
ਦਿੱਲੀ ਵਿਚ ਹੁਣ ਹੋਰ ਵਧ ਸਕਦਾ ਹੈ ਆਡ-ਈਵਨ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਦੇ ਐਮਰਜੈਂਸੀ ਪੱਧਰ ਦੇ ਨੇੜੇ ਪਹੁੰਚਣ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਰੂਰਤ ਹੋਣ ਤੇ ਆਡ-ਈਵਨ ਸਕੀਮ ਅੱਗੇ ਵਧਾਈ ਜਾ ਸਕਦੀ ਹੈ। ਆਡ-ਈਵਨ ਸਕੀਮ ਚਾਰ ਨਵੰਬਰ ਨੂੰ ਸ਼ੁਰੂ ਹੋਈ ਸੀ ਅਤੇ 15 ਨਵੰਬਰ ਨੂੰ ਇਸ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਤੇ ਨਿਯੰਤਰਣ ਲਈ ਕੀ ਇਸ ਯੋਜਨਾ ਨੂੰ ਅੱਗੇ ਵਧਾਇਆ ਜਾਵੇਗਾ, ਇਹ ਪੁੱਛੇ ਜਾਣ ਤੇ ਕੇਜਰੀਵਾਲ ਨੇ ਕਿਹਾ ਕਿ ਜ਼ਰੂਰਤ ਹੋਈ ਤਾਂ ਉਹ ਇਸ ਨੂੰ ਅੱਗੇ ਵਧਾਉਣਗੇ।
Delhiਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਲੋਕਾਂ ਦੀ ਸਿਹਤ ਦੀ ਚਿੰਤਾ ਹੈ ਅਤੇ ਦਿੱਲੀ ਦੇਸ਼ ਦੀ ਰਾਜਧਾਨੀ ਦੀ ਜੋ ਤਸਵੀਰ ਬਣ ਰਹੀ ਹੈ ਉਸ ਦੀ ਵੀ ਚਿੰਤਾ ਹੈ। ਜੇ ਦਿੱਲੀ ਵਿਚ ਇੰਨਾ ਸਮੋਕ ਹੋਵੇਗਾ ਤਾਂ ਕੀ ਤਸਵੀਰ ਬਣੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਦਿੱਲੀ ਵਿਚ 10 ਅਕਤੂਬਰ ਤੋਂ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਉਹਨਾਂ ਨੇ ਪੰਜਾਬ ਅਤੇ ਹਰਿਆਣਾ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੇ ਸਖ਼ਤ ਹੁਕਮਾਂ ਨੂੰ ਮੰਨਿਆ ਨਹੀਂ ਜਾ ਰਿਹਾ।
Delhiਕੇਜਰੀਵਾਲ ਨੇ ਕਿਹਾ ਕਿ ਪਰਾਲੀ ਨਾਲ CNG ਬਣਾਇਆ ਜਾ ਸਕਦਾ ਹੈ। ਕਰਨਾਲ ਵਿਚ ਇਕ ਪ੍ਰੋਜੈਕਟ ਦਾ ਫਾਉਂਡੇਸ਼ਨ ਰੱਖਿਆ ਗਿਆ ਹੈ ਪਰ ਦੋਵੇਂ ਸਰਕਾਰਾਂ ਇਸ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੀਆਂ। ਉਹਨਾਂ ਅੱਗੇ ਕਿਹਾ ਕਿ ਪਰਾਲੀ ਨਾਲ ਜਿੰਨੀ CNG ਉੱਥੋਂ ਨਿਕਲੇਗੀ, ਉਸ ਨੂੰ ਦਿੱਲੀ ਸਰਕਾਰ ਖਰੀਦੇਗੀ। ਦਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ 11 ਅਤੇ 12 ਨਵੰਬਰ ਨੂੰ ਆਡ-ਈਵਨ ਨਿਯਮਾਂ ਵਿਚ ਛੂਟ ਦੇਣ ਦਾ ਐਲਾਨ ਕੀਤਾ ਸੀ।
Delhiਦਰਅਸਲ ਇਨ੍ਹਾਂ ਦੋ ਦਿਨਾਂ ਵਿਚ ਦਿੱਲੀ ਵਿਚ ਤਿਉਹਾਰ ਵਰਗਾ ਮਾਹੌਲ ਰਹਿਣ ਦੇ ਕਾਰਨ ਦਿੱਲੀ ਸਰਕਾਰ ਨੇ ਇਹ ਫ਼ੈਸਲਾ ਲਿਆ ਕਿ 11 ਅਤੇ 12 ਨਵੰਬਰ ਨੂੰ ਆਡ-ਈਵਨ ਤੋਂ ਛੂਟ ਦਿੱਤੀ ਜਾਵੇਗੀ। ਦਈਏ ਕਿ ਕੁਝ ਦਿਨ ਪਹਿਲਾਂ ਦਿਲੀ ਦੇ ਸਿੱਖ ਸਮੂਹ ਨੇ ਗੁਰ ਪੁਰਬ ਅਤੇ ਨਗਰ ਕੀਰਤਨ ਦੌਰਾਨ 11 ਅਤੇ 12 ਨਵੰਬਰ ਨੂੰ ਆਡ-ਈਵਨ ਵਿਚ ਛੂਟ ਦੇਣ ਦੀ ਮੰਗ ਕੀਤੀ ਸੀ ਜਿਸ ਨੂੰ ਕੇਜਰੀਵਾਲ ਸਰਕਾਰ ਨੇ ਮੰਨ ਲਿਆ ਸੀ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਹੋਣ ਦੇ ਕਾਰਨ ਦਿੱਲੀ, ਪੰਜਾਬ ਸਮੇਤ ਕਈ ਰਾਜਾਂ ਵਿਚ ਕਈ ਵੱਡੇ ਪ੍ਰੋਗਰਾਮ ਹੋਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।