣ ਪ੍ਰਯਾਗ ਦੇਖਣ ਨੂੰ ਮਿਲਣਗੇ। ਮੁੱਖ ਮੰਤਰੀ ਨੇ ਕਿਹਾ, ਹਿਮਾਲਿਆ ਤੋਂ ਨਿਕਲਣ ਵਾਲੀਆਂ ਦੋ ਨਦੀਆਂ, ਗੰਗਾ ਤੇ ਯਮੁਨਾ ਦਾ ਸੰਗਮ ਇਸ ਪਵਿੱਤਰ ਧਰਤੀ ਉਤੇ ਹੁੰਦਾ ਹੈ ਤਾਂ ਸੰਭਾਵਿਕ ਤੌਰ ‘ਤੇ ਇਹ ਸਾਰੇ ਪ੍ਰਯਾਗਾਂ ਦਾ ਰਾਜਾ ਹੈ, ਇਸ ਲਈ ਇਸ ਨੂੰ ਪ੍ਰਯਾਗਰਾਜ ਕਹਿੰਦੇ ਹਨ। ਅਸੀਂ ਉਹਨਾਂ ਦੀ ਇਸ ਗੱਲ ਦਾ ਸਮਰਥਨ ਕੀਤਾ ਹੈ। ਸਾਡੀ ਕੋਸ਼ਿਸ਼ ਹੋਵੇਗੀ ਕਿ ਬਹੁਤ ਜਲਦੀ ਅਸੀ ਇਸ ਨਗਰ ਦਾ ਨਾਮ ਪ੍ਰਯਾਗਰਾਜ ਰੱਖੀਏ।
Allahabad To Be Prayagraj
ਇਸ ਮੁਹਿਮ ਦੇ ਨਾਲ ਹੀ ਸ਼ਹਿਰਾਂ ਦਾ ਨਾਮ ਬਦਲਣ ਦੀ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਹੈ। ਸ਼ਹਿਰਾਂ ਦੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਸਭ ਤੋਂ ਤਾਜ਼ਾ ਮਾਮਲਾ ਗੁਰੁਗਰਾਮ ਦਾ ਹੈ। ਦੋ ਸਾਲ ਪਹਿਲਾਂ ਹਰਿਆਣਾ ਦੇ ਇਸ ਸ਼ਹਿਰ ਦਾ ਨਾਮ ਗੁੜਗਾਂਓ ਤੋ ਗੁਰੂਗ੍ਰਾਮ ਕਰ ਦਿੱਤਾ ਗਿਆ ਸੀ। ਕਿ ਆਲੋਚਕਾਂ ਦਾ ਕਹਿਣਾ ਹੈ ਕਿ ਸ਼ਹਿਰਾਂ ਦੇ ਨਾਮ ਬਦਲਣ ਦੀ ਇਹ ਕਵਾਇਦ ਸੰਘ ਦੀ ਉਸ ਸੋਚ ਦਾ ਹਿਸਾ ਹਨ। ਜਿਸ ਦੇ ਤਹਿਤ ਸਥਾਨਾਂ ਦਾ ਨਾਮ ਉਹਨਾਂ ਦੇ ਅਤੀਤ ਅਤੇ ਸੱਭਿਆਚਰਾਂ ਦੇ ਅਧਾਰ ‘ਤੇ ਹੋਣਾ ਚਾਹੀਦਾ ਹੈ। ਇਸ ਲਈ ਸੰਘ ਪਹਿਲੇ ਤੋਂ ਹੀ ਕਈਂ ਸ਼ਹਿਰਾਂ ਨੂੰ ਉਹਨਾਂ ਨੇ ਇਤਿਹਾਸਕ ਨਾਮਾਂ ਤੋਂ ਹੀ ਜਾਣਦੇ ਹਨ। ਆਲੋਚਕ ਇਸ ਨੂੰ ‘ਵਿਦੇਸ਼ੀ’ ਪ੍ਰਭਾਵ ਦੇ ਖਾਤਮੇ ਅਤੇ ਭਾਰਤੀ ਇਤਿਹਾਸ ਨੂੰ ਨਵੇਂ ਸਿਰੇ ਤੋਂ ਵਿਆਖਿਆ ਕੀਤੇ ਜਾਣ ਦੇ ਸਬੰਧ ਨਾਲ ਵੀ ਜੋੜ ਕੇ ਦੇਖਦੇ ਹਨ।