SC ਨੇ 26 ਹਫ਼ਤਿਆਂ ਦੇ ਭਰੂਣ ਦੀ ਸਥਿਤੀ 'ਤੇ ਮੈਡੀਕਲ ਬੋਰਡ ਤੋਂ ਮੰਗੀ ਰਿਪੋਰਟ 
Published : Oct 14, 2023, 5:30 pm IST
Updated : Oct 14, 2023, 5:30 pm IST
SHARE ARTICLE
SC seeks report from medical board on condition of 26-week-old foetus
SC seeks report from medical board on condition of 26-week-old foetus

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਔਰਤ ਨੂੰ ਗਰਭ ਖ਼ਤਮ ਕਰਨ ਦੇ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਨੂੰ 26 ਹਫ਼ਤਿਆਂ ਦੀ ਗਰਭਵਤੀ ਔਰਤ ਦੀ ਸਰੀਰਕ ਅਤੇ ਮੈਡੀਕਲ ਸਥਿਤੀਆਂ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜੱਜ ਜੇ.ਬੀ. ਪਾਰਦੀਵਾਲਾ ਅਤੇ ਜੱਜ ਮਨੋਜ ਮਿਸ਼ਰਾ ਦੀ ਬੈਂਚ ਨੇ ਪਟੀਸ਼ਨਕਰਤਾ 2 ਬੱਚਿਆਂ ਦੀ ਮਾਂ ਦੇ ਦਾਅਵਿਆਂ 'ਤੇ ਵਿਚਾਰ ਕੀਤਾ ਕਿ ਉਹ ਤਣਾਅ 'ਚ ਸੀ।

ਸੁਪਰੀਮ ਕੋਰਟ ਦੇ ਸਾਹਮਣੇ ਔਰਤ (27) ਨੇ ਪਟੀਸ਼ਨ ਦਾਇਰ ਕਰ ਕੇ ਆਪਣੀ ਮਾਨਸਿਕ ਬੀਮਾਰੀ ਕਾਰਨ ਗਰਭਪਾਤ ਦੀ ਮਨਜ਼ੂਰੀ ਮੰਗੀ ਸੀ। ਬੈਂਚ ਨੇ ਸ਼ੁੱਕਰਵਾਰ ਹੀ ਦਿੱਲੀ ਦੇ ਏਮਜ਼ ਦੇ ਮੈਡੀਕਲ ਬੋਰਡ ਨੂੰ ਪਟੀਸ਼ਨਕਰਤਾ ਦੇ ਭਰੂਣ ਦੀ ਸਿਹਤ ਦਾ ਪਤਾ ਲਗਾਉਣ ਦਾ ਵੀ ਆਦੇਸ਼ ਦਿੱਤਾ। ਬੈਂਚ ਨੇ ਏਮਜ਼ ਨੂੰ ਪਟੀਸ਼ਨਕਰਤਾ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਦਾ ਸੁਤੰਤਰ ਮੁਲਾਂਕਣ ਕਰਨ ਦੀ ਵੀ ਛੋਟ ਦਿੱਤੀ। 

ਬੈਂਚ ਨੇ ਕਿਹਾ ਕਿ ਏਮਜ਼ ਦੀ ਪਹਿਲੇ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਾਮਲੇ 'ਚ ਕੋਈ ਸ਼ੱਕ ਨਾ ਹੋਵੇ, ਇਸ ਲਈ ਅੱਗੇ ਦੀ ਮੈਡੀਕਲ ਰਿਪੋਰਟ ਪੇਸ਼ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਕਰੇਗੀ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਔਰਤ ਨੂੰ ਗਰਭ ਖ਼ਤਮ ਕਰਨ ਦੇ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ, ਕਿਉਂਕਿ ਉਸ ਦਾ ਭਰੂਣ ਅਜੇ ਇਕ ਅਣਜੰਮਿਆ ਬੱਚਾ ਹੈ ਅਤੇ ਉਹ ਉਸ ਨੂੰ ਮਾਰ ਨਹੀਂ ਸਕਦੀ।

ਬੈਂਚ ਨੇ ਡਾਕਟਰਾਂ ਲਈ ਗੰਭੀਰ ਨੈਤਿਕ ਦੁਵਿਧਾ 'ਤੇ ਵੀ ਵਿਚਾਰ ਕੀਤਾ, ਕਿਉਂਕਿ ਗਰਭ ਅਵਸਥਾ ਨੂੰ ਖ਼ਤਮ ਕਰਨਾ ਭਰੂਣ ਕਤਲ ਦੇ ਸਮਾਨ ਹੈ। ਬੈਂਚ ਨੇ ਪੁੱਛਿਆ ਸੀ,''ਔਰਤ ਦੀ ਖੁਦਮੁਖਤਿਆਰੀ ਸਰਵਉੱਚ ਹੋਣੀ ਚਾਹੀਦੀ ਪਰ ਅਣਜੰਮੇ ਬੱਚੇ ਦਾ ਕੀ, ਕੋਈ ਵੀ ਉਸ ਲਈ ਪੇਸ਼ ਨਹੀਂ ਹੋ ਰਿਹਾ ਹੈ। ਤੁਸੀਂ ਅਣਜੰਮੇ ਬੱਚੇ ਦੇ ਅਧਿਕਾਰਾਂ ਨੂੰ ਕਿਵੇਂ ਸੰਤੁਲਿਤ ਕਰਦੇ ਹੋ।'' ਸੁਪਰੀਮ ਕੋਰਟ ਦੀਆਂ 2 ਮਹਿਲਾ ਜੱਜਾਂ ਨੇ ਬੁੱਧਵਾਰ ਨੂੰ ਇਸ ਗੱਲ 'ਤੇ ਅਸਹਿਮਤੀ ਜਤਾਈ ਸੀ ਕਿ ਉਸ ਔਰਤ ਦੀ 26 ਹਫ਼ਤੇ ਦੇ ਗਰਭ ਨੂੰ ਖ਼ਤਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ, ਜਿਸ ਨੂੰ ਪਹਿਲੇ ਅਦਾਲਤ ਨੇ ਗਰਭਪਾਤ ਦੀ ਮਨਜ਼ੂਰੀ ਦਿੱਤੀ ਸੀ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement