
ਇਕ ਤਸਕਰ ਵੀ ਕਾਬੂ
ਗੁਹਾਟੀ: ਅਸਾਮ ਦੇ ਗੁਹਾਟੀ ਵਿੱਚ ਐਂਬੂਲੈਂਸ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿਸ ਐਂਬੂਲੈਂਸ ਦੀ ਵਰਤੋਂ ਮਨੁੱਖ ਦੀ ਜਾਨ ਬਚਾਉਣ ਲਈ ਕੀਤੀ ਜਾਂਦੀ ਹੈ, ਉਸੇ ਐਂਬੂਲੈਂਸ ਦੀ ਵਰਤੋਂ ਨਸ਼ਾ ਤਸਕਰਾਂ ਵੱਲੋਂ ਆਪਣੇ ਕਾਰੋਬਾਰ ਲਈ ਕੀਤੀ ਜਾਂਦੀ ਸੀ ਤਾਂ ਜੋ ਪੁਲਿਸ ਨੂੰ ਸ਼ੱਕ ਨਾ ਹੋਵੇ ਅਤੇ ਉਨ੍ਹਾਂ ਦਾ ਨਸ਼ਾ ਫੈਲਾਉਣ ਦਾ ਕਾਰੋਬਾਰ ਜਾਰੀ ਰਹੇ।
ਹਾਲਾਂਕਿ ਮੰਗਲਵਾਰ ਦੀ ਰਾਤ ਨਸ਼ਾ ਤਸਕਰਾਂ ਲਈ ਮਾੜੀ ਸਾਬਤ ਹੋਈ ਅਤੇ ਪੁਲਿਸ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੇ ਨਾ ਸਿਰਫ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਸਗੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ।
ਖਬਰਾਂ ਅਨੁਸਾਰ ਪੁਲਿਸ ਦੇ ਸੰਯੁਕਤ ਕਮਿਸ਼ਨਰ ਪਾਰਥ ਸਾਰਥੀ ਮਹੰਤ ਨੇ ਕਿਹਾ, "ਗੁਹਾਟੀ ਸਿਟੀ ਪੁਲਿਸ ਨੇ ਮੰਗਲਵਾਰ ਰਾਤ ਨੂੰ ਇੱਕ ਐਂਬੂਲੈਂਸ ਤੋਂ 14 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 50,000 ਯਾਬਾ ਗੋਲੀਆਂ ਅਤੇ 200 ਗ੍ਰਾਮ ਹੈਰੋਇਨ ਸਮੇਤ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਰੈਕੇਟ ਦਾ ਪਰਦਾਫਾਸ਼ ਕਰਨ 'ਚ ਲੱਗੀ ਹੋਈ ਹੈ।