ਅਯੁੱਧਿਆ ਮਾਮਲਾ: ਸੁਪਰੀਮ ਕੋਰਟ ਵਿਚ ਆਖਰੀ ਚਾਰ ਦਿਨਾਂ ਦੀ ਸੁਣਵਾਈ ਅੱਜ ਤੋਂ, ਧਾਰਾ 144 ਲਾਗੂ
Published : Oct 14, 2019, 10:57 am IST
Updated : Apr 9, 2020, 10:25 pm IST
SHARE ARTICLE
Section 144 Imposed as Ayodhya Hearing Enters Final Leg
Section 144 Imposed as Ayodhya Hearing Enters Final Leg

ਅਯੁੱਧਿਆ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਕ ਵਿਚ 38ਵੇਂ ਦਿਨ ਦੀ ਸੁਣਵਾਈ ਅੱਜ ਹੋਣ ਜਾ ਰਹੀ ਹੈ।

ਨਵੀਂ ਦਿੱਲੀ: ਅਯੁੱਧਿਆ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਕ ਵਿਚ 38ਵੇਂ ਦਿਨ ਦੀ ਸੁਣਵਾਈ ਅੱਜ ਹੋਣ ਜਾ ਰਹੀ ਹੈ। ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਦੀ ਦਲੀਲ ਸੋਮਵਾਰ ਨੂੰ ਪੂਰੀ ਹੋ ਜਾਵੇਗੀ। 15 ਅਤੇ 16 ਅਕਤੂਬਰ ਨੂੰ ਹਿੰਦੂ ਪੱਖ ਜਵਾਬ ਦੇਵੇਗਾ। 17 ਨੂੰ ‘ਮੋਲਡਿੰਗ ਆਫ ਰਿਲੀਫ਼’ ‘ਤੇ ਬਹਿਸ ਹੋਵੇਗੀ। ਪਿਛਲੀ ਸੁਣਵਾਈ 17 ਅਕਤੂਬਰ ਤੱਕ ਪੂਰੀ ਹੋ ਜਾਣ ਦੀ ਉਮੀਦ ਹੈ। ਉੱਥੇ ਹੀ ਸੁਪਰੀਮ ਕੋਰਟ ਵਿਚ ਅਯੁੱਧਿਆ ਰਾਮ ਜਨਮ ਭੂਮੀ ‘ਤੇ ਸੁਣਵਾਈ ਖਤਮ ਹੋਣ ਵਾਲੀ ਹੈ। ਅਯੁੱਧਿਆ ਫੈਸਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਲਰਟ ਹੈ।

ਸੰਭਾਵਤ ਫੈਸਲੇ ਬਾਰੇ 10 ਦਸੰਬਰ ਤੱਕ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। 2 ਮਹੀਨਿਆਂ ਤੱਕ ਅਯੁੱਧਿਆ ਵਿਚ ਧਾਰਾ 144 ਲਾਗੂ ਰਹੇਗੀ।ਮੁੱਖ ਜੱਜ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਸਾਲਸੀ ਪ੍ਰਕਿਰਿਆ ਨਾਲ ਇਸ ਗੁੰਝਲਦਾਰ ਮਸਲੇ ਦਾ ਸੁਖਾਵਾਂ ਹੱਲ ਨਾ ਲੱਭਣ ‘ਤੇ 6 ਅਗਸਤ ਤੋਂ ਇਸ ਕੇਸ ਦੀ ਸੁਣਵਾਈ ਰੋਜ਼ਾਨਾ ਕਰਨ ਦੀ ਸ਼ੁਰੂਆਤ ਕੀਤੀ ਸੀ। ਸੁਪਰੀਮ ਕੋਰਟ ਇਸ ਵੇਲੇ ਅਲਾਹਾਬਾਦ ਹਾਈ ਕੋਰਟ ਦੇ 2014 ਦੇ ਫੈਸਲੇ ਵਿਰੁੱਧ 14 ਅਪੀਲਾਂ ਦੀ ਸੁਣਵਾਈ ਕਰ ਰਹੀ ਹੈ। ਬੈਂਚ ਨੇ ਇਸ ਕੇਸ ਵਿਚ ਅਦਾਲਤੀ ਕਾਰਵਾਈ ਪੂਰੀ ਕਰਨ ਲਈ ਸਮਾਂ ਸੀਮਾ ਦੀ ਸਮੀਖਿਆ ਕੀਤੀ ਸੀ ਤੇ 17 ਅਕਤੂਬਰ ਦੀ ਹੱਦ ਨਿਰਧਾਰਤ ਕੀਤੀ ਹੈ।

ਬੈਂਚ ਦੇ ਮੈਂਬਰਾਂ ਵਿਚ ਜਸਟਿਸ ਐਸ.ਏ. ਬੋਬੜੇ, ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ.ਏ. ਨਜ਼ੀਰ ਸ਼ਾਮਲ ਹਨ। ਅਦਾਲਤ ਨੇ ਅੰਤਮ ਪੜਾਅ ਦੀਆਂ ਦਲੀਲਾਂ ਦਾ ਕਾਰਜਕਾਲ ਤੈਅ ਕਰਦਿਆਂ ਕਿਹਾ ਸੀ ਕਿ ਮੁਸਲਿਮ ਪੱਖ 14 ਅਕਤੂਬਰ ਤੱਕ ਆਪਣੀ ਦਲੀਲਾਂ ਪੂਰੀਆਂ ਕਰਨਗੀਆਂ ਅਤੇ ਫਿਰ ਹਿੰਦੂ ਪਾਰਟੀਆਂ ਨੂੰ 16 ਅਕਤੂਬਰ ਤੱਕ ਆਪਣਾ ਜਵਾਬ ਪੂਰਾ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਕੇਸ ਵਿਚ ਫੈਸਲਾ 17 ਨਵੰਬਰ ਤਕ ਦੇ ਦਿੱਤਾ ਜਾਏਗਾ। ਇਸ ਦਿਨ ਚੀਫ਼ ਜਸਟਿਸ ਗੋਗੋਈ ਸੇਵਾਮੁਕਤ ਹੋ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement