Auto Refresh
Advertisement

ਖ਼ਬਰਾਂ, ਰਾਸ਼ਟਰੀ

ਗਾਂਧੀ ਦੇ ਕਹਿਣ ’ਤੇ ਸਾਵਰਕਰ ਨੇ ਅੰਗਰੇਜ਼ ਸਰਕਾਰ ਤੋਂ ਮਾਫ਼ੀ ਮੰਗੀ!

Published Oct 14, 2021, 11:57 am IST | Updated Oct 14, 2021, 11:57 am IST

ਇਤਿਹਾਸਕਾਰ ਵਿਕਰਮ ਸੰਪਤ ਨੇ ਪੇਸ਼ ਕੀਤੇ ਸਬੂਤ

Vikram Sampath
Vikram Sampath

 

ਨਵੀਂ ਦਿੱਲੀ: ਰਖਿਆ ਮੰਤਰੀ ਰਾਜਨਾਥ ਸਿੰਘ ਦੇ ਸਾਵਰਕਰ ਤੇ ਮਹਾਤਮਾ ਗਾਂਧੀ ਬਾਰੇ ਦਿਤੇ ਗਏ ਬਿਆਨ ’ਤੇ ਮਚੇ ਬਵਾਲ ਤੋਂ ਬਾਅਦ ਇਤਿਹਾਸਕਾਰ ਵਿਕਰਮ ਸੰਪਤ ਨੇ ਸਬੂਤ ਪੇਸ਼ ਕੀਤੇ ਹਨ। ਉਨ੍ਹਾਂ ਕਿਤਾਬ ਦੀਆਂ ਉਨ੍ਹਾਂ ਲਾਈਨਾਂ ਨੂੰ ਵੀ ਸਾਂਝਾ ਕੀਤਾ ਹੈ ਜਿਨ੍ਹਾਂ ਵਿਚ ਇਹ ਸਪੱਸ਼ਟ ਹੈ ਕਿ ਮਹਾਤਮਾ ਗਾਂਧੀ ਨੇ ਸਾਵਰਕਰ ਨੂੰ ਦਇਆ ਪਟੀਸ਼ਨ ਦਾਖ਼ਲ ਕਰਨ ਲਈ ਕਿਹਾ ਸੀ।

 ਹੋਰ ਵੀ ਪੜ੍ਹੋ: ਰਿਕਾਰਡ ਉਚਾਈ 'ਤੇ ਬਾਜ਼ਾਰ, ਪਹਿਲੀ ਵਾਰ ਸੇਂਸੇਕਸ 61000 ਅਤੇ ਨਿਫਟੀ 18250 ਦੇ ਪਾਰ

Rajnath singhRajnath singh

 

ਸੰਪਤ ਨੇ ਰਖਿਆ ਮੰਤਰੀ ਦੇ ਬਿਆਨ ’ਤੇ ਚੁਕੇ ਜਾ ਰਹੇ ਸਵਾਲਾਂ ਦਾ ਸਬੂਤ ਦੇ ਨਾਲ ਜਵਾਬ ਦਿਤਾ ਹੈ। ਗਾਂਧੀ ਸੇਵਾਗ੍ਰਾਮ ਆਸ਼ਰਮ ਦੀ ਵੈੱਬਸਾਈਟ ’ਤੇ ਮਹਾਤਮਾ ਗਾਂਧੀ ਦੇ ਕੰਮਾਂ ਬਾਰੇ ਦਿਤੀ ਗਈ ਜਾਣਕਾਰੀ ਦੇ ਕਲੈਕਸ਼ਨ ਵਿਚ ਗਾਂਧੀ ਦੀ ਉਸ ਚਿੱਠੀ ਦਾ ਜ਼ਿਕਰ ਹੈ ਜੋ ਉਨ੍ਹਾਂ ਨੇ ਐਨਡੀ ਸਾਵਰਕਰ ਮਤਲਬ ਸਾਵਰਕਰ ਦੇ ਭਰਾ ਨੂੰ ਲਿਖੀ ਸੀ।

 

ਮਹਾਤਮਾ ਗਾਂਧੀ ਦੀ ਇਹ ਚਿੱਠੀ ‘ਕਲੈਕਟੇਡ ਵਰਕਸ ਆਫ਼ ਮਹਾਤਮਾ ਗਾਂਧੀ’ ਦੇ ਵਾਲਿਊਮ 19 ਦੇ ਪੰਨਾ ਨੰਬਰ 348 ’ਤੇ ਮੌਜੂਦ ਹੈ। ਇਸ ਚਿੱਠੀ ਵਿਚ ਗਾਂਧੀ ਨੇ ਐਨਡੀ ਸਾਵਰਕਰ ਨੂੰ ਲਿਖਿਆ, ‘ਪਿਆਰੇ ਸਾਵਰਕਰ, ਮੇਰੇ ਕੋਲ ਤੁਹਾਡੀ ਚਿੱਠੀ ਹੈ, ਤੁਹਾਨੂੰ ਸਲਾਹ ਦੇਣਾ ਮੁਸ਼ਕਲ ਹੈ।

 

 ਹੋਰ ਵੀ ਪੜ੍ਹੋ: ਅਧਿਐਨ: ਘਰ ਖਰੀਦਣ ਲਈ ਭਾਰਤ ਦਾ ਸਭ ਤੋਂ ਖੁਸ਼ਹਾਲ ਸ਼ਹਿਰ ਬਣਿਆ ਚੰਡੀਗੜ੍ਹ, ਸਭ ਤੋਂ ਪਿੱਛੇ ਮੁੰਬਈ

Mahatma GandhiMahatma Gandhi

 

ਹਾਲਾਂਕਿ, ਮੇਰਾ ਸੁਝਾਅ ਹੈ ਕਿ ਤੁਸੀਂ ਮਾਮਲੇ ਦੇ ਤੱਥਾਂ ਨੂੰ ਸਪੱਸ਼ਟ ਕਰਦੇ ਹੋਏ ਇਕ ਪਟੀਸ਼ਨ ਤਿਆਰ ਕਰੋ ਜਿਸ ਵਿਚ ਇਹ ਸਪੱਸ਼ਟ ਹੋ ਸਕੇ ਕਿ ਤੁਹਾਡੇ ਭਰਾ ਦੁਆਰਾ ਕੀਤਾ ਗਿਆ ਅਪਰਾਧ ਪੂਰੀ ਤਰ੍ਹਾਂ ਰਾਜਨੀਤਕ ਸੀ। ਮੈਂ ਇਹ ਸੁਝਾਅ ਇਸ ਲਈ ਦੇ ਰਿਹਾ ਹਾਂ ਤਾਕਿ ਮਾਮਲੇ ’ਤੇ ਜਨਤਾ ਦਾ ਧਿਆਨ ਕੇਂਦਰਤ ਕੀਤਾ ਜਾ ਸਕੇ। ਇਸ ਦਰਮਿਆਨ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੀ ਇਕ ਚਿੱਠੀ ਵਿਚ ਕਿਹਾ ਹੈ, ਮੈਂ ਇਸ ਮਾਮਲੇ ਵਿਚ ਅਪਣੇ ਤਰੀਕੇ ਨਾਲ ਅੱਗੇ ਵਧ ਰਿਹਾ ਹਾਂ।’   

 ਹੋਰ ਵੀ ਪੜ੍ਹੋ:  ਜੈਕਲੀਨ ਤੋਂ ਬਾਅਦ Nora Fatehi ਨੂੰ ED ਦਾ ਸੰਮਨ, 200 ਕਰੋੜ ਵਸੂਲੀ ਮਾਮਲੇ ਵਿਚ ਹੋਵੇਗੀ ਪੁੱਛਗਿੱਛ

ਸਪੋਕਸਮੈਨ ਸਮਾਚਾਰ ਸੇਵਾ

Location: India, Delhi, New Delhi

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement