Sambhal Temple News : ਸੰਭਲ ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਪੁਰਾਣੇ ਮੰਦਰ ਨੂੰ ਖੋਲ੍ਹਿਆ

By : BALJINDERK

Published : Dec 14, 2024, 8:10 pm IST
Updated : Dec 14, 2024, 8:10 pm IST
SHARE ARTICLE
Sambhal Temple
Sambhal Temple

Sambhal Temple News : 46 ਸਾਲਾਂ ਤੋਂ ਬੰਦ ਦਸੇ ਜਾ ਰਹੇ ਭਸਮ ਸ਼ੰਕਰ ਮੰਦਰ ਨੂੰ ਖੋਲ੍ਹਿਆ

Sambhal Temple News in Punjabi :  ਸੰਭਲ ਜ਼ਿਲ੍ਹਾ ਪ੍ਰਸ਼ਾਸਨ ਨੇ ਨਖਾਸਾ ਥਾਣੇ ਅਧੀਨ ਪੈਂਦੇ ਖੱਗੂ ਸਰਾਏ ਇਲਾਕੇ ’ਚ ਕਬਜ਼ੇ ਵਿਰੁਧ ਮੁਹਿੰਮ ਤਹਿਤ 46 ਸਾਲਾਂ ਤੋਂ ਬੰਦ ਦਸੇ ਜਾ ਰਹੇ ਭਸਮ ਸ਼ੰਕਰ ਮੰਦਰ ਨੂੰ ਖੋਲ੍ਹਿਆ, ਜਿਸ ’ਚ ਹਨੂੰਮਾਨ ਦੀ ਇਕ ਮੂਰਤੀ ਅਤੇ ਸ਼ਿਵਲਿੰਗ ਸੀ। ਇਲਾਕੇ ’ਚ ਬਿਜਲੀ ਚੋਰੀ ਵਿਰੁਧ ਮੁਹਿੰਮ ਦੀ ਅਗਵਾਈ ਕਰ ਰਹੀ ਡਿਪਟੀ ਕੁਲੈਕਟਰ ਵੰਦਨਾ ਮਿਸ਼ਰਾ ਨੇ ਕਿਹਾ, ‘‘ਇਲਾਕੇ ਦਾ ਨਿਰੀਖਣ ਕਰਦੇ ਸਮੇਂ ਅਸੀਂ ਅਚਾਨਕ ਇਸ ਮੰਦਰ ’ਚ ਆਏ। ਮੈਂ ਤੁਰਤ ਜ਼ਿਲ੍ਹਾ ਅਧਿਕਾਰੀਆਂ ਨੂੰ ਸੂਚਿਤ ਕੀਤਾ। ਫਿਰ ਅਸੀਂ ਮੰਦਰ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ।’’

ਸਥਾਨਕ ਲੋਕਾਂ ਦਾ ਦਾਅਵਾ ਹੈ ਕਿ 1978 ’ਚ ਫਿਰਕੂ ਦੰਗਿਆਂ ਤੋਂ ਬਾਅਦ ਹਿੰਦੂਆਂ ਦੇ ਇਲਾਕੇ ਤੋਂ ਭੱਜਣ ਮਗਰੋਂ ਮੰਦਰ ਬੰਦ ਕਰ ਦਿਤਾ ਗਿਆ ਸੀ। ਮਿਸ਼ਰਾ ਨੇ ਕਿਹਾ ਕਿ ਸਥਾਨਕ ਵਸਨੀਕਾਂ ਨੇ ਪੁਸ਼ਟੀ ਕੀਤੀ ਹੈ ਕਿ ਮੰਦਰ 1978 ਤੋਂ ਬੰਦ ਸੀ। ਉਨ੍ਹਾਂ ਕਿਹਾ ਕਿ ਮੰਦਰ ਦੇ ਨੇੜੇ ਇਕ ਖੋਦਾ ਗਿਆ ਸੀ ਅਤੇ ਅਧਿਕਾਰੀ ਇਸ ਨੂੰ ਬਹਾਲ ਕਰਨ ਦੀ ਯੋਜਨਾ ਬਣਾ ਰਹੇ ਹਨ। 

ਸਥਾਨਕ ਵਸਨੀਕਾਂ ਨੇ ਮੰਦਰ ਨਾਲ ਜੁੜੀਆਂ ਅਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸੰਭਲ ਜ਼ਿਲ੍ਹੇ ਦੇ ਕੋਟ ਗਰਵੀ ਦੇ ਵਸਨੀਕ ਮੁਕੇਸ਼ ਰਸਤੋਗੀ ਨੇ ਕਿਹਾ, ‘‘ਅਸੀਂ ਅਪਣੇ ਪੁਰਖਿਆਂ ਤੋਂ ਇਸ ਮੰਦਰ ਬਾਰੇ ਬਹੁਤ ਕੁੱਝ ਸੁਣਿਆ ਸੀ। ਇਹ ਇਕ ਪ੍ਰਾਚੀਨ ਮੰਦਰ ਹੈ, ਪਰ ਇਹ ਲੰਮੇ ਸਮੇਂ ਤੋਂ ਬੰਦ ਸੀ। ਕਿਉਂਕਿ ਉੱਥੇ ਇਕ ਖਾਸ ਭਾਈਚਾਰੇ ਦੇ ਲੋਕ ਰਹਿੰਦੇ ਹਨ, ਇਸ ਲਈ ਉਸ ਮੰਦਰ ਨੂੰ ਬੰਦ ਕਰ ਦਿਤਾ ਗਿਆ ਸੀ।’’

ਉਨ੍ਹਾਂ ਕਿਹਾ, ‘‘1978 ’ਚ ਸੰਭਲ ਦੰਗਿਆਂ ਤੋਂ ਬਾਅਦ ਇਹ ਮੰਦਰ ਬੰਦ ਹੈ, ਅਸੀਂ ਸੁਣਿਆ ਹੈ ਕਿ ਇਹ ਘੱਟੋ-ਘੱਟ 500 ਸਾਲ ਪੁਰਾਣਾ ਹੋਵੇਗਾ।’’ ਨਗਰ ਹਿੰਦੂ ਮਹਾਂਸਭਾ ਦੇ 82 ਸਾਲ ਦੇ ਸਰਪ੍ਰਸਤ ਵਿਸ਼ਨੂੰ ਸ਼ੰਕਰ ਰਸਤੋਗੀ ਨੇ ਕਿਹਾ, ‘‘ਮੈਂ ਅਪਣੇ ਜਨਮ ਤੋਂ ਹੀ ਖੱਗੂ ਸਰਾਏ ’ਚ ਰਹਿ ਰਿਹਾ ਹਾਂ। 1978 ਦੇ ਦੰਗਿਆਂ ਤੋਂ ਬਾਅਦ, ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇਸ ਖੇਤਰ ਤੋਂ ਪਰਵਾਸ ਕਰਨ ਲਈ ਮਜਬੂਰ ਕੀਤਾ ਗਿਆ ਸੀ। ਸਾਡੇ ਕੁਲਗੁਰੂ ਨੂੰ ਸਮਰਪਿਤ ਇਹ ਮੰਦਰ ਉਦੋਂ ਤੋਂ ਬੰਦ ਹੈ।’’

ਸੰਭਲ ਦੀ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ ’ਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਦੇ ਕੁੱਝ ਹਫ਼ਤਿਆਂ ਬਾਅਦ ਪ੍ਰਸ਼ਾਸਨ ਨੇ ਮੁਗਲ ਕਾਲ ਦੀ ਮਸਜਿਦ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਕਬਜ਼ੇ ਅਤੇ ਬਿਜਲੀ ਚੋਰੀ ਨਾਲ ਨਜਿੱਠਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਖੱਗੂ ਸਰਾਏ ਜਾਮਾ ਮਸਜਿਦ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। 

ਵਿਸ਼ਨੂੰ ਸ਼ੰਕਰ ਰਸਤੋਗੀ ਨੇ ਇਹ ਵੀ ਕਿਹਾ, ‘‘ਖੱਗੂ ਸਰਾਏ ’ਚ ਵੀ ਸਾਡਾ ਇਕ ਘਰ ਸੀ। ਉੱਥੇ ਲਗਭਗ 25-30 ਹਿੰਦੂ ਪਰਵਾਰ ਰਹਿੰਦੇ ਸਨ। 1978 ਦੇ ਦੰਗਿਆਂ ਤੋਂ ਬਾਅਦ, ਅਸੀਂ ਘਰ ਵੇਚ ਦਿਤਾ ਅਤੇ ਜਗ੍ਹਾ ਖਾਲੀ ਕਰ ਦਿਤੀ। ਇਹ ਇਕ ਬਹੁਤ ਹੀ ਪ੍ਰਾਚੀਨ ਮੰਦਰ ਹੈ ਅਤੇ ਇਸਨੂੰ ਰਸਤੋਗੀ ਭਾਈਚਾਰੇ ਦਾ ਮੰਦਰ ਕਿਹਾ ਜਾਂਦਾ ਸੀ। ਪਹਿਲਾਂ, ਸਾਡੇ ਭਾਈਚਾਰੇ ਦੇ ਲੋਕ ਇੱਥੇ ਪੂਜਾ ਕਰਨ ਆਉਂਦੇ ਸਨ।’’ (ਪੀਟੀਆਈ)

ਇਮਾਮ ’ਤੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ

ਅਧਿਕਾਰੀਆਂ ਨੇ ਕਿਹਾ ਕਿ ਸੰਭਲ ਦੀ ਇਕ ਹੋਰ ਮਸਜਿਦ ’ਚ ਕਥਿਤ ਤੌਰ ’ਤੇ ਉੱਚੀ ਆਵਾਜ਼ ’ਚ ਲਾਊਡ ਸਪੀਕਰ ਵਜਾਉਣ ਦੇ ਦੋਸ਼ ’ਚ ਉਸ ਮਸਜਿਦ ਦੇ ਇਮਾਮ ’ਤੇ ਸ਼ੁਕਰਵਾਰ ਨੂੰ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹ ਘਟਨਾ ਕੋਟ ਗਰਵੀ ਇਲਾਕੇ ਦੀ ਅਨਾਰ ਵਾਲੀ ਮਸਜਿਦ ’ਚ ਵਾਪਰੀ।

 (For more news apart from Sambhal district administration opened old temple during the illegal encroachment drive News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement