PM ਅੱਜ ਓਡਿਸ਼ਾ-ਕੇਰਲ ਨੂੰ ਦੇਣਗੇ ਤੋਹਫ਼ੇ, ਨਵੀਨ ਪਟਨਾਇਕ PM ਦੇ ਪ੍ਰੋਗਰਾਮ ‘ਚ ਨਹੀਂ ਹੋਣਗੇ ਸ਼ਾਮਲ
Published : Jan 15, 2019, 10:31 am IST
Updated : Jan 15, 2019, 10:31 am IST
SHARE ARTICLE
PM Modi
PM Modi

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਓਡਿਸ਼ਾ ਅਤੇ ਕੇਰਲ ਵਿਚ ਕਈ ਪ੍ਰਯੋਜਨਾਵਾਂ...

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਓਡਿਸ਼ਾ ਅਤੇ ਕੇਰਲ ਵਿਚ ਕਈ ਪ੍ਰਯੋਜਨਾਵਾਂ ਦੀ ਸ਼ੁਰੂਆਤ ਕਰਨਗੇ। ਇਸ ਪ੍ਰਯੋਜਨਾਵਾਂ ਵਿਚ ਇਕ ਰੇਲਵੇ ਰੋਡ ਅਤੇ ਇਕ ਰਾਜ ਮਾਰਗ ਵਾਈਪਾਸ ਪ੍ਰਯੋਜਨਾ ਵੀ ਸ਼ਾਮਲ ਹੈ। ਓਡਿਸ਼ਾ ਦੇ ਝਾਰਸੁਗੁਡਾ ਵਿਚ ਪ੍ਰਧਾਨ ਮੰਤਰੀ ਮਲਟੀ ਮੋਡਲ ਲਾਜੀਸਟਿਕਸ ਪਾਰਕ (ਐਮਐਮਐਲਪੀ) ਅਤੇ ਹੋਰ ਵਿਕਾਸ ਪ੍ਰਯੋਜਨਾਵਾਂ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ ਉਹ ਬਲਾਂਗੀਰ ਅਤੇ ਬਿਚੁਪਲੀ ਦੇ ਵਿਚ ਇਕ ਨਵੇਂ ਰੇਲਵੇ ਰੋਡ ਦੀ ਵੀ ਸ਼ੁਰੂਆਤ ਕਰਨਗੇ।

Naveen PatnaikNaveen Patnaik

ਪ੍ਰਦੇਸ਼ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਹ ਰਾਜ ਸਰਕਾਰ ਦੇ ਪ੍ਰੋਗਰਾਮਾਂ ਵਿਚ ਰੁਜੇ ਰਹਿਣਗੇ। ਸੂਤਰਾਂ ਨੇ ਇਸ ਬਾਰੇ ਵਿਚ ਦੱਸਿਆ ਹੈ। ਪ੍ਰੋਗਰਾਮ ਤੋਂ ਬਾਅਦ ਪੀਐਮ ਮੋਦੀ ਬਲਾਂਗੀਰ ਵਿਚ ਸਵੇਰੇ ਪੌਣੇ ਬਾਰਾਂ ਵਜੇ ਇਕ ਜਨਸਭਾ ਨੂੰ ਸੰਬੋਧਿਤ ਕਰ ਸਕਦੇ ਹਨ। ਹਾਲਾਂਕਿ ਪਟਨਾਇਕ ਰਾਜ ਸਰਕਾਰ ਦੇ ‘ਖੇਤੀਬਾੜੀ ਓਡਿਸ਼ਾ’ ਪ੍ਰੋਗਰਾਮ ਵਿਚ ਰੁਜੇ ਰਹਿਣ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈਣਗੇ। ਪਟਨਾਇਕ ਨੇ ਬੈਠਕ ਵਿਚ ਕਿਸਾਨਾਂ ਨੂੰ ਸੰਬੋਧਿਤ ਕਰਨਾ ਹੈ।

PM ModiPM Modi

ਪ੍ਰਧਾਨ ਮੰਤਰੀ ਕੇਰਲ ਵਿਚ ਰਾਸ਼ਟਰੀ ਰਾਜ ਮਾਰਗ ਗਿਣਤੀ 66 ਉਤੇ ਕੋਲਮ ਵਾਈਪਾਸ ਦਾ ਉਦਘਾਟਨ ਕਰਨਗੇ। ਇਹ 13 ਕਿਲੋਮੀਟਰ ਲੰਬੀਆਂ ਦੋ ਲਾਈਨਾਂ ਦਾ ਵਾਈਪਾਸ ਹੈ ਅਤੇ ਅਸ਼ਟਮੁਡੀ ਝੀਲ ਉਤੇ ਇਸ ਵਿਚ ਤਿੰਨ ਵੱਡੇ ਪੁੱਲ ਬਣੇ ਹੋਏ ਹਨ। ਇਸ ਪ੍ਰਯੋਜਨਾ ਨਾਲ ਅਲਪੁਝਾ ਅਤੇ ਤੀਰੂਵਨੰਤਪੁਰਮ ਦੇ ਵਿਚ ਯਾਤਰਾ ਸਮੇਂ ਵਿਚ ਕਮੀ ਆਵੇਗੀ ਅਤੇ ਕੋਲਮ ਸ਼ਹਿਰ ਵਿਚ ਆਵਾਜਾਈ ਭੀੜ ਘੱਟ ਹੋਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement