
ਹਰਿਆਣਾ ਚੋਣਾਂ ਦੇ ਪ੍ਰਚਾਰ ਭਾਸ਼ਣਾਂ 'ਚ ਨਿਕਲ ਰਿਹਾ ਗੁੱਸਾ
ਹਰਿਆਣਾ: ਹਰਿਆਣਾ ’ਚ ਵਿਧਾਨ ਸਭਾ ਚੋਣਾਂ ਨੂੰ ਲੈਕੇ ਜਿਥੇ ਸਿਆਸਤ ਗਰਮਾਈ ਹੋਈ ਹੈ। ਉਥੇ ਹੀ ਅਕਾਲੀ ਦਲ ਦਾ ਭਾਜਪਾ ਨਾਲੋਂ ਹਰਿਆਣਾ ਚ ਗਠਜੋੜ ਟੁੱਟ ਜਾਣਾ ਵੀ ਇੱਕ ਵੱਡਾ ਸਿਆਸੀ ਤੂਫ਼ਾਨ ਬਣਿਆ ਹੋਇਆ ਹੈ। ਜਿਥੇ ਬਲਕੌਰ ਸਿੰਘ ਦੇ ਅਕਾਲੀ ਦਲ ਛੱਡ ਕੇ ਭਾਜਪਾ ਵਲੋਂ ਚੋਣ ਲੜਨ ਦੀ ਗੱਲ ਹੈ। ਉਥੇ ਹੀ ਅਕਾਲੀ ਦਲ ਨੇ ਵੀ ਇਨੈਲੋ ਨਾਲ ਯਾਰਾਨਾ ਪਾ ਕੇ ਬੀਜੇਪੀ ਨੂੰ ਹਵਾ ਵਾਲੀ ਸਰਕਾਰ ਕਹਿਣਾ ਸ਼ੁਰੂ ਕਰ ਦਿੱਤਾ।
Sukhbir Singh Badal
ਪਰ ਬਲਕੌਰ ਸਿੰਘ ਦੇ ਭਾਜਪਾ ਵਿਚ ਸ਼ਾਮਿਲ ਹੋਣ ਨੂੰ ਲੈਕੇ ਸੁਖਬੀਰ ਬਾਦਲ ਦਾ ਗੁੱਸਾ ਠੰਡਾ ਨਹੀਂ ਹੋ ਰਿਹਾ ਕਿਉਂਕਿ ਬਲਕੌਰ ਸਿੰਘ ਖਿਲਾਫ ਗੁੱਸਾ ਉਨ੍ਹਾਂ ਦੇ ਚੋਣ ਪ੍ਰਚਾਰ ਭਾਸ਼ਣ ਵਿਚ ਦੇਖਣ ਨੂੰ ਮਿਲਿਆ। ਉਹ ਵੀ ਇੱਕ ਜਗ੍ਹਾ ਨਹੀਂ ਬਲਕਿ ਕਈ ਜਗ੍ਹਾ ਦੇ ਭਾਸ਼ਣਾਂ ਵਿਚ ਜਿਥੇ ਅਕਾਲੀ ਇਨੈਲੋ ਦੇ ਸਾਂਝੇ ਉਮੀਦਵਾਰ ਰਾਜਿੰਦਰ ਸਿੰਘ ਦੇਸੁਜੋਧਾ ਦੇ ਚੋਣ ਪ੍ਰਚਾਰ ਦੌਰਾਨ ਪਿੰਡ ਦਾਦੂ ਅਤੇ ਸਿਰਸਾ ਨੇੜਲੇ ਪਿੰਡ ਦੇਸੂਮਲਕਾਣਾ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਨੈਲੋ ਦੋਵੇਂ ਪਿੰਡਾਂ ਦੀਆਂ ਪਾਰਟੀਆਂ ਹਨ।
Sukhbir Singh Badal
ਇਹ ਪਾਰਟੀਆਂ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦੀਆਂ ਪਾਰਟੀਆਂ ਹਨ। ਇਹ ਸਹੂਲਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਦੇਵੀ ਲਾਲ ਸਮੇਂ ਹੀ ਸ਼ੁਰੂ ਹੋਈਆਂ ਸਨ। ਹਰਿਆਣੇ ਵਿਚ ਪੈਨਸ਼ਨ ਦੀ ਸਕੀਮ ਵੀ ਦੇਵੀ ਲਾਲ ਦੇ ਮੁੱਖ ਮੰਤਰੀ ਹੋਣ ਤੇ ਲੱਗੀ ਸੀ। ਇਨ੍ਹਾਂ ਦੋਵਾਂ ਪਿੰਡਾਂ ਵਿੱਚ ਬਲਕੌਰ ਸਿੰਘ ਤੇ ਨਾਰਾਜ਼ਗੀ ਦਿਖਾਉਣ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਸਿਰਸਾ ਤੇ ਫ਼ਤਿਹਾਬਾਦ ਵਿਚ ਭਾਜਪਾ ਨੂੰ ਇੱਕ ਸੀਟ ਨੀ ਆਉਣੀ।
Sukhbir Singh Badal
ਪਹਿਲਾਂ ਇੱਕ ਦੂਜੇ ਨਾਲ ਨਹੁੰ ਮਾਸ ਦਾ ਰਿਸ਼ਤਾ ਦੱਸਣ ਵਾਲੀ। ਅਕਾਲੀ ਭਾਜਪਾ ਸਰਕਾਰ ਦੇ ਤੇਵਰ ਹੁਣ ਇਕ ਦੂਜੇ ਨੂੰ ਲੈ ਕੇ ਅੱਗ ਵਾਂਗ ਗਰਮ ਹਨ ਜਦਕਿ ਪੰਜਾਬ ਚ ਆਕੇ ਸੁਖਬੀਰ ਬਾਦਲ ਦੇ ਭਾਸ਼ਣ ਚ ਅਕਾਲੀ ਭਾਜਪਾ ਦੀ ਦੋਸਤੀ ਅਟੁੱਟ ਹੈ ਵਾਲੀ ਗੱਲ ਹਾਲੇ ਵੀ ਸੁਣਨ ਨੂੰ ਮਿਲ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।