
ਕਿਹਾ, 'ਹਰਿਦੁਆਰ ਵਿਚ ਸੈਰ-ਸਪਾਟੇ ਲਈ ਜਾ ਰਹੇ ਸਨ'
Uttar Pradesh: ਦਿੱਲੀ-ਹਰਿਦੁਆਰ ਰਾਸ਼ਟਰੀ ਰਾਜਮਾਰਗ 'ਤੇ ਰਾਮਪੁਰ ਚੌਰਾਹੇ 'ਤੇ ਮੰਗਲਵਾਰ ਸਵੇਰੇ ਇਕ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਖੇਤਰ ਅਧਿਕਾਰੀ (ਸਦਰ) ਵਿਨੈ ਗੌਤਮ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਕਾਰ ਵਿਚ ਸਵਾਰ ਲੋਕ ਹਰਿਦੁਆਰ ਜਾ ਰਹੇ ਸਨ। ਕਾਰ ਨੇ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਸ਼ਾਇਦ ਤੇਜ਼ ਰਫਤਾਰ ਕਾਰਨ ਹਾਦਸਾ ਵਾਪਰਿਆ ਹੈ। ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਕੁਨਾਲ (23), ਸ਼ਿਵਮ ਤਿਆਗੀ (22), ਪਾਰਸ ਸ਼ਰਮਾ (18), ਧੀਰਜ (22), ਵਿਸ਼ਾਲ (20) ਦਿੱਲੀ ਅਤੇ ਅਮਨ (22) ਮੇਰਠ ਵਜੋਂ ਹੋਈ ਹੈ। ਸਾਰੇ ਮ੍ਰਿਤਕ ਦਿੱਲੀ ਦੇ ਸ਼ਾਹਦਰਾ ਦੇ ਰਹਿਣ ਵਾਲੇ ਸਨ।
ਗੌਤਮ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ ਜਦਕਿ ਇਸ ਦਾ ਡਰਾਈਵਰ ਫਰਾਰ ਹੋ ਗਿਆ। ਗੌਤਮ ਨੇ ਘਟਨਾ ਬਾਰੇ ਵਿਸਥਾਰ ਵਿਚ ਦੱਸਿਆ, "ਕਾਰ ਵਿਚ ਸਵਾਰ ਲੋਕ ਹਰਿਦੁਆਰ ਵਿਚ ਸੈਰ-ਸਪਾਟੇ ਲਈ ਜਾ ਰਹੇ ਸਨ। ਸਾਰੇ ਨੌਜਵਾਨ ਸਨ। ਹਾਦਸਾ ਬੇਰਹਿਮੀ ਨਾਲ ਡਰਾਈਵਿੰਗ ਦਾ ਮਾਮਲਾ ਹੋ ਸਕਦਾ ਹੈ ਅਤੇ ਇਹ ਵੀ ਸੰਭਵ ਹੈ ਕਿ ਕਾਰ ਵਿਚ ਬੈਠੇ ਵਿਅਕਤੀ ਨੂੰ ਨੀਂਦ ਆ ਗਈ ਹੋਵੇ ਅਤੇ ਕਾਰ ਪਿੱਛੇ ਤੋਂ ਟਰੱਕ 'ਚ ਜਾ ਵੱਜੀ।
ਉਨ੍ਹਾਂ ਦੱਸਿਆ, "ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਪੂਰੀ ਕਾਰ ਟਰੱਕ ਦੇ ਹੇਠਾਂ ਦੱਬ ਗਈ। ਪੁਲਿਸ ਨੇ ਸਥਾਨਕ ਲੋਕਾਂ ਅਤੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ। ਕਾਰ 'ਚ ਸਾਰੇ ਲੋਕ ਸਵਾਰ ਸਨ ਜੋ ਕਿ ਮ੍ਰਿਤਕ ਪਾਏ ਗਏ, ਫਿਰ ਵੀ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਇਕ ਚਸ਼ਮਦੀਦ ਯੋਗੇਸ਼ ਕੁਮਾਰ ਨੇ ਵੀ ਦੱਸਿਆ ਕਿ ਇਹ ਹਾਦਸਾ ਸਵੇਰੇ ਚਾਰ ਵਜੇ ਦੇ ਕਰੀਬ ਵਾਪਰਿਆ ਅਤੇ ਕਾਰ ਵਿਚ ਸਵਾਰ ਛੇ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। (ਭਾਸ਼ਾ)
(For more news apart from Six young friends died together in an accident, stay tuned to Rozana Spokesman)