
ਕੇਂਦਰ ਦੀ ਮੋਦੀ ਸਰਕਾਰ ਵਲੋਂ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕੋਰਟ ਰਾਹੀਂ ਸਰਕਾਰ ਵਾਂਗੂ ਛੋਟੀ ਕਮੇਟੀ ਬਣਾ ਕੇ ਘੋਲ ਨੂੰ ਲਮਕਾਉਣ ਦਾ ਹੀ ਯਤਨ ਕੀਤਾ ਹੈ।
ਨਵੀਂ ਦਿੱਲੀ :ਪਕੌੜਾ ਚੌਂਕ ਨੇੜੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸਟੇਜ 'ਤੇ ਹਰਿਆਣਾ ਸੂਬੇ ਦੇ ਕਿਸਾਨਾਂ ਅਤੇ ਔਰਤਾਂ ਨੇ ਆਪਣੇ ਖੇਤੀਬਾੜੀ ਦੇ ਰਵਾਇਤੀ ਸੰਦ ਬਲਦ- ਗੱਡਾ, ਹਲ, ਪੰਜਾਲੀ, ਤੰਗਲੀ,ਕਹੀ,ਸੰਲਘ ਅਤੇ ਦਾਤੀਆਂ ਆਦਿ ਲੈਕੇ ਧਰਨੇ ਵਿੱਚ ਕੀਤੀ ਭਰਵੀਂ ਸ਼ਮੂਲੀਅਤ ਨਾਲ ਧਰਨਾਕਾਰੀਆਂ ਦੇ ਹੌਸਲੇ ਬੁਲੰਦ ਹੋਏ ਜਿਸ ਨਾਲ ਧਰਨਾਕਾਰੀਆਂ ਨੇ ਨਾਹਰਿਆਂ ਨਾਲ ਆਕਾਸ਼ ਗੂੰਜਣ ਲਾ ਦਿੱਤਾ।
photoਅੱਜ ਦੇ ਭਰਵੇਂ ਇਕੱਠ ਨੂੰ ਸੂਬਾ ਔਰਤ ਆਗੂ ਹਰਿੰਦਰ ਬਿੰਦੂ,ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਬੇਸਿੱਟਾ ਰਹਿਣ ਦੇ ਹੀ ਆਸਾਰ ਹਨ ਕਿਉਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕੋਰਟ ਰਾਹੀਂ ਸਰਕਾਰ ਵਾਂਗੂ ਛੋਟੀ ਕਮੇਟੀ ਬਣਾ ਕੇ ਘੋਲ ਨੂੰ ਲਮਕਾਉਣ ਦਾ ਹੀ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖੁਦ ਹੀ ਕਮੇਟੀ ਦਾ ਮੈਂਬਰ ਭੁਪਿੰਦਰ ਸਿੰਘ ਮਾਨ ਆਪਣੇ ਬਿਆਨ 'ਚ ਇਹ ਕਬੂਲ ਕਰਦਾ ਨਜ਼ਰ ਆ ਰਿਹਾ ਹੈ ਕਿ "ਮੈਂ ਕਿਸਾਨ ਹਿੱਤਾ ਦੇ ਵਿਰੁੱਧ ਨਹੀਂ ਖੜ੍ਹ ਸਕਦਾ" ਜਿਸ ਦਾ ਮਤਲਬ ਬਣਦਾ ਹੈ ਕਿ ਕਮੇਟੀ ਦੀ ਬਣਤਰ ਹੀ ਕਿਸਾਨ ਹਿੱਤਾ ਦੇ ਵਿਰੁੱਧ ਹੈ।
photoਉਨ੍ਹਾਂ ਨੇ ਇਸ ਘੋਲ ਲਈ ਲੋਕਾਂ ਨੂੰ ਲੰਮਾ ਅਤੇ ਦਮ ਰੱਖ ਕੇ ਲੜ੍ਹਨ ਲਈ ਕਿਹਾ ਅਤੇ 26 ਜਨਵਰੀ ਨੂੰ ਕੀਤੇ ਜਾਣ ਵਾਲੇ ਮਾਰਚ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਰੱਖਕੇ ਸਰਕਾਰ 'ਤੇ ਦਬਾਅ ਹੋਰ ਵਧਾਉਣ ਦਾ ਸੱਦਾ ਦਿੱਤਾ। ਧਰਨੇ ਵਿੱਚ ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਸੁਨਾਮ ਇਕਾਈ ਵੱਲੋਂ ਜਥੇ ਸਮੇਤ ਹਾਜ਼ਰੀ ਲਗਵਾਈ ਗਈ।ਇਸੇ ਤਰ੍ਹਾਂ ਪੰਜਾਬ ਦੀ ਦੋਧੀ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਜਿੰਦਰ ਸਿੰਘ ਦੇ ਸੱਦੇ ਤਹਿਤ ਬਠਿੰਡਾ ਜ਼ਿਲ੍ਹੇ ਵਿੱਚੋ 20 ਮੋਟਰਸਾਈਕਲਾਂ ਦਾ ਕਾਫ਼ਲਾ ਲੱਗਭਗ 7 ਕੁਇੰਟਲ ਦੁੱਧ ਲੈਣ ਕੇ ਪਹੁੰਚੇ ਕਾਫ਼ਲੇ ਦਾ ਭਰਵਾਂ ਸਵਾਗਤ ਕੀਤਾ ਅਤੇ ਦੋਧੀ ਯੂਨੀਅਨ ਵੱਲੋਂ ਡਟਵੀ ਹਮਾਇਤ ਕਰਨ ਦਾ ਐਲਾਨ ਕੀਤਾ।