Rajasthan News: ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼
ਰਾਜਸਥਾਨ ਦੇ ਬਾਂਸਵਾੜਾ 'ਚ ਸੀਮਿੰਟ ਫੈਕਟਰੀ 'ਚ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਕੋਲਾ ਮਿੱਲ 'ਚ ਲੀਕੇਜ ਤੋਂ ਬਾਅਦ ਲੱਗੀ ਅੱਗ 'ਚ ਦੋ ਮਜ਼ਦੂਰ ਝੁਲਸ ਗਏ। ਇਹ ਹਾਦਸਾ ਜ਼ਿਲੇ ਦੇ ਝੱਲੋਂ ਕਾ ਗੜ੍ਹਾ ਪਿੰਡ 'ਚ ਸਥਿਤ ਇੰਡੀਆ ਸੀਮੈਂਟ ਲਿਮਟਿਡ ਫੈਕਟਰੀ 'ਚ ਵਾਪਰਿਆ। ਹਾਦਸੇ ਵਿਚ ਈਸ਼ਵਰਲਾਲ ਅਤੇ ਦਿਲੀਪ ਝੁਲਸ ਗਏ।
ਉਨ੍ਹਾਂ ਨੂੰ ਇਲਾਜ ਲਈ ਬਾਂਸਵਾੜਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਪ੍ਰਬੰਧਕਾਂ ਅਨੁਸਾਰ ਦੋਵੇਂ ਖ਼ਤਰੇ ਤੋਂ ਬਾਹਰ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।
ਸੀਆਈ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਕੋਲਾ ਮਿੱਲ ਵਿੱਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਹੈ। ਸਥਾਨਕ ਲੋਕਾਂ ਮੁਤਾਬਕ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।