ਰਾਮਗੜ੍ਹ ਗੋਲੀਕਾਂਡ ਮਾਮਲਾ: ਕਾਂਗਰਸੀ MLA ਮਮਤਾ ਦੇਵੀ ਤੇ 13 ਹੋਰ ਮੁਲਜ਼ਮਾਂ ਨੂੰ 5-5 ਸਾਲ ਦੀ ਸਜ਼ਾ
Published : Dec 14, 2022, 12:45 pm IST
Updated : Dec 14, 2022, 12:45 pm IST
SHARE ARTICLE
Ramgarh firing case: Congress MLA Mamata Devi and 13 other accused get 5 years imprisonment each
Ramgarh firing case: Congress MLA Mamata Devi and 13 other accused get 5 years imprisonment each

ਨਾਲ ਹੀ ਲਗਾਇਆ 10-10 ਹਜ਼ਾਰ ਰੁਪਏ ਜੁਰਮਾਨਾ

 

ਝਾਰਖੰਡ: ਰਾਗਗੜ੍ਹ ਗੋਲੀਕਾਂਡ ਮਾਮਲੇ ਵਿਚ ਹਜ਼ਾਰੀਬਾਗ ਸਥਿਤ ਸੰਸਦ ਮੈਂਬਰ-ਵਿਧਾਇਕ ਵਿਸ਼ੇਸ਼ ਅਦਾਲਤ ਨੇ ਰਾਮਗੜ੍ਹ ਤੋਂ ਕਾਂਗਰਸੀ ਵਿਧਾਇਕਾ ਮਮਤਾ ਦੇਵੀ ਤੇ ਭਾਜਵਾ ਆਗੂ ਰਾਜੀਵ ਜਾਇਸਵਾਲ ਸਮੇਤ 13 ਦੋਸ਼ੀਆਂ ਨੂੰ ਮੰਗਲਵਾਰ ਨੂੰ ਪੰਜ-ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਇਨ੍ਹਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਸਜ਼ਾ ਸੁਣਾਏ ਜਾਣ ਦੇ ਨਾਲ ਹੀ ਮਮਤਾ ਦੇਵੀ ਦੀ ਵਿਧਾਨ ਸਭਾ ਦੀ ਮੈਂਬਰੀ ਵੀ ਸਮਾਪਤ ਹੋ ਗਈ ਹੈ।ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਛੇ ਮਹੀਨੇ ਹੋਰ ਸਲਾਖਾਂ ਪਿੱਛੇ ਰਹਿਣਾ ਪਵੇਗਾ।

ਫੈਸਲਾ ਸੁਣਾਏ ਜਾਣ ਸਮੇਂ ਮੁਲਜ਼ਮ ਅਦਾਲਤ ਵਿੱਚ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਨੂੰ ਹਜ਼ਾਰੀਬਾਗ ਕੇਂਦਰੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। 2016 ਵਿੱਚ, ਰਾਮਗੜ੍ਹ ਜ਼ਿਲ੍ਹੇ ਦੇ ਰਾਜਰੱਪਾ ਥਾਣੇ ਵਿੱਚ ਦਰਜ ਐਫਆਈਆਰ ਵਿੱਚ ਕੁੱਲ 15 ਲੋਕਾਂ ਦੇ ਨਾਮ ਸਨ। ਇਨ੍ਹਾਂ ਵਿੱਚੋਂ ਇੱਕ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਅਤੇ ਇੱਕ ਹੋਰ ਮੁਲਜ਼ਮ ਰਾਜੂ ਸਾਓ ਅਜੇ ਫਰਾਰ ਹੈ। ਕਾਂਗਰਸੀ ਵਿਧਾਇਕ ਸਮੇਤ ਬਾਕੀ 13 ਨੂੰ ਅਦਾਲਤ ਵੱਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ 8 ਦਸੰਬਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਰਾਮਗੜ੍ਹ ਵਿੱਚ ਇੱਕ ਨਿੱਜੀ ਫੈਕਟਰੀ ਦੇ ਗੇਟ ਦੇ ਬਾਹਰ ਧਰਨੇ ਦੌਰਾਨ ਗੋਲੀਬਾਰੀ ਹੋਈ। ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਮਮਤਾ ਦੇਵੀ ਤੇ ਹੋਰਾਂ ਦੀ ਅਗਵਾਈ ਹੇਠ ਹੋਈ ਭੀੜ ਵੱਲੋਂ ਇੱਕ ਮੈਜਿਸਟਰੇਟ ਤੇ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਕੀਤੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਜ਼ਖ਼ਮੀ ਹੋ ਗਏ। ਮਾਮਲੇ ਦੀ ਚਾਰਜਸ਼ੀਟ 17 ਜਨਵਰੀ, 2017 ਨੂੰ ਰਾਮਗੜ੍ਹ ਅਦਾਲਤ ਵਿੱਚ ਨਿਰਧਾਰਤ ਸਮੇਂ ਵਿੱਚ ਪੇਸ਼ ਕੀਤੀ ਗਈ ਸੀ ਅਤੇ ਬਾਅਦ ਵਿੱਚ ਕੇਸ ਨੂੰ ਹਜ਼ਾਰੀਬਾਗ ਸਥਿਤ ਸੰਸਦ ਮੈਂਬਰ-ਵਿਧਾਇਕ ਵਿਸ਼ੇਸ਼ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement