
ਸ਼ਰਤੀਆ ਜ਼ਮਾਨਤ ਵੀ ਮਿਲੀ, ਅਗਲੇ ਸਾਲ ਜਨਵਰੀ ਤੋਂ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਅਪਣੇ ਪ੍ਰਿੰਸੀਪਲ ਰਜਿਸਟਰਾਰ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ
Amshipora encounter : ਦਖਣੀ ਕਸ਼ਮੀਰ ਦੇ ਅਮਸ਼ੀਪੋਰਾ ਪਿੰਡ ਵਿਚ ਜੁਲਾਈ 2020 ਵਿਚ ‘ਯੋਜਨਾਬੱਧ’ ਮੁਕਾਬਲੇ ਵਿਚ ਤਿੰਨ ਲੋਕਾਂ ਨੂੰ ਮਾਰਨ ਦੇ ਦੋਸ਼ੀ ਪਾਏ ਗਏ ਫੌਜ ਦੇ ਇਕ ਕੈਪਟਨ ਦੀ ਉਮਰ ਕੈਦ ਦੀ ਸਜ਼ਾ ਨੂੰ ਇੱਥੇ ਆਰਮਡ ਫੋਰਸਿਜ਼ ਟ੍ਰਿਬਿਊਨਲ ਨੇ ਮੁਅੱਤਲ ਕਰ ਦਿਤਾ ਹੈ। ਟ੍ਰਿਬਿਊਨਲ ਨੇ ਕੈਪਟਨ ਭੁਪਿੰਦਰ ਸਿੰਘ ਨੂੰ ਸ਼ਰਤੀਆ ਜ਼ਮਾਨਤ ਵੀ ਦੇ ਦਿਤੀ ਹੈ ਅਤੇ ਅਗਲੇ ਸਾਲ ਜਨਵਰੀ ਤੋਂ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਅਪਣੇ ਪ੍ਰਿੰਸੀਪਲ ਰਜਿਸਟਰਾਰ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿਤੇ ਹਨ।
ਸੰਪਰਕ ਕਰਨ ’ਤੇ ਕੈਪਟਨ ਭੁਪਿੰਦਰ ਸਿੰਘ ਦੇ ਵਕੀਲ ਮੇਜਰ (ਸੇਵਾਮੁਕਤ) ਸੁਧਾਂਸ਼ੂ ਐਸ. ਪਾਂਡੇ ਨੇ ਮਾਮਲੇ ਦੇ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਮਾਮਲਾ ਅਜੇ ਵਿਚਾਰ ਅਧੀਨ ਹੈ। ਹਾਲਾਂਕਿ, ਉਨ੍ਹਾਂ ਨੇ ਜ਼ਮਾਨਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਬਚਾਅ ਪੱਖ ਦਾ ਰੁਖ਼ ਸਹੀ ਠਹਿਰਾਇਆ ਗਿਆ ਹੈ, ਜਿਸ ਨੂੰ ਸਮਰੀ ਜਨਰਲ ਕੋਰਟ ਮਾਰਸ਼ਲ (ਐਸ.ਜੀ.ਸੀ.ਐਮ.) ਨੇ ਪੂਰੀ ਤਰ੍ਹਾਂ ਅਣਡਿੱਠ ਕਰ ਦਿਤਾ ਗਿਆ ਸੀ।
ਉਨ੍ਹਾਂ ਕਿਹਾ, ‘‘ਨੌਜਵਾਨ ਅਫਸਰ ਦੀ ਅਜਿਹੀ ਸਜ਼ਾ ਦਾ ਦੇਸ਼ ਦੀ ਰਾਖੀ ਲਈ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹੋਰ ਅਫਸਰਾਂ ’ਤੇ ਬਹੁਤ ਨਿਰਾਸ਼ਾਜਨਕ ਅਸਰ ਪਵੇਗਾ। ਇਸ ਨਾਲ ਇਕ ਅਜੀਬ ਸਥਿਤੀ ਪੈਦਾ ਹੋਵੇਗੀ ਜਿਸ ’ਚ ਨੌਜਵਾਨ ਅਧਿਕਾਰੀ ਅਜਿਹੀਆਂ ਕਾਰਵਾਈਆਂ ’ਚ ਕਮਾਂਡ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਲਿਖਤੀ ਹੁਕਮਾਂ ’ਤੇ ਜ਼ੋਰ ਦੇਣਗੇ। ਮੈਂ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਲਈ ਆਰਮਡ ਫੋਰਸਿਜ਼ ਟ੍ਰਿਬਿਊਨਲ ਦਾ ਧੰਨਵਾਦ ਕਰਦਾ ਹਾਂ।’’ ਇਹ ਮਾਮਲਾ 18 ਜੁਲਾਈ, 2020 ਨੂੰ ਅਮਸ਼ੀਪੋਰਾ ’ਚ ਹੋਏ ਮੁਕਾਬਲੇ ਨਾਲ ਸਬੰਧਤ ਹੈ, ਜਿਸ ’ਚ ਤਿੰਨ ਵਿਅਕਤੀ, ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਅਤੇ ਮੁਹੰਮਦ ਇਬਰਾਰ, ਸਾਰੇ ਰਾਜੌਰੀ ਜ਼ਿਲ੍ਹੇ ਦੇ ਰਹਿਣ ਵਾਲੇ ਮਾਰੇ ਗਏ ਸਨ ਅਤੇ ਉਨ੍ਹਾਂ ਨੂੰ ਅਤਿਵਾਦੀ ਐਲਾਨ ਕੀਤਾ ਗਿਆ ਸੀ।
(For more news apart from Amshipora encounter, stay tuned to Rozana Spokesman)