
ਹੈਦਰਾਬਾਦ, 5 ਸਤੰਬਰ: ਇਥੋਂ ਦੇ ਬਾਲਾਪੁਰ ਇਲਾਕੇ ਵਿਚ
ਲੱਗੀ ਇਕ ਖੁਲ੍ਹੀ ਬੋਲੀ ਵਿਚ ਇਕ ਲੱਡੂ ਲਗਭਗ 15.60 ਲੱਖ ਰੁਪਏ ਵਿਚ ਵਿਕਿਆ। ਇਹ ਬੋਲੀ
ਹਰ ਸਾਲ ਗਣੇਸ਼ ਦੀ ਮੂਰਤੀ ਦੇ ਵਿਸਰਜਨ ਤੋਂ ਪਹਿਲਾਂ ਮਨਾਏ ਜਾਂਦੇ 'ਵਿਨਾਇਕਾ ਛਾਵਿਤੀ'
ਤਿਉਹਾਰ ਦੇ ਆਖ਼ਰੀ ਦਿਨ ਲਗਾਈ ਜਾਂਦੀ ਹੈ। ਬੋਲੀ ਵਿਚ 15.60 ਲੱਖ ਰੁਪਏ ਵਿਚ ਲੱਡੂ ਹਾਸਲ
ਕਰਨ ਵਾਲੇ ਦੀ ਪਛਾਣ ਤਿਰੂਪਤੀ ਰੇਡੀ ਦੇ ਰੂਪ ਵਿਚ ਹੋਈ ਹੈ। ਬੋਲੀ ਵਿਚ ਰੇਡੀ ਤੋਂ ਇਲਾਵਾ
ਕਈ ਹੋਰ ਵਿਅਕਤੀਆਂ ਨੇ ਵੀ ਹਿੱਸਾ ਲਿਆ ਸੀ।
ਬੋਲੀ ਵਿਚ ਹਿੱਸਾ ਲੈਣ ਵਾਲਿਆਂ ਦਾ
ਮੰਨਣਾ ਹੈ ਕਿ ਜੇ ਉਹ ਇਹ ਲਡੂ ਹਾਸਲ ਕਰ ਲੈਣਗੇ ਤਾਂ ਉਨ੍ਹਾਂ ਲਈ ਆਉਣ ਵਾਲਾ ਸਮਾਂ ਚੰਗਾ
ਹੋ ਜਾਵੇਗਾ। ਜਾਣਕਾਰੀ ਅਨੁਸਾਰ ਸਾਲ 1990 ਵਿਚ ਲੱਡੂ ਦੀ ਬੋਲੀ ਲਗਾਉਣ ਦੀ ਰਵਾਇਤ ਸ਼ੁਰੂ
ਹੋਈ ਸੀ ਅਤੇ ਪਹਿਲੀ ਵਾਰ ਲੱਗੀ ਬੋਲੀ ਵਿਚ ਇਹ ਲੱਡੂ 450 ਰੁਪਏ ਵਿਚ ਵਿਕਿਆ ਸੀ। ਬੋਲੀ
ਦੀ ਕੀਮਤ ਸਾਲ ਦਰ ਸਾਲ ਲਗਾਤਾਰ ਵਧਦੀ ਗਈ। ਬੋਲੀ ਵਿਚ ਕਈ ਵਪਾਰੀਆਂ ਵਲੋਂ ਹਿੱਸਾ ਲੈਣ
ਨਾਲ ਬੋਲੀ ਵਿਚ ਲੱਡੂ ਖ਼ਰੀਦਣ ਦਾ ਦਿਲਚਸਪੀ ਵਧਦੀ ਗਈ। ਗਣੇਸ਼ ਫ਼ੈਸਟੀਵਲ ਦੌਰਾਨ ਸ਼ਹਿਰ ਵਿਚ
ਹੋਰ ਥਾਵਾਂ 'ਤੇ ਵੀ ਅਜਿਹੀਆਂ ਬੋਲੀਆਂ ਲਗਾਈਆਂ ਜਾਂਦੀਆਂ ਹਨ। (ਪੀ.ਟੀ.ਆਈ.)