Parliament Security Breach: UAPA ਤਹਿਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ, ਰਾਤ ਭਰ ਚੱਲੀ ਪੁੱਛਗਿੱਛ
Published : Dec 14, 2023, 8:33 am IST
Updated : Dec 14, 2023, 8:33 am IST
SHARE ARTICLE
Parliament Security Breach Case
Parliament Security Breach Case

ਅੱਜ ਹੋਵੇਗੀ ਅਦਾਲਤ ਵਿਚ ਮੁਲਜ਼ਮਾਂ ਦੀ ਪੇਸ਼ੀ 

Parliament Security Breach -  ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਯੂਏਪੀਏ ਅਤੇ ਆਈਪੀਸੀ ਦੀਆਂ ਧਾਰਾਵਾਂ 120ਬੀ, 452 ਦੇ ਤਹਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਤੋਂ ਰਾਤ ਭਰ ਪੁੱਛਗਿੱਛ ਕੀਤੀ। ਅੱਜ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।   

ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਨਾ ਸਿਰਫ਼ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਿਹਾ ਹੈ, ਸਗੋਂ ਕਈ ਥਾਵਾਂ 'ਤੇ ਛਾਪੇਮਾਰੀ ਵੀ ਕਰ ਰਿਹਾ ਹੈ। ਸਪੈਸ਼ਲ ਸੈੱਲ ਦੀਆਂ ਦਰਜਨ ਤੋਂ ਵੱਧ ਟੀਮਾਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਮਾਮਲੇ ਦੀ ਦਹਿਸ਼ਤੀ ਨਜ਼ਰੀਏ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਕੱਲ੍ਹ ਸੰਸਦ ਦੀ ਕਾਰਵਾਈ ਦੌਰਾਨ ਅਚਾਨਕ ਦੋ ਨੌਜਵਾਨ ਮਨੋਰੰਜਨ ਅਤੇ ਸਾਗਰ ਦਰਸ਼ਕ ਗੈਲਰੀ ਵਿੱਚੋਂ ਸਦਨ ਵਿੱਚ ਦਾਖ਼ਲ ਹੋ ਗਏ ਅਤੇ ਪੀਲੇ ਧੂੰਏਂ ਦਾ ਛਿੜਕਾਅ ਕੀਤਾ। ਇਸ ਦੌਰਾਨ ਸੰਸਦ ਅੰਦਰ ਹਫੜਾ-ਦਫੜੀ ਮੱਚ ਗਈ।

ਉੱਥੇ ਮੌਜੂਦ ਸੰਸਦ ਮੈਂਬਰਾਂ ਅਤੇ ਮਾਰਸ਼ਲ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਸਾਰੇ ਮੁਲਜ਼ਮ ਸੋਸ਼ਲ ਮੀਡੀਆ ਪੇਜ ਭਗਤ ਸਿੰਘ ਫੈਨ ਕਲੱਬ ਨਾਲ ਜੁੜੇ ਹੋਏ ਸਨ ਅਤੇ ਇਹ ਸਾਰੇ ਕਰੀਬ ਡੇਢ ਸਾਲ ਪਹਿਲਾਂ ਮੈਸੂਰ ਵਿਚ ਇੱਕ ਦੂਜੇ ਨੂੰ ਮਿਲੇ ਸਨ। ਸਾਗਰ ਆਪਣੀ ਯੋਜਨਾ ਨੂੰ ਅੰਜਾਮ ਦੇਣ ਲਈ ਜੁਲਾਈ 'ਚ ਲਖਨਊ ਤੋਂ ਦਿੱਲੀ ਆਇਆ ਸੀ ਪਰ ਉਹ ਸੰਸਦ ਭਵਨ ਦੇ ਅੰਦਰ ਨਹੀਂ ਜਾ ਸਕਿਆ।

10 ਦਸੰਬਰ ਨੂੰ ਇਕ-ਇਕ ਕਰਕੇ ਸਾਰੇ ਦੋਸ਼ੀ ਆਪਣੇ-ਆਪਣੇ ਸੂਬਿਆਂ ਤੋਂ ਦਿੱਲੀ ਪਹੁੰਚ ਗਏ। 10 ਦਸੰਬਰ ਦੀ ਰਾਤ ਨੂੰ ਗੁਰੂਗ੍ਰਾਮ ਸਥਿਤ ਵਿੱਕੀ ਦੇ ਘਰ ਪਹੁੰਚੇ। ਲਲਿਤ ਝਾਅ ਵੀ ਦੇਰ ਰਾਤ ਗੁਰੂਗ੍ਰਾਮ ਪਹੁੰਚ ਗਿਆ ਸੀ। ਅਮੋਲ ਮਹਾਰਾਸ਼ਟਰ ਤੋਂ ਰੰਗਦਾਰ ਪਦਾਰਥ ਲੈ ਕੇ ਆਇਆ ਸੀ। ਪੁਲਿਸ ਮੁਤਾਬਕ ਇਸ ਮਾਮਲੇ 'ਚ ਕੁੱਲ 6 ਲੋਕ ਸ਼ਾਮਲ ਹਨ, ਜਿਨ੍ਹਾਂ 'ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਵਿਅਕਤੀ ਲਲਿਤ ਝਾਅ ਅਜੇ ਫਰਾਰ ਹੈ। ਇਹ ਸਾਰੇ ਲੋਕ ਵਿੱਕੀ ਸ਼ਰਮਾ ਨਾਂ ਦੇ ਵਿਅਕਤੀ ਦੇ ਘਰ ਰਹਿ ਰਹੇ ਸਨ। ਵਿੱਕੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੰਸਦ ਦੇ ਅੰਦਰੋਂ ਫੜੇ ਗਏ ਦੋ ਵਿਅਕਤੀਆਂ ਦੀ ਪਛਾਣ ਮਨੋਰੰਜਨ ਅਤੇ ਸਾਗਰ ਵਜੋਂ ਹੋਈ ਹੈ। ਸੰਸਦ ਭਵਨ ਦੇ ਬਾਹਰੋਂ ਫੜੇ ਗਏ ਦੋ ਵਿਅਕਤੀਆਂ ਦੀ ਪਛਾਣ ਨੀਲਮ ਅਤੇ ਅਮੋਲ ਵਜੋਂ ਹੋਈ ਹੈ। 

(For more news apart from Parliament Security Breach , stay tuned to Rozana Spokesman)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement