ਅੱਜ ਤੋਂ ਮੁੜ ਖੋਲ੍ਹਣਗੇ ਹਰਿਆਣਾ 'ਚ ਸਕੂਲ, ਜਾਣੋ ਕੀ ਹਨ ਨਵੀਆਂ ਗਾਈਡਲਾਈਨਸ
Published : Dec 14, 2020, 9:18 am IST
Updated : Dec 14, 2020, 9:18 am IST
SHARE ARTICLE
school
school

ਸਕੂਲ ਰੋਜ਼ਾਨਾ 10 ਵਜੇ ਤੋਂ ਦੁਪਹਿਰ 1 ਵਜੇ ਤੱਕ 3 ਘੰਟੇ ਖੁੱਲ੍ਹੇ ਰਹਿਣਗੇ।

ਚੰਡੀਗੜ੍ਹ: ਦੇਸ਼ ਭਰ ਵਿੱਚ ਕੋਵਿਡ-19 ਮਹਾਮਾਰੀ ਕਰਕੇ ਸਕੂਲ ਕਾਲਜ ਲੰਬੇ ਸਮੇਂ ਤੋਂ ਬੰਦ ਹਨ। ਪਰ ਅੱਜ ਹਰਿਆਣਾ ਵਿੱਚ ਅੱਜ ਤੋਂ ਸਕੂਲ ਫਿਰ ਖੋਲ੍ਹ ਰਹੇ ਹਨ। ਫਿਲਹਾਲ 10 ਵੀਂ ਅਤੇ 12 ਵੀਂ ਦੇ ਵਿਦਿਆਰਥੀ ਸਕੂਲ ਆਉਣਗੇ।  ਬੋਰਡ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਅੱਜ ਤੋਂ 10 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। 

school

ਸਕੂਲ ਖੁਲ੍ਹਣ ਦਾ ਸਮਾਂ 
ਸਕੂਲ ਰੋਜ਼ਾਨਾ 10 ਵਜੇ ਤੋਂ ਦੁਪਹਿਰ 1 ਵਜੇ ਤੱਕ 3 ਘੰਟੇ ਖੁੱਲ੍ਹੇ ਰਹਿਣਗੇ। 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਸਕੂਲ 21 ਦਸੰਬਰ ਨੂੰ ਸ਼ੁਰੂ ਖੁਲ੍ਹਣਗੇ।

ਜਾਣੋ ਨਵੀਆਂ ਗਾਈਡਲਾਈਨਸ
1. ਕਲਾਸਾਂ ਵਿਚ ਜਾਣ ਲਈ ਵਿਦਿਆਰਥੀਆਂ ਨੂੰ ਇੱਕ ਮੈਡੀਕਲ ਸਰਟੀਫਿਕੇਟ ਦੇਣਾ ਪਏਗਾ, ਜਿਸ ਮੁਤਾਬਕ ਉਹ ਸਰੀਰਕ ਤੌਰ 'ਤੇ ਤੰਦਰੁਸਤ ਹੋਣ ਅਤੇ ਉਨ੍ਹਾਂ ਵਿਚ ਕੋਰੋਨਾ ਸੰਕਰਮਣ ਦਾ ਕੋਈ ਲੱਛਣ ਨਾ ਹੋਵੇ। 

Schools Reopen in Punjab after lockdown

2. ਮੈਡੀਕਲ ਸਰਟੀਫਿਕੇਟ ਦੇ ਨਾਲ, ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦੀ ਸਹਿਮਤੀ ਪੱਤਰ ਵੀ ਲਿਆਉਣਾ ਹੋਵੇਗਾ। ਜੇ ਵਿਦਿਆਰਥੀ ਆਪਣੇ ਸਰਪ੍ਰਸਤ ਦਾ ਲਿਖਤੀ ਆਦੇਸ਼ ਨਹੀਂ ਲਿਆਉਂਦੇ, ਤਾਂ ਉਹ ਸਕੂਲ ਵਿਚ ਦਾਖਲਾ ਨਹੀਂ ਹੋ ਸਕਣਗੇ। 

school reopen

3. ਇਸ ਲੈਟਰ ਵਿਚ ਲਿਖਿਆ ਜਾਣਾ ਚਾਹੀਦਾ ਹੈ ਕਿ ਮਾਪੇ ਬੱਚੇ ਨੂੰ ਆਪਣੀ ਮਰਜ਼ੀ ਨਾਲ ਸਕੂਲ ਭੇਜ ਰਹੇ ਹਨ ਅਤੇ ਜੇ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਇਹ ਸਕੂਲ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਵਿਦਿਆਰਥੀ, ਅਧਿਆਪਕ, ਨਾਨ-ਟੀਚਿੰਗ ਸਟਾਫ, ਇੱਥੋਂ ਤਕ ਕਿ ਸਕੂਲ ਆਉਣ ਵਾਲੇ ਹਰ ਇੱਕ ਨੂੰ ਥਰਮਲ ਸਕ੍ਰੀਨਿੰਗ ਦੀ ਪ੍ਰਕਿਰਿਆ ਚੋਂ ਲੰਘਣਾ ਪਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement