
ਹਾਈਕੋਰਟ ਨੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਦੇ ਬੇਟੇ ਅਤੇ ਨੂੰਹ ਅਤੇ ਜਵਾਈ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਇਨਫੋਰਸਮੈਂਟ....
ਨਵੀਂ ਦਿੱਲੀ (ਭਾਸ਼ਾ): ਹਾਈਕੋਰਟ ਨੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਦੇ ਬੇਟੇ ਅਤੇ ਨੂੰਹ ਅਤੇ ਜਵਾਈ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਕਾਰਵਾਈ ਰਿਪੋਰਟ (ਏਟੀਆਰ) ਪੇਸ਼ ਕਰਨ ਦਾ ਨਿਰਦੇਸ਼ ਦਿਤਾ ਹੈ।
Vasundhara Raje
ਜੈਪੁਰ ਦੇ ਇਕ ਵਕੀਲ ਦਾ ਇਲਜ਼ਾਮ ਹੈ ਕਿ ਇਨ੍ਹਾਂ ਲੋਕਾਂ ਨੇ ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੇ ਨਾਲ ਮਿਲ ਕੇ ਅਪਰਾਧ ਨੂੰ ਅੰਜਾਮ ਦਿਤਾ ਸੀ ਪਟੀਸ਼ਨ 'ਤੇ ਸੁਣਵਈ ਕਰਦੇ ਹੋਏ ਮੁੱਖ ਜੱਜ ਰਾਜੇਂਦਰ ਮੇਨਨ ਅਤੇ ਜਸਟਿਸ ਵੀਕੇ ਰਾਓ ਦੀ ਬੈਂਚ ਨੇ ਈਡੀ ਨੂੰ 17 ਦਸੰਬਰ ਤੱਕ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ। ਦੂਜੇ ਪਾਸੇ ਵਕੀਲ ਪੂਨਮ ਚੰਦ ਭੰਡਾਰੀ ਦੀ ਪਟੀਸ਼ਨ 'ਤੇ ਈਡੀ ਨੇ 12 ਅਕਤੂਬਰ ਨੂੰ ਕੋਰਟ ਨੂੰ ਦੱਸਿਆ ਸੀ ਕਿ ਇਸ ਮਾਮਲੇ 'ਚ ਜਾਂਚ ਪੂਰੀ ਹੋਣ ਵਾਲੀ ਹੈ।
Vasundhara Raje
ਹਾਈਕੋਰਟ ਨੇ ਈਡੀ ਦੇ ਜਵਾਬ ਤੋਂ ਬਾਅਦ ਭੰਡਾਰੀ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿਤਾ ਸੀ। ਜਿਸ ਤੋਂ ਬਾਅਦ ਜਾਂਚ ਦਾ ਬੇਰਵਾ ਜਾਨਣ ਲਈ ਦਰਜ ਦੂਜੀ ਮੰਗ 'ਤੇ ਕੋਰਟ ਨੇ ਏਟੀਆਰ ਪੇਸ਼ ਕਰਨ ਦਾ ਨਿਰਦੇਸ਼ ਦਿਤਾ ਹੈ। ਦੱਸ ਦਈਏ ਕਿ ਭੰਡਾਰੀ ਨੇ 2018 'ਚ ਪਟੀਸ਼ਨ ਦਰਜ ਕਰ ਕਿਹਾ ਕਿ ਈਡੀ ਇਸ ਮਾਮਲੇ 'ਚ ਕੁੱਝ ਨਹੀਂ ਕਰ ਰਹੀ ਹੈ।
Vasundhara Raje
ਯਾਚੀ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਲਲਿਤ ਮੋਦੀ ਦੇ ਨਾਲ ਮਿਲ ਕੇ ਉਸ ਦੇ ਹੋਟਲ ਆਨੰਦ ਹੇਰਿਟੇਜ਼ ਹੋਟਲਸ ਪ੍ਰਾਇਵੇਟ ਲਿਮਿਟੇਡ ਦੇ ਜ਼ਰਿਏ ਵਸੁੰਧਰਾ ਦੇ ਜਵਾਈ ਦੇ ਹੋਟਲ ਨਿਆਂਤ ਹੇਰਿਟੇਜ ਹੋਟਲਸ ਪ੍ਰਾਇਵੇਟ ਲਿਮਿਟੇਡ ਨੂੰ ਭਾਰੀ ਰਾਸ਼ੀ ਟਰਾਂਸਫਰ ਕੀਤੀ ਸੀ।