ਪੱਛਮ ਬੰਗਾਲ 'ਚ ਭਾਜਪਾ ਦੀ ਰੱਥਯਾਤਰਾ 'ਤੇ ਸੁਪ੍ਰੀਮ ਕੋਰਟ ਨੇ ਦਿਤਾ ਇਹ ਨਿਰਦੇਸ਼
Published : Jan 15, 2019, 6:23 pm IST
Updated : Jan 15, 2019, 6:23 pm IST
SHARE ARTICLE
Supreme Court
Supreme Court

ਸੁਪ੍ਰੀਮ ਕੋਰਟ ਨੇ ਮੰਗਲਵਾਰ ਨੂੰ ਪੱਛਮ ਬੰਗਾਲ 'ਚ ਭਾਜਪਾ ਦੀ ਰਥਯਾਤਰਾ ਨੂੰ ਲੈ ਕੇ ਨਵਾਂ ਪਰੋਗਰਾਮ ਬਣਾਉਣ ਦਾ ਨਿਰਦੇਸ਼ ਦਿਤਾ ਹੈ। ਹਾਲਾਂਕਿ ਕੋਰਟ ਨੇ ਸੂਬਾ ਸਰਕਾਰ ...

ਨਵੀਂ ਦਿੱਲੀ: ਸੁਪ੍ਰੀਮ ਕੋਰਟ ਨੇ ਮੰਗਲਵਾਰ ਨੂੰ ਪੱਛਮ ਬੰਗਾਲ 'ਚ ਭਾਜਪਾ ਦੀ ਰਥਯਾਤਰਾ ਨੂੰ ਲੈ ਕੇ ਨਵਾਂ ਪਰੋਗਰਾਮ ਬਣਾਉਣ ਦਾ ਨਿਰਦੇਸ਼ ਦਿਤਾ ਹੈ। ਹਾਲਾਂਕਿ ਕੋਰਟ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਭਾਜਪਾ ਨੂੰ  ਉਸ ਦੇ ਗਣਤੰਤਰ  ਬਚਾਓ ਯਾਤਰਾ ਪਰੋਗ੍ਰਾਮ ਦੇ ਤਹਿਤ ਸਤਾਵਿਤ ਜਨਤਕ ਮੀਟਿੰਗਾਂ ਅਤੇ ਰੈਲੀਆਂ ਆਯੋਜਿਤ ਕਰਨ ਦੀ ਆਗਿਆ ਦਿਤੀ ਜਾਵੇ।

Supreme Court of IndiaSupreme Court of India

ਪ੍ਰਧਾਨ ਜੱਜ ਰੰਜਨ ਗੋਗੋਈ, ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਜਸਟਿਸ ਸੰਜੈ ਕਿਸ਼ਨ ਕੌਲ ਦੀ ਪਿੱਠ ਨੇ ਭਾਜਪਾ ਦੀ ਪੱਛਮ ਬੰਗਾਲ ਇਕਾਈ ਨੂੰ ਕਿਹਾ ਕਿ ਉਹ ਅਪਣੀ ਪ੍ਰਸਤਾਵਿਤ ‘ਰੱਥ ਯਾਤਰਾ’ ਦਾ ਬਦਲਿਆ ਪ੍ਰੋਗਰਾਮ ਅਧਿਕਾਰੀਆਂ ਨੂੰ ਦੇਣ ਅਤੇ ਉਨ੍ਹਾਂ ਤੋਂ ਜ਼ਰੂਰੀ ਮਨਜ਼ੂਰੀ ਪ੍ਰਾਪਤ ਕਰਨ। ਪਿੱਠ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਸੰਵਿਧਾਨ 'ਚ ਦਿਤਾ ਹੋਇਆ ਬੋਲ ਅਤੇ ਪ੍ਰਕਾਸ਼ਨ ਦੇ ਮੌਲਕ ਅਧਿਕਾਰ ਨੂੰ ਧਿਆਨ 'ਚ ਰੱਖਦੇ ਹੋਏ ਰੱਥ ਯਾਤਰਾ ਲਈ ਭਾਜਪਾ ਦੇ ਬਦਲੇ ਪ੍ਰੋਗਰਾਮ 'ਤੇ ਵਿਚਾਰ ਕਰਨ। 

Supreme Court of IndiaSupreme Court of India

ਪਿੱਠ ਨੇ ਕਿਹਾ ਕਿ ਜਿੱਥੇ ਤੱਕ ਸੰਭਾਵਿਕ ਕਨੂੰਨ ਵਿਵਸਥਾ ਦੀ ਹਾਲਤ ਦੇ ਪ੍ਰਤੀ ਸੂਬਾ ਸਰਕਾਰ ਦੀ ਸੰਦੇਹ ਦਾ ਸੰਬਧ ਹੈ ਤਾਂ ਉਸ ਨੂੰ ‘ਨਿਰਾਧਾਰ’ ਨਹੀਂ ਕਿਹਾ ਜਾ ਸਕਦਾ ਅਤੇ ਭਾਜਪਾ ਨੂੰ ਤਰਕਸ਼ੀਲ ਢੰਗ ਨਾਲ ਇਸ ਸੱਕ ਨੂੰ ਦੂਰ ਕਰਨ ਲਈ ਸਾਰੇ ਸੰਭਵ ਕਦਮ ਚੁੱਕਣੇ ਪੈਣਗੇ। ਸਿਖਰ ਅਦਾਲਤ ਨੇ ਇਸ ਤੋਂ ਪਹਿਲਾਂ ਪੱਛਮ ਬੰਗਾਲ 'ਚ ਰੱਥ ਯਾਤਰਾ ਆਯੋਜਿਤ ਕਰਨ ਲਈ ਭਾਜਪਾ ਦੀ ਮੰਗ 'ਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਸੀ।

ਭਾਜਪਾ ਦੀ ਸੂਬਾ ਇਕਾਈ ਨੇ ਕਲਕੱਤਾ ਉੱਚ ਅਦਾਲਤ ਦੀ ਖੰਡਪੀਠ ਦੇ 21 ਦਸੰਬਰ, 2018 ਦੇ ਉਸ ਆਦੇਸ਼ ਨੂੰ ਚੁਣੋਤੀ ਦਿਤੀ ਸੀ ਜਿਨ੍ਹਾਂ ਨੇ ਉਸ ਦੀ ਰੱਥ ਯਾਤਰਾ ਨੂੰ ਆਗਿਆ ਦੇਣ  ਦੇ ਏਕਲ ਜੱਜ ਦੇ ਆਦੇਸ਼ ਨੂੰ ਮੁਅੱਤਲ ਕਰ ਦਿਤਾ ਸੀ । ਇਸ ਮਾਮਲੇ ਨਾਲ ਜੁੜੇ ਇਕ ਵਕੀਲ ਨੇ ਦੱਸਿਆ ਕਿ ਭਾਜਪਾ ਨੇ ਹੁਣ ਅਪਣਾ ‘‘ਗਣਤੰਤਰ  ਬਚਾਓ ਯਾਤਰਾ’’ ਪ੍ਰੋਗਰਾਮ 40 ਦਿਨ ਤੋਂ ਘਟਾ ਕੇ 20 ਦਿਨ ਕਰ ਦਿਤਾ ਹੈ ਅਤੇ ਹੁਣ ਉਸ ਦੀ ‘‘ਯਾਤਰਾਵਾਂ’’ ਮੁਰਸ਼ੀਦਾਬਾਦ 'ਚ ਬ੍ਰਹਮਪੁਰ, ਦੱਖਣ 24 ਇਲਾਕਾ ਜਿਲ੍ਹੇ 'ਚ ਡਾਇਮੰਡ ਹਾਰਬਰ, ਮੇਦਿਨੀਪੁਰ ਅਤੇ ਕੋਲਕਾਤਾ ਉੱਤਰ ਸੰਸਦੀ ਖੇਤਰ ਤੋਂ ਸ਼ੁਰੂ ਹੋਣਗੀਆਂ।

Supreme CourtSupreme Court

ਵਕੀਲ ਨੇ ਦੱਸਿਆ ਕਿ ਸਕੂਲਾਂ ਦੀ ਅਗਲੀ ਪਰੀਖਿਆਵਾਂ ਅਤੇ ਆਮ ਚੋਣਾ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਦੀ ਪੱਛਮ ਬੰਗਾਲ ਇਕਾਈ ਨੇ ਸੂਬੇ 'ਚ ਰੈਲੀ ਕੱਢਣੇ ਦੀ ਆਗਿਆ ਲਈ ਸਿਖਰ ਅਦਾਲਤ 'ਚ ਮੰਗ ਦਰਜ ਕੀਤੀ ਸੀ। ਇਸ ਪ੍ਰਬੰਧ ਦੇ ਮਾਧਿਅਮ ਨਾਲ ਸੂਬੇ ਦੇ 42 ਸੰਸਦੀ ਖੇਤਰਾਂ ਵਿਚ ਮੀਟਿੰਗਾਂ ਆਯੋਜਿਤ ਕੀਤੀਆਂ ਜਾਣੀਆਂ ਸਨ। ਭਾਜਪਾ ਦਾ ਕਹਿਣਾ ਸੀ ਕਿ ਸ਼ਾਂਤੀਪੂਰਨ ਤਰੀਕੇ ਨਾਲ ਯਾਤਰਾਵਾਂ ਨੂੰ ਆਯੋਜਿਤ ਕਰਨਾ ਉਸ ਦਾ ਮੌਲਿਕ ਅਧਿਕਾਰ ਹੈ ਜਿਸ ਦੇ ਨਾਲ ਉਸ ਨੂੰ ਵੰਚਿਤ ਨਹੀਂ ਕੀਤਾ ਜਾ ਸਕਦਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement