Amshipora encounter case: ਕੈਪਟਨ ਨੂੰ ਰਾਹਤ ਦੇਣ ਦੇ ਫੈਸਲੇ ਨੂੰ ਚੁਨੌਤੀ ਦੇਣ ਦੀ ਤਿਆਰੀ ’ਚ ਪੀੜਤ ਪਰਿਵਾਰ
Published : Nov 14, 2023, 6:40 pm IST
Updated : Nov 14, 2023, 6:40 pm IST
SHARE ARTICLE
Amshipora fake encounter case: Victim families say will challenge relief to Army captain
Amshipora fake encounter case: Victim families say will challenge relief to Army captain

ਪਰਵਾਰਾਂ ਦਾ ਕਹਿਣਾ ਹੈ ਕਿ ਉਹ ਚੁੱਪ ਨਹੀਂ ਰਹਿਣਗੇ।

Amshipora fake encounter case: ਜੁਲਾਈ 2020 ’ਚ ਦਖਣੀ ਕਸ਼ਮੀਰ ਦੇ ਅਮਸ਼ੀਪੋਰਾ ਵਿਚ ਇਕ ‘ਫਰਜ਼ੀ’ ਮੁਕਾਬਲੇ ’ਚ ਮਾਰੇ ਗਏ ਤਿੰਨ ਲੋਕਾਂ ਦੇ ਰਿਸ਼ਤੇਦਾਰਾਂ ਨੇ ਫੌਜ ਦੇ ਇਕ ਕੈਪਟਨ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਅਤੇ ਉਸ ਨੂੰ ਜ਼ਮਾਨਤ ਦੇਣ ਨੂੰ ‘ਘੋਰ ਬੇਇਨਸਾਫ਼ੀ’ ਕਰਾਰ ਦਿਤਾ ਹੈ।
ਰਾਜੌਰੀ ਜ਼ਿਲ੍ਹੇ ਦੇ ਸਬੰਧਤ ਪਿੰਡ ’ਚ ਰਹਿੰਦੇ ਪੀੜਤ ਪਰਵਾਰਾਂ ਨੂੰ ਜਦੋਂ ਆਰਮਡ ਫੋਰਸਿਜ਼ ਟ੍ਰਿਬਿਊਨਲ ਵਲੋਂ ਕੈਪਟਨ ਭੁਪਿੰਦਰ ਸਿੰਘ ਨੂੰ ਰਾਹਤ ਦੇਣ ਦੇ ਫੈਸਲੇ ਬਾਰੇ ਪਤਾ ਲਗਿਆ ਤਾਂ ਉਨ੍ਹਾਂ ਇਸ ਫੈਸਲੇ ਵਿਰੁਧ ਹਾਈ ਕੋਰਟ ’ਚ ਜਾਣ ਦਾ ਫੈਸਲਾ ਕੀਤਾ। ਪਰਵਾਰਾਂ ਦਾ ਕਹਿਣਾ ਹੈ ਕਿ ਉਹ ਚੁੱਪ ਨਹੀਂ ਰਹਿਣਗੇ।

ਟ੍ਰਿਬਿਊਨਲ ਨੇ ਸਜ਼ਾ ਨੂੰ ਮੁਅੱਤਲ ਕਰ ਦਿਤਾ ਅਤੇ ਭੁਪਿੰਦਰ ਸਿੰਘ ਨੂੰ ਸ਼ਰਤੀਆ ਜ਼ਮਾਨਤ ਦੇ ਦਿਤੀ ਅਤੇ ਉਸ ਨੂੰ ਅਗਲੇ ਸਾਲ ਜਨਵਰੀ ਤੋਂ ਨਿਯਮਤ ਅੰਤਰਾਲਾਂ ’ਤੇ ਅਪਣੇ ਪ੍ਰਿੰਸੀਪਲ ਰਜਿਸਟਰਾਰ ਕੋਲ ਪੇਸ਼ ਹੋਣ ਦਾ ਹੁਕਮ ਵੀ ਦਿਤਾ। ਤਿੰਨ ਲੋਕ - ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਅਤੇ ਮੁਹੰਮਦ ਇਬਰਾਰ - ਸਾਰੇ ਜੰਮੂ ਖੇਤਰ ਦੇ ਰਾਜੌਰੀ ਜ਼ਿਲ੍ਹੇ ਦੇ ਵਸਨੀਕ, 18 ਜੁਲਾਈ, 2020 ਨੂੰ ਸ਼ੋਪੀਆਂ ਜ਼ਿਲ੍ਹੇ ਦੇ ਇਕ ਪਹਾੜੀ ਪਿੰਡ ’ਚ ਮਾਰੇ ਗਏ ਸਨ ਅਤੇ ‘ਅਤਿਵਾਦੀ’ ਐਲਾਨ ਦਿਤੇ ਗਏ ਸਨ।

ਟ੍ਰਿਬਿਊਨਲ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਪਰਿਵਾਰਾਂ ਨੇ ਕਿਹਾ ਕਿ ਉਹ ਕੇਸ ਨੂੰ ਹਾਈ ਕੋਰਟ ’ਚ ਲੈ ਕੇ ਜਾਣਗੇ, ਅਪਣੇ ਪੁੱਤਰਾਂ ਲਈ ਇਨਸਾਫ਼ ਦੀ ਮੰਗ ਕਰਨਗੇ ਅਤੇ ਮੁਕਾਬਲੇ ਦੇ ਪਿੱਛੇ ਦੀ ਸੱਚਾਈ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਨਗੇ। ਅਬਰਾਰ ਅਹਿਮਦ ਦੇ ਪਿਤਾ ਸਾਬਿਰ ਹੁਸੈਨ ਨੇ ਰਾਜੌਰੀ ਤੋਂ ਫ਼ੋਨ ’ਤੇ ਦਸਿਆ, ‘‘ਅਸੀਂ ਗਰੀਬ ਲੋਕ ਹਾਂ ਅਤੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਨੂੰ ਇਨਸਾਫ਼ ਤੋਂ ਇਨਕਾਰ ਕਰ ਦਿਤਾ ਗਿਆ ਹੈ... ਅਸੀਂ ਚਾਹੁੰਦੇ ਹਾਂ ਕਿ ਕੈਪਟਨ ਨੂੰ ਤਿੰਨ ਨਿਰਦੋਸ਼ ਲੋਕਾਂ ਦੇ ਬੇਰਹਿਮੀ ਨਾਲ ਕਤਲ ਲਈ ਮੌਤ ਦੀ ਸਜ਼ਾ ਮਿਲੇ। ਅਸੀਂ ਚੁੱਪ ਨਹੀਂ ਰਹਾਂਗੇ ਅਤੇ ਟ੍ਰਿਬਿਊਨਲ ਦੇ ਹੁਕਮਾਂ ਨੂੰ ਚੁਣੌਤੀ ਦੇਵਾਂਗੇ।’’

ਇਮਤਿਆਜ਼ ਅਹਿਮਦ ਦੇ ਪਿਤਾ ਬਾਘਾ ਖਾਨ ਨੇ ਕਿਹਾ ਕਿ ਤਿੰਨੇ ਪੀੜਤ ਪਰਿਵਾਰ ਇਨਸਾਫ਼ ਲਈ ਮਿਲ ਕੇ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ, ‘‘ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ ਕਿਉਂਕਿ 5 ਲੱਖ ਰੁਪਏ ਦਾ ਮੁਆਵਜ਼ਾ ਅਤੇ 14,000 ਰੁਪਏ ਦੀ ਤਨਖਾਹ ਵਾਲੀ ਨੌਕਰੀ ਸਾਡੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀ।’’ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਭਾਈਚਾਰੇ ਵਲੋਂ ਮਿਲੇ ਸਮਰਥਨ ਅਤੇ ਏਕਤਾ ਤੋਂ ਹੌਸਲਾ ਮਿਲਿਆ ਹੈ। ਪਰਿਵਾਰਕ ਜੀਆਂ ਨੇ ਦਸਿਆ ਕਿ ਪੂਰਾ ਪਿੰਡ ਇਕਜੁਟ ਹੈ।

ਇਬਰਾਰ ਦੇ ਪਿਤਾ ਮੁਹੰਮਦ ਯੂਸਫ ਨੇ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਗੂੰਜਦੇ ਹੋਏ ਕਿਹਾ, ‘‘ਨਿਆਂ ਦਾ ਰਾਹ ਚੁਨੌਤੀਆਂ ਅਤੇ ਰੁਕਾਵਟਾਂ ਨਾਲ ਭਰਿਆ ਹੋਇਆ ਹੈ, ਪਰ ਮੇਰਾ ਵਿਸ਼ਵਾਸ ਅਡੋਲ ਹੈ, ਮੇਰੇ ਬੇਟੇ ਦੀਆਂ ਯਾਦਾਂ ਅਤੇ ਵਿਸ਼ਵਾਸ ਤੋਂ ਪ੍ਰੇਰਿਤ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ।’’

(For more news apart from Amshipora fake encounter case: Victim families say will challenge relief to Army captain, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement