
ਭਾਰਤੀ ਟੀਮ ਅਜੇ ਤੱਕ ਇਕ ਵਾਰ ਵੀ ਵਨਡੇ ਵਿਸ਼ਵ ਕੱਪ ‘ਚ ਪਾਕਿਸਤਾਨ ਤੋਂ ਨਹੀਂ ਹਾਰੀ ਹੈ।
ਨਵੀਂ ਦਿੱਲੀ - ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਸ਼ਵ ਕੱਪ ਵਿਚ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ (ਅਹਿਮਦਾਬਾਦ) ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਲਈ ਤਰ੍ਹਾਂ ਤਿਆਰ ਹਨ। ਦੋਹਾਂ ਦੇਸ਼ਾਂ ਨੂੰ ਅਪਣੀ-ਅਪਣੀ ਟੀਮ ਦੇ ਜਿੱਤਣ ਦੀ ਉਮੀਦ ਹੈ ਪਰ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਅਜੇ ਤੱਕ ਇਕ ਵਾਰ ਵੀ ਵਨਡੇ ਵਿਸ਼ਵ ਕੱਪ ‘ਚ ਪਾਕਿਸਤਾਨ ਤੋਂ ਨਹੀਂ ਹਾਰੀ ਹੈ। ਭਾਰਤੀ ਟੀਮ ਇਸ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੇਗੀ।
ਓਧਰ ਇਸ ਮੈਚ ਦੌਰਾਨ ਮੀਂਹ ਪੈਣ ਦੇ ਆਸਾਰ ਵੀ ਹਨ। ਅਹਿਮਦਾਬਾਦ ਦਾ ਮੌਸਮ ਫਿਲਹਾਲ ਪੂਰੀ ਤਰ੍ਹਾਂ ਸਾਫ ਹੈ। Accuweather ਦੀ ਰਿਪੋਰਟ ਮੁਤਾਬਕ ਅਹਿਮਦਾਬਾਦ ਦਾ ਸਭ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 25 ਡਿਗਰੀ ਰਹੇਗਾ। ਮੀਂਹ ਦੀ ਗੱਲ ਕਰੀਏ ਤਾਂ ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਇੱਥੇ ਮੀਂਹ ਦੀ ਸੰਭਾਵਨਾ 10 ਫ਼ੀਸਦੀ ਹੈ। ਹਾਲਾਂਕਿ, ਇਸ ਸਮੇਂ ਮੌਸਮ ਬਿਲਕੁਲ ਸਾਫ਼ ਹੈ। ਪ੍ਰਸ਼ੰਸਕਾਂ ਨੂੰ ਇਹ ਵੀ ਉਮੀਦ ਹੋਵੇਗੀ ਕਿ ਮੈਚ ਵਿੱਚ ਮੀਂਹ ਦੀ ਇੱਕ ਬੂੰਦ ਵੀ ਨਾ ਡਿੱਗੇ। ਹਾਲ ਹੀ ‘ਚ ਏਸ਼ੀਆ ਕੱਪ 2023 ‘ਚ ਭਾਰਤ-ਪਾਕਿਸਤਾਨ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।