
ਪੁਲਿਸ ਦੇ ਸਪੈਸ਼ਲ ਸੈੱਲ ਨੇ 15 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।
Parliament Security Breach: 13 ਦਸੰਬਰ ਨੂੰ ਸੰਸਦ ਵਿਚ ਘੁਸਪੈਠ ਕਰਨ ਵਾਲੇ ਦੋ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੱਜ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਹੈ। ਪੁਲਿਸ ਦੇ ਸਪੈਸ਼ਲ ਸੈੱਲ ਨੇ 15 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।
ਲੋਕ ਸਭਾ ਵਿਚ ਛਾਲ ਮਾਰਨ ਵਾਲੇ ਦੋ ਵਿਅਕਤੀਆਂ ਦੇ ਨਾਂਅ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ. ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਸੰਸਦ ਭਵਨ ਦੇ ਬਾਹਰੋਂ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਨੀਲਮ ਅਤੇ ਅਮੋਲ ਸ਼ਿੰਦੇ ਵਜੋਂ ਹੋਈ ਹੈ।
ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਲਖਨਊ ਨਿਵਾਸੀ ਸਾਗਰ ਸ਼ਰਮਾ ਅਤੇ ਮੈਸੂਰ ਨਿਵਾਸੀ ਡੀ.ਮਨੋਰੰਜਨ ਅਪਣੀਆਂ ਜੁੱਤੀਆਂ ਵਿਚ ਛੁਪਾ ਕੇ ਸਮੋਕ ਕੈਨ (ਸਮੋਕ ਬੰਬ) ਲੈ ਕੇ ਸੰਸਦ ਵਿਚ ਦਾਖਲ ਹੋਏ। ਇਸ ਦੇ ਨਾਲ ਹੀ ਨੀਲਮ ਅਤੇ ਅਮੋਲ ਸ਼ਿੰਦੇ ਨੇ ਸੰਸਦ ਦੇ ਬਾਹਰ ਪੁਲਿਸ ਦੇ ਸਾਹਮਣੇ ਪੀਲੇ ਅਤੇ ਲਾਲ ਧੂੰਏਂ ਉਡਾ ਕੇ ਪ੍ਰਦਰਸ਼ਨ ਕੀਤਾ ਸੀ।
(For more news apart from 4 Accused In Parliament Security Breach Sent To Police Custody For 7 Days, stay tuned to Rozana Spokesman)