Plane Crash History in Nepal: 12 ਸਾਲਾਂ ਵਿਚ ਅੱਠ ਵੱਡੇ ਹਾਦਸੇ, 166 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ 
Published : Jan 15, 2023, 1:33 pm IST
Updated : Jan 15, 2023, 1:33 pm IST
SHARE ARTICLE
 Plane Crash History in Nepal
Plane Crash History in Nepal

ਅੱਜ ਦੇ ਹਾਦਸੇ ਵਿਚ ਸਾਰੇ 72 ਯਾਤਰੀਆਂ ਦੀ ਮੌਤ ਹੋ ਗਈ ਹੈ ਤੇ ਇਹਨਾਂ ਵਿਚ 4 ਭਾਰਤੀ ਵੀ ਮੌਜੂਦ ਸੀ

 

ਨੇਪਾਲ - ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇਅ 'ਤੇ 72 ਸੀਟਾਂ ਵਾਲਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬਚਾਅ ਕਾਰਜ ਜਾਰੀ ਹੈ। ਫਿਲਹਾਲ ਹਵਾਈ ਅੱਡਾ ਬੰਦ ਹੈ। ਇਸ ਹਾਦਸੇ ਵਿਚ ਸਾਰੇ 72 ਯਾਤਰੀਆਂ ਦੀ ਮੌਤ ਹੋ ਗਈ ਹੈ ਤੇ ਇਹਨਾਂ ਵਿਚ 4 ਭਾਰਤੀ ਵੀ ਮੌਜੂਦ ਸੀ। ਦੱਸ ਦਈਏ ਕਿ ਜਹਾਜ਼ ਹਾਦਸੇ ਦੇ ਮਾਮਲੇ 'ਚ ਨੇਪਾਲ ਦਾ ਰਿਕਾਰਡ ਸਭ ਤੋਂ ਖਰਾਬ ਹੈ।

ਨੇਪਾਲ ਵਿਚ ਪਿਛਲੇ 12 ਸਾਲਾਂ ਵਿਚ ਅੱਠ ਵੱਡੇ ਜਹਾਜ਼ ਹਾਦਸੇ ਹੋਏ ਹਨ। 2010 ਤੋਂ ਹੁਣ ਤੱਕ ਇੱਥੇ 166 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਅਸਲ ਇੱਥੇ ਖਰਾਬ ਮੌਸਮ ਅਤੇ ਪਹਾੜਾਂ ਦੇ ਵਿਚਕਾਰ ਬਣੀ ਔਖੀ ਹਵਾਈ ਪੱਟੀ ਇਨ੍ਹਾਂ ਹਾਦਸਿਆਂ ਦਾ ਵੱਡਾ ਕਾਰਨ ਬਣ ਜਾਂਦੀ ਹੈ। 

- ਤਾਰਾ ਏਅਰਲਾਈਨ ਦਾ ਜਹਾਜ਼ 29 ਮਈ 2022 ਨੂੰ ਕਰੈਸ਼ ਹੋਇਆ
ਇਸ ਹਾਦਸੇ ਵਿਚ ਚਾਰ ਭਾਰਤੀਆਂ ਸਮੇਤ ਸਾਰੇ 22 ਲੋਕ ਮਾਰੇ ਗਏ ਸਨ। ਤਾਰਾ ਏਅਰਲਾਈਨਜ਼ ਦੀ ਉਡਾਣ 9 NAET, ਜੋ ਪੋਖਰਾ ਤੋਂ ਜੋਮਸੋਮ ਜਾ ਰਹੀ ਸੀ, ਦਾ ਸੰਪਰਕ ਟੁੱਟ ਗਿਆ ਸੀ। ਇਸ ਜਹਾਜ਼ ਨੇ ਸਵੇਰੇ 9.55 ਵਜੇ ਉਡਾਣ ਭਰੀ ਸੀ ਪਰ ਛੇ ਘੰਟੇ ਬਾਅਦ ਇਸ ਦ ਸੁਰਾਗ ਪਤਾ ਚੱਲਿਆ ਸੀ। 

- 2018 US-Bangla Airlines Flight 211 Crash
ਇਹ ਜਹਾਜ਼ ਹਾਦਸਾ 2018 ਵਿਚ ਹੋਇਆ ਸੀ। ਜਹਾਜ਼ ਢਾਕਾ ਤੋਂ ਕਾਠਮੰਡੂ ਜਾ ਰਿਹਾ ਸੀ। ਇਹ ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 51 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਵਿਚ 71 ਲੋਕ ਸਵਾਰ ਸਨ।  

- 2016 ਤਾਰਾ ਏਅਰ ਫਲਾਈਟ 193 ਕਰੈਸ਼
 ਇਹ ਜਹਾਜ਼ ਹਾਦਸਾ 24 ਫਰਵਰੀ 2016 ਨੂੰ ਹੋਇਆ ਸੀ। ਜਹਾਜ਼ ਪੋਖਰਾ ਤੋਂ ਜੋਮਸੋਮ ਜਾ ਰਿਹਾ ਸੀ। ਜਹਾਜ਼ ਉਡਾਣ ਭਰਨ ਤੋਂ ਅੱਠ ਮਿੰਟ ਬਾਅਦ ਲਾਪਤਾ ਹੋ ਗਿਆ। ਇਸ ਤੋਂ ਬਾਅਦ ਦਾਨਾ ਪਿੰਡ ਨੇੜੇ ਜਹਾਜ਼ ਦਾ ਮਲਬਾ ਮਿਲਿਆ। ਜਹਾਜ਼ 'ਚ 23 ਲੋਕ ਸਵਾਰ ਸਨ। ਸਾਰਿਆਂ ਦੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ -  ਦੇਸ਼ ਨੂੰ ਮਿਲਿਆ ਅੱਠਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਤੋਹਫ਼ਾ

- 2012 ਸੀਤਾ ਏਅਰ ਫਲਾਈਟ 601 ਕਰੈਸ਼ 
2012 ਵਿਚ ਇਸ ਜਹਾਜ਼ ਹਾਦਸੇ ਵਿਚ 19 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਨੇ ਕਾਠਮੰਡੂ ਤੋਂ ਉਡਾਣ ਭਰੀ ਸੀ ਪਰ ਤਕਨੀਕੀ ਖਰਾਬੀ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਹੋਈ। ਇਸ ਦੌਰਾਨ ਹਾਦਸਾ ਵਾਪਰ ਗਿਆ ਅਤੇ ਸਾਰਿਆਂ ਦੀ ਮੌਤ ਹੋ ਗਈ।  

- 2011 ਬੁੱਧ ਏਅਰ ਫਲਾਈਟ 103 ਕਰੈਸ਼
 25 ਸਤੰਬਰ 2011 ਨੂੰ ਬੁੱਢਾ ਏਅਰ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। 10 ਭਾਰਤੀ ਨਾਗਰਿਕਾਂ ਸਮੇਤ ਜਹਾਜ਼ 'ਚ ਸਵਾਰ ਸਾਰੇ 22 ਲੋਕ ਮਾਰੇ ਗਏ ਸਨ।

- 2010 ਤਾਰਾ ਏਅਰ ਟਵਿਨ ਓਟਰ ਕਰੈਸ਼
 15 ਦਸੰਬਰ 2010 ਨੂੰ ਤਾਰਾ ਏਅਰ ਦਾ ਸਿੰਗਲ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਵਿਚ ਸਵਾਰ ਸਾਰੇ 22 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਚਾਲਕ ਦਲ ਦੇ ਤਿੰਨ ਮੈਂਬਰ ਵੀ ਸ਼ਾਮਲ ਸਨ।

- 2010 ਅਗਨੀ ਏਅਰ ਫਲਾਈਟ 101 ਹਾਦਸਾ
ਅਗਨੀ ਏਅਰ ਫਲਾਈਟ 101 ਦਾ ਸੰਪਰਕ ਟੁੱਟ ਗਿਆ ਸੀ। ਇਸ ਜਹਾਜ਼ ਨੇ ਕਾਠਮੰਡੂ ਤੋਂ ਉਡਾਣ ਭਰੀ ਸੀ। ਜਹਾਜ਼ ਉਡਾਣ ਭਰਨ ਦੇ 22 ਮਿੰਟ ਬਾਅਦ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ ਸਵਾਰ ਸਾਰੇ 14 ਲੋਕ ਮਾਰੇ ਗਏ ਸਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement