
ਜੇਕਰ ਇਸ ਦਾ ਕੋਈ ਬਦਲ ਦੇਣਾ ਹੈ ਤਾਂ ਅਦਾਲਤ ਵਿਚ ਜਾਣ ਦੀ ਬਜਾਏ ਪਹਿਲਾਂ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ
HS Phoolka: ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਸੁਪਰੀਮ ਕੋਰਟ ਵਲੋਂ ਪੰਜਾਬ ਹਰਿਆਣਾ ਦੇ ਝੋਨੇ 'ਤੇ MSP ਬੰਦ ਕਰਨ ਦੀ ਗੱਲ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਐਡਵੋਕੇਟ ਫੂਲਕਾ ਨੇ ਕਿਹਾ ਕਿ ਜਿਸ ਹਿਸਾਬ ਨਾਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਦਾ ਪਦੂਸ਼ਣ ਖ਼ਤਮ ਕਰਨ ਲਈ ਪੰਜਾਬ ਵਿਚ ਝੋਨਾ ਹੀ ਬੰਦ ਕਰ ਦੇਣਾ ਚਾਹੀਦਾ ਹੈ ਤੇ ਫਸਲ 'ਤੇ ਐੱਮਐੱਸਪੀ ਵੀ ਬੰਦ ਕਰ ਦਿੱਤੀ ਜਾਵੇ।
ਉਹਨਾਂ ਨੇ ਕਿਹਾ ਕਿ ਇਸ ਕੇਸ ਦਾ ਮੂੰਹ ਜਿੱਧਰ ਨੂੰ ਹੋ ਤੁਰਿਆ ਹੈ ਉਸ ਹਿਸਾਬ ਨਾਲ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਵੇਗਾ ਤੇ ਪੰਜਾਬ ਦੇ ਕਿਸਾਨਾਂ ਨੂੰ ਆਉਣ ਵਾਲੇ 2-3 ਸਾਲ ਤੱਕ ਐੱਮਐੱਸਪੀ ਮਿਲਣੀ ਬੰਦ ਹੋ ਜਾਵੇਗੀ ਸੋ ਇਸ ਕਰ ਕੇ ਇਸ ਕੇਸ ਨੂੰ ਰੋਕਣਾ ਚਾਹੀਦਾ ਹੈ ਤੇ ਜੇ ਇਸ ਕੇਸ ਦੀ ਸੁਣਵਾਈ ਅੱਗੇ ਵਧ ਗਈ ਤਾਂ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਵੇਗਾ।
ਐੱਚਐੱਸ ਫੂਲਕਾ ਨੇ ਕਿਹਾ ਕਿ ਜੇਕਰ ਇਸ ਦਾ ਕੋਈ ਬਦਲ ਦੇਣਾ ਹੈ ਤਾਂ ਅਦਾਲਤ ਵਿਚ ਜਾਣ ਦੀ ਬਜਾਏ ਪਹਿਲਾਂ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਕਿ ਕਿਸਾਨ ਉੱਥੇ ਜਾਣ ਅਤੇ ਬਿਨਾਂ ਕੋਈ ਸਕੀਮ ਬਣਾਏ ਜੇਕਰ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਖ਼ਤਮ ਕਰ ਦਿੱਤਾ ਗਿਆ ਤਾਂ ਨੁਕਸਾਨ ਬਹੁਤ ਹੋਵੇਗਾ। ਉਹਨਾਂ ਨੇ ਕਿਹਾ ਕਿ ਕੱਲ੍ਹ ਨੂੰ ਸਿਆਸਤਦਾਨਾਂ ਨੇ ਤਾਂ ਇਹ ਕਹਿ ਦੇਣਾ ਹੈ ਕਿ ਸੁਪਰੀਮ ਕੋਰਟ ਨੇ ਅਜਿਹਾ ਕਿਹਾ ਹੈ ਅਤੇ ਕਿਸਾਨਾਂ ਦੀ ਲੜਾਈ ਸੁਪਰੀਮ ਕੋਰਟ ਵਿਚ ਹੋਵੇਗੀ। ਉਹਨਾਂ ਨੇ ਕਿਹਾ ਕਿ ਮੈਂ ਅਦਾਲਤ ਤੱਕ ਪਹੁੰਚ ਕਰਾਂਗਾ।
ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੁਝ ਨਹੀਂ ਕਿਹਾ ਪਰ ਉਨ੍ਹਾਂ ਨੂੰ ਇਹ ਸਭ ਦੱਸਿਆ ਗਿਆ, ਜਿਸ ਨੂੰ ਅਦਾਲਤ ਨੇ ਅੱਗੇ ਕਿਹਾ ਕਿ ਇਹ ਕਦਮ ਚੰਗੇ ਹਨ।
ਐਡਵੋਕੇਟ ਫੂਲਕਾ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ। ਫੂਲਕਾ ਨੇ ਕਿਹਾ ਕਿ ਉਹ ਝੋਨਾ ਬੀਜਣ ਦਾ ਤਰੀਕਾ ਬਦਲ ਲੈਣ ਅਤੇ ਖੇਤਾਂ 'ਚ ਖੜ੍ਹੇ ਹੋ ਕੇ ਅੱਗ ਨਾ ਲਗਾਉਣ, ਇਸ ਦਾ ਪ੍ਰਬੰਧ ਵੀ ਕੀਤਾ ਜਾਵੇ।