
14 ਅਤੇ 15 ਨਵੰਬਰ ਬੁੱਧਵਾਰ ਨੂੰ ਦਿੱਲੀ ਦੇ ਨਾਲ ਲੱਗਦੇ ਖੇਤਰਾਂ ਦੇ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਦੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜੀਆਬਾਦ 'ਤੇ ਇਕ ਵਾਰ ਫਿਰ ਤੋਂ ਪ੍ਰਦੂਸ਼ਣ ਆਪਣਾ ਕਹਿਰ ਵਰਸਾ ਰਿਹਾ ਹੈ ਅਤੇ ਹਵਾ ਦੀ ਗੁਣਵੱਤਾ ਦੇ ਐਂਮਰਜੈਂਸੀ ਪੱਧਰ 'ਤੇ ਪਹੁੰਚ ਚੁੱਕਿਆ ਹੈ। ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਏਅਰ ਕਵਾਲਟੀ ਇਡੈਕਸ਼ਨ ਹੋਰ ਜ਼ਿਆਦਾ ਵਧ ਗਿਆ ਹੈ। AQI ਦੀ ਪੀਐਮ 2.5 ਤੋਂ ਵਧ ਕੇ 500 ਤੱਕ ਪਹੁੰਚ ਗਿਆ ਹੈ। ਇਹ ਬੇਹੱਦ ਗੰਭੀਰ ਸ਼੍ਰੇਣੀ ਹੈ। ਸੀਪੀਸੀਬੀ ਦੇ ਅੰਕੜਿਆਂ ਅਨੁਸਾਰ ਅੱਜ ਸਵੇਰੇ ਆਈ ਟੀ ਓ ਖੇਤਰ ਵਿਚ AQI 474 ਸੀ।
Delhi Pollution
ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਇਲਾਕੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਇਕ ਵਾਰ ਫਿਰ ਹਵਾ ਬਹੁਤ ਖ਼ਰਾਬ ਹੋ ਗਈ ਹੈ ਜਿਸ ਕਾਰਨ 14 ਅਤੇ 15 ਨਵੰਬਰ ਬੁੱਧਵਾਰ ਨੂੰ ਦਿੱਲੀ ਦੇ ਨਾਲ ਲੱਗਦੇ ਖੇਤਰਾਂ ਦੇ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਪ੍ਰਦੂਸ਼ਣ ਰੋਕੂ ਕਮੇਟੀ ਈਪੀਸੀਏ ਨੇ ਬੁੱਧਵਾਰ ਨੂੰ ਇਕ ਐਲਾਨ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਪ੍ਰਦੂਸ਼ਣ ਦੇ ‘ਐਮਰਜੈਂਸੀ’ ਪੱਧਰ ਨੂੰ ਨਜ਼ਦੀਕ ਪੁੱਜਦਾ ਦੇਖ ਅਗਲੇ ਦੋ ਦਿਨਾਂ ਲਈ ਸਕੂਲ ਬੰਦ ਰੱਖੇਗਾ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਬੰਦ ਕਰਨ ਸੰਬੰਧੀ ਵੱਖਰੇ ਹੁਕਮ ਜਾਰੀ ਕੀਤੇ।
Delhi Pollution
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ, "ਉੱਤਰ ਪ੍ਰਦੇਸ਼ ਵਿਚ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ ਹਵਾ ਦੀ ਵਿਗੜ ਰਹੀ ਗੁਣਵੱਤਾ ਨੂੰ ਵੇਖਦਿਆਂ, ਦਿੱਲੀ ਸਰਕਾਰ ਨੇ ਕੱਲ੍ਹ ਅਤੇ ਅਗਲੇ ਦਿਨ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ।" ਜਿੱਥੋਂ ਤੱਕ ਸੰਭਵ ਹੋ ਸਕੇ, ਲੋਕਾਂ ਨੂੰ ਘਰ ਤੋਂ ਬਾਹਰ ਜਾਣ ਅਤੇ ਕੰਮ ਨਾ ਕਰਨ ਦੀ ਸਲਾਹ ਦਿੱਤੀ ਹੈ। ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਨਿਯੰਤਰਣ) ਅਥਾਰਟੀ ਨੇ ਦਿੱਲੀ-ਐਨਸੀਆਰ ਵਿਚ ‘ਹਾਟ-ਮਿਕਸ ਪਲਾਂਟ’ ਅਤੇ ‘ਸਟੋਨ-ਕਰੱਸ਼’ ਉੱਤੇ ਪਾਬੰਦੀ 15 ਨਵੰਬਰ ਤੱਕ ਵਧਾ ਦਿੱਤੀ ਹੈ।
Delhi pollution
ਸੁਪਰੀਮ ਕੋਰਟ ਨੇ 4 ਨਵੰਬਰ ਨੂੰ ਅਗਲੇ ਆਦੇਸ਼ਾਂ ਤੱਕ ਖੇਤਰ ਵਿਚ ਨਿਰਮਾਣ ਸੰਬੰਧੀ ਗਤੀਵਿਧੀਆਂ 'ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਨਾਲ ਹੀ, ਦਿੱਲੀ ਦੇ ਸਕੂਲਾਂ ਵਿਚ ਬਾਹਰੀ ਗਤੀਵਿਧੀਆਂ ਨੂੰ ਬੁੱਧਵਾਰ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਮਾੜੇ ਮੌਸਮ ਦੀ ਸਥਿਤੀ ਨੇ ਪਿਛਲੇ 15 ਦਿਨਾਂ ਵਿਚ ਸ਼ਹਿਰ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਤੀਜੀ ਵਾਰ "ਐਮਰਜੈਂਸੀ" ਦੇ ਪੱਧਰ ਵੱਲ ਧੱਕ ਦਿੱਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ, ਦਿੱਲੀ-ਐਨਸੀਆਰ ਖੇਤਰ ਵਿਚ ਵੱਧ ਰਹੇ ਪ੍ਰਦੂਸ਼ਣ ਦੇ ਪੱਧਰਾਂ ਦੇ ਮੱਦੇਨਜ਼ਰ ਜਨਤਕ ਸਿਹਤ ਐਮਰਜੈਂਸੀ ਐਲਾਨ ਕਰਨ ਤੋਂ ਬਾਅਦ ਦਿੱਲੀ ਸਰਕਾਰ ਨੇ ਸਾਰੇ ਸਕੂਲ ਚਾਰ ਦਿਨਾਂ ਲਈ ਬੰਦ ਕਰ ਦਿੱਤੇ ਸਨ। ਸਕੂਲ ਦੀ ਹਵਾ ਦੀ ਗੁਣਵੱਤਾ ਵਿਚ ਸੁਧਾਰ ਤੋਂ ਬਾਅਦ ਸਕੂਲ 5 ਨਵੰਬਰ ਨੂੰ ਦੁਬਾਰਾ ਖੋਲ੍ਹ ਦਿੱਤੇ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।