
ਇਸ ਨਾਲ ਉੱਤਰ ਪੂਰਬ ਅਤੇ ਜੰਮੂ-ਕਸ਼ਮੀਰ ਸਮੇਤ ਦੂਰ-ਦਰਾਡੇ ਇਲਾਕਿਆਂ ਵਿਚ ਸੰਚਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ।
ਚੇਨਈ , (ਪੀਟੀਆਈ ) : ਦੇਸ਼ ਦੇ ਨਵੀਨਤਮ ਉਪਗ੍ਰਹਿ ਜੀਸੈਟ-29 ਨੂੰ ਲਾਂਚ ਕਰਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਅਪਣੀ ਦੂਜੀ ਉੜਾਨ ਵਿਚ ਜੀਐਸਐਲਵੀ-ਐਮਕੇ 3 ਰਾਕੇਟ ਜੀਸੈਟ-29 ਨੂੰ ਜਿਓਸਟੇਸ਼ਨਰੀ ਔਬਿਲੇਟਲ ਵਿਚ ਸਥਾਪਤ ਕਰੇਗਾ। ਇਸ ਤੋਂ ਪਾਹਿਲਾ ਚੱਕਰਵਾਤ ਗਾਜਾ ਦੇ ਚੇਨਈ ਅਤੇ ਸ਼੍ਰੀਹਰਿਕੋਟਾ ਵਿਚਕਾਰ ਤੱਟ ਪਾਰ ਕਰਨ ਦਾ ਅੰਦਾਜ਼ਾ ਲਗਾਇਆ ਗਿਆ ਸੀ ਪਰ ਇਸ ਵਿਚ ਬਦਲਾਅ ਆ ਚੁੱਕਾ ਹੈ।
ISRO
ਭਾਰਤੀ ਸਪੇਸ ਖੋਜ ਸੰਸਥਾ ਇਸਰੋ ਨੇ ਕਿਹਾ ਹੈ ਕਿ ਸ਼ਾਮ ਪੰਜ ਵੱਜ ਕੇ ਅੱਠ ਮਿੰਟ ਤੇ ਲਾਂਚ ਦਾ ਪ੍ਰੋਗਰਾਮ ਮੌਸਮ ਤੇ ਨਿਰਭਰ ਕਰਦਾ ਹੈ ਅਤੇ ਹਾਲਾਤ ਅਨੁਕੂਲ ਨਾ ਹੋਣ ਤੇ ਇਸ ਨੂੰ ਟਾਲਿਆ ਜਾ ਸਕਦਾ ਹੈ। ਜੀਸੈਟ-29 ਉਪਗ੍ਰਹਿ ਉੱਚ ਸਮਰੱਥਾ ਵਾਲਾ ਅਤੇ ਕੂ-ਬੈਂਡ ਦੇ ਟਰਾਂਸਪੌਂਡਰਾਂ ਨਾਲ ਲੈਸ ਹੈ। ਇਸ ਨਾਲ ਉੱਤਰ ਪੂਰਬ ਅਤੇ ਜੰਮੂ-ਕਸ਼ਮੀਰ ਸਮੇਤ ਦੂਰ-ਦਰਾਡੇ ਇਲਾਕਿਆਂ ਵਿਚ ਸੰਚਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ। ਇਸਰੋ ਨੇ ਕਿਹਾ ਕਿ ਸ਼੍ਰੀਹਰਿਕੋਟਾ ਇਥੋਂ 100 ਕਿਲੋਮੀਟਰ ਤੋਂ ਵੱਧ ਦੂਰੀ ਵਿਚ ਜੀਐਸਐਲਵੀ-ਐਮਕੇ 3 ਰਾਕੇਟ
Kailasavadivoo Sivan
ਵਾਲੇ ਜੀਸੈਟ-29 ਨੂੰ ਅੱਜ ਸ਼ਾਮ ਪੰਜ ਵਜ ਕੇ ਅੱਠ ਮਿੰਟ ਤੇ ਲਾਂਚ ਕੀਤਾ ਜਾਵੇਗਾ। ਇਸਰੋ ਦੇ ਮੁਖੀ ਸਿਵਨ ਨੇ ਕਿਹਾ ਕਿ ਮੌਸਮ ਦੇ ਅਨੁਕੂਲ ਨਾ ਹੋਣ ਤੇ ਲਾਂਚ ਨੂੰ ਟਾਲਿਆ ਵੀ ਜਾ ਸਕਦਾ ਹੈ। ਮੌਮਸ ਵਿਭਾਗ ਨੇ 11 ਨਵੰਬਰ ਨੂੰ ਕਿਹਾ ਸੀ ਕਿ ਚੱਕਰਵਾਤ ਗਾਜਾ ਦੇ 15 ਨੰਵਬਰ ਨੂੰ ਉੱਤਰੀ ਤਾਮਿਲਨਾਡੂ ਅਤੇ ਦੱਖਣ ਆਂਧਰਾ ਪ੍ਰਦੇਸ਼ ਤੱਟ ਵਿਚਕਾਰ ਕੁੱਡਾਲੋਰ ਅਤੇ ਸ਼੍ਰੀਹਰਿਕੋਟਾ ਪਾਰ ਕਰਨ ਦਾ ਅੰਦਾਜ਼ਾ ਹੈ। ਹਾਂਲਾਕਿ ਚਕੱਰਵਾਤ ਦੇ ਮਾਰਗ ਵਿਚ ਬਦਲਾਅ ਆਇਆ ਅਤੇ ਮੰਗਲਵਾਰ ਨੂੰ ਇਸ ਦੇ ਸ਼੍ਰੀਹਰਿਕੋਟਾ ਤੋਂ ਬਹੁਤ ਦੂਰ ਕੁੱਡਾਲੋਰ ਅਤੇ ਪਾਮਬਨ ਵਿਚਕਾਰ ਤਮਿਲਨਾਡੂ ਤੱਟ ਪਾਰ ਕਰਨ ਦੀ ਸੰਭਾਵਨਾ ਹੈ।