ਲੋਕਾਂ ਨੂੰ ਫਸਾਉਣ ਲਈ 'ਹਿੰਦੂਤਵ' ਭਾਜਪਾ ਦਾ ਵੱਡਾ ਹਥਿਆਰ!
Published : Dec 14, 2018, 3:49 pm IST
Updated : Dec 14, 2018, 3:49 pm IST
SHARE ARTICLE
BJP
BJP

ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਕਾਂਗਰਸ ਦੀ ਸੱਤਾ ਵਲ ਵਾਪਸੀ ਤਾਂ ਸਿੱਧ ਕਰ ਗਏ ਪਰ ਕੀ ਇਹ ਮੰਨ ਲਿਆ ਜਾਣਾ ਸਹੀ ਹੈ ਕਿ ਜਨਤਾ ਵਲੋਂ ਭਾਜਪਾ....

ਚੰਡੀਗੜ੍ਹ (ਭਾਸ਼ਾ) : ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਕਾਂਗਰਸ ਦੀ ਸੱਤਾ ਵਲ ਵਾਪਸੀ ਤਾਂ ਸਿੱਧ ਕਰ ਗਏ ਪਰ ਕੀ ਇਹ ਮੰਨ ਲਿਆ ਜਾਣਾ ਸਹੀ ਹੈ ਕਿ ਜਨਤਾ ਵਲੋਂ ਭਾਜਪਾ ਨੂੰ ਪੂਰੀ ਤਰ੍ਹਾਂ ਨਾਕਾਰ ਦਿਤਾ ਗਿਆ ਹੈ? 15 ਸਾਲ ਦੇ ਰਾਜ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਚੌਹਾਨ ਦੀ ਸਰਕਾਰ ਸਿਰਫ਼ 7 ਸੀਟਾਂ ਦੇ ਫ਼ਰਕ ਨਾਲ ਹੋਂਦ ਵਿਚ ਆਉਣੋਂ ਰਹਿ ਗਈ। ਇਸ ਨੂੰ ਰੱਦ ਕਰਨਾ ਤਾਂ ਨਹੀਂ ਕਿਹਾ ਜਾ ਸਕਦਾ। ਲੋਕਾਂ ਵਿਚ ਭਾਜਪਾ ਦੀ ਮਕਬੂਲੀਅਤ ਤਾਂ ਘਟੀ ਹੈ ਪਰ ਓਨੀ ਨਹੀਂ ਕਿ ਇਹ ਆਖਿਆ ਜਾ ਸਕੇ ਕਿ 'ਭਾਜਪਾ-ਮੁਕਤ ਭਾਰਤ' ਬਣ ਰਿਹਾ ਹੈ ਜਾਂ ਰਾਹੁਲ ਗਾਂਧੀ ਨੂੰ ਲੋਕਾਂ ਦੀ ਪੂਰੀ ਹਮਾਇਤ ਮਿਲ ਗਈ ਹੈ।

JobJob

ਭਾਜਪਾ ਸਰਕਾਰ ਨੇ ਆਰਥਿਕ ਖੇਤਰ ਵਿਚ ਵੱਡੀ ਤਬਾਹੀ ਮਚਾਈ ਹੈ। ਜੇਕਰ ਬੈਂਕਾਂ ਵਿਚ ਮਰੇ ਹੋਏ ਕਰਜ਼ਿਆਂ ਦੀ ਹਾਲਤ ਨੂੰ ਅੱਖੋਂ ਪਰੋਖੇ ਕਰ ਕੇ ਸਿਰਫ਼ ਆਮ ਇਨਸਾਨ ਦੀ ਹਾਲਤ ਵੱਲ ਹੀ ਗ਼ੌਰ ਕੀਤਾ ਜਾਵੇ ਤਾਂ ਹਾਲਤ ਬਹੁਤ ਮਾੜੀ ਹੈ। ਨੌਜਵਾਨਾਂ ਨੂੰ ਨੌਕਰੀਆਂ ਮਿਲ ਹੀ ਨਹੀਂ ਰਹੀਆਂ। ਕਾਰੋਬਾਰੀ, ਦੁਕਾਨਦਾਰ ਸਮੇਤ ਸਾਰੇ ਵਰਗ ਪਰੇਸ਼ਾਨੀ ਦੇ ਆਲਮ ਵਿਚ ਹਨ। ਜਿਸ ਹਿਸਾਬ ਨਾਲ ਭਾਰਤੀ ਅਰਥਚਾਰਾ ਡਾਂਵਾਂਡੋਲ ਹੋਇਆ ਪਿਐ। ਉਸ ਹਿਸਾਬ ਨਾਲ ਭਾਜਪਾ ਵਿਰੁਧ ਨਾਰਾਜ਼ਗੀ ਜ਼ਿਆਦਾ ਨਜ਼ਰ ਆਉਣੀ ਚਾਹੀਦੀ ਸੀ।

ShivrajShivraj

ਭਾਜਪਾ ਸਰਕਾਰ ਦੀ ਹਰ ਮੁਹਾਜ਼ 'ਤੇ ਨਾਕਾਮੀ ਦੇ ਬਾਵਜੂਦ, ਉਸ ਦੀ ਵੋਟ ਉਸ ਅਨੁਪਾਤ ਵਿਚ ਨਹੀਂ ਘਟੀ। ਜਿਸ ਅਨੁਪਾਤ ਵਿਚ ਘਟਣੀ ਚਾਹੀਦੀ ਸੀ। ਕਾਰਨ ਇਹ ਹੈ ਕਿ 'ਹਿੰਦੂਤਵ' ਦਾ ਅਸਰ ਕਬੂਲਣ ਵਾਲੇ ਛੇਤੀ ਭਾਜਪਾ ਤੋਂ ਦੂਰ ਹੋਣ ਵਾਲੇ ਨਹੀਂ, ਜਿਵੇਂ ਪੰਜਾਬ 'ਚ ਅਕਾਲੀਆਂ ਦੀ ਹਰ ਗ਼ਲਤੀ ਉਨ੍ਹਾਂ ਦੇ 'ਪੰਥਕ' ਚੋਲੇ ਕਾਰਨ ਛੁਪੀ ਰਹਿ ਜਾਂਦੀ ਸੀ ਤੇ ਪੰਥ ਦੇ ਨਾਂ ਤੇ ਲੋਕ, ਸੱਭ ਕੁੱਝ ਜਾਣਦੇ ਹੋਏ ਵੀ ਵੋਟ ਉਨ੍ਹਾਂ ਨੂੰ ਦੇ ਦਿੰਦੇ ਸਨ, ਪਰ ਅਜਿਹੇ 'ਕੱਟੜਪੁਣੇ' ਦਾ ਜਾਦੂ ਸਦਾ ਨਹੀਂ ਚਲਦਾ ਤੇ ਜਦੋਂ ਇਸ ਦਾ ਅਸਰ ਖ਼ਤਮ ਹੁੰਦਾ ਹੈ ਤਾਂ ਸੱਭ ਕੁੱਝ ਹੀ ਖ਼ਤਮ ਹੋ ਜਾਂਦਾ ਹੈ।

Yogi AditaynathYogi Aditaynath

 ਭਾਜਪਾ ਸਰਕਾਰ ਨੇ ਨਾ ਤਾਂ ਦੋ ਕਰੋੜ ਨੌਕਰੀਆਂ ਦਿਤੀਆਂ ਅਤੇ ਨਾ ਹੀ ਲੋਕਾਂ ਦੇ ਖ਼ਾਤਿਆਂ 'ਚ 15-15 ਲੱਖ ਰੁਪਏ ਪਾਏ, ਬਲਕਿ ਇਸ ਦੀ ਬਜਾਏ ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੂੰ ਮੰਚਾਂ 'ਤੇ ਲਿਆ ਕੇ ਕੱਟੜ ਹਿੰਦੂਤਵ ਦਾ ਪ੍ਰਚਾਰ ਸ਼ੁਰੂ ਕਰ ਦਿਤਾ।  ਅੱਜ ਭਾਵੇਂ ਕਿੰਨੇ ਵੀ ਲੋਕ ਇਸ ਗੱਲ ਦੀ ਖਿੱਲੀ ਉਡਾਉਣ ਕਿ ਯੋਗੀ ਸਿਰਫ਼ ਸ਼ਹਿਰਾਂ ਦੇ ਨਾਮ ਬਦਲਣੇ ਹੀ ਜਾਣਦੇ ਹਨ ਪਰ ਅਜਿਹੇ ਲੋਕ ਵੀ ਬਹੁਤ ਹਨ ਜੋ ਇਸ ਹਿੰਦੂ-ਨਾਮਕਰਣ ਤੋਂ ਖ਼ੁਸ਼ ਹੋ ਕੇ ਜ਼ਿੰਦਗੀ ਦੇ ਅਸਲ ਮਸਲਿਆਂ ਤੋਂ ਓਝਲ ਹੋ ਜਾਂਦੇ ਹਨ।

Modi with YogiModi with Yogi

ਜੇ ਯੋਗੀ ਅਦਿਤਿਆਨਾਥ ਹਨੂੰਮਾਨ ਦੀ ਜਾਤ ਦਲਿਤ ਦਸਦੇ ਹਨ ਤਾਂ ਬਹੁਤ ਲੋਕ ਅਜਿਹੇ ਐਲਾਨ ਤੋਂ ਵੀ ਖ਼ੁਸ਼ ਹੋ ਜਾਂਦੇ ਹਨ। ਅਨੇਕਾਂ ਆਰਥਿਕ ਕਮੀਆਂ ਦੇ ਬਾਵਜੂਦ, ਭਾਜਪਾ ਨਾਲ ਇਸ 'ਮੰਦੀ' ਦੇ ਦੌਰ ਵਿਚ ਵੀ ਜਨਤਾ ਜੁੜੀ ਰਹੀ ਕਿਉਂਕਿ ਉਹ ਭਾਜਪਾ ਦੇ ਹਿੰਦੂਤਵ ਵਿਚ ਵਿਸ਼ਵਾਸ ਕਰਦੀ ਹੈ। ਲੋਕ ਹੁਣ ਦਿੱਲੀ ਦੀ ਜਾਮਾ ਮਸਜਿਦ ਨੂੰ ਤੋੜਨ ਦੀ ਗੱਲ ਵੀ ਖੁਲ੍ਹੇਆਮ ਕਰਨ ਦੀ ਹਿੰਮਤ ਰੱਖਦੇ ਹਨ। ਗੱਲ ਸਿਰਫ਼ ਰਾਮ ਮੰਦਰ ਦੀ ਹੀ ਨਹੀਂ ਰਹਿ ਗਈ, ਬਲਕਿ ਇਕ ਤਬਕੇ ਅੰਦਰ ਨਫ਼ਰਤ ਦੀ ਹਨੇਰੀ ਬੜੀ ਤੇਜ਼ੀ ਵਗਣ ਲੱਗ ਪਈ ਹੈ।

Yog With Yogi 

ਬੁਲੰਦਸ਼ਹਿਰ ਵਿਚ ਗਊ ਮਾਸ ਦੇ ਨਾਂਅ 'ਤੇ ਭੀੜ ਨੂੰ ਭੜਕਾ ਕੇ ਇਕ ਫ਼ੌਜੀ ਨੇ ਪੁਲਿਸ ਅਫ਼ਸਰ ਨੂੰ ਗੋਲੀ ਮਾਰ ਦਿਤੀ ਜੋ ਨਫ਼ਰਤ ਦੀ ਹਨ੍ਹੇਰੀ ਦਾ ਹੀ ਨਤੀਜਾ ਹੈ। ਇਸ ਤਰ੍ਹਾਂ ਧਰਮ ਦੇ ਨਾਂਅ 'ਤੇ ਲੋਕਾਂ ਨੂੰ ਭੜਕਾ ਕੇ ਨਫ਼ਰਤ ਦੀ ਹਨੇਰੀ ਰਾਹੀਂ ਲੋਕਾਂ ਦੀ ਸੂਝਬੂਝ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਭਾਜਪਾ ਵਿਕਾਸ ਦੇ ਨਾਂਅ 'ਤੇ ਚੋਣਾਂ ਲੜਨ ਦੇ ਭਾਵੇਂ ਕਿੰਨੇ ਹੀ ਦਾਅਵੇ ਕਰੀ ਜਾਵੇ ਪਰ 'ਹਿੰਦੂਤਵ' ਦੇ ਹਥਿਆਰ ਨੂੰ ਉਹ ਕਦੇ ਨਹੀਂ ਛੱਡ ਸਕਦੀ...ਜਿਸ ਦੇ ਜਾਲ 'ਚ ਉਹ ਲੋਕਾਂ ਨੂੰ ਆਸਾਨੀ ਨਾਲ ਫਸਾ ਲੈਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement