Passenger hits pilot: ਉਡਾਣ ਵਿਚ ਦੇਰੀ ਦੇ ਐਲਾਨ ਤੋਂ ਭੜਕੇ ਯਾਤਰੀ ਨੇ ਪਾਇਲਟ ’ਤੇ ਕੀਤਾ ਹਮਲਾ, ਵੀਡੀਉ ਹੋਈ ਵਾਇਰਲ
Published : Jan 15, 2024, 10:53 am IST
Updated : Jan 15, 2024, 10:54 am IST
SHARE ARTICLE
Passenger hits IndiGo pilot at Delhi airport over flight delay
Passenger hits IndiGo pilot at Delhi airport over flight delay

ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਘਟਨਾ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ

Passenger hits pilot: ਖ਼ਰਾਬ ਮੌਸਮ ਕਾਰਨ ਉਡਾਣਾਂ ਵਿਚ ਦੇਰੀ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਦਿੱਲੀ 'ਚ ਜਹਾਜ਼ ਦੇ ਟੇਕ ਆਫ 'ਚ ਦੇਰੀ ਤੋਂ ਇਕ ਯਾਤਰੀ ਇੰਨਾ ਨਾਰਾਜ਼ ਹੋ ਗਿਆ ਕਿ ਉਸ ਨੇ ਫਲਾਈਟ ਦੇ ਕੈਪਟਨ 'ਤੇ ਹਮਲਾ ਕਰ ਦਿਤਾ। ਇਸ ਘਟਨਾ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਸ ਵੀਡੀਉ 'ਚ ਵਿਅਕਤੀ ਨੂੰ ਪਾਇਲਟ ਨੂੰ ਮੁੱਕੇ ਮਾਰਦੇ ਦੇਖਿਆ ਜਾ ਸਕਦਾ ਹੈ। ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਘਟਨਾ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਦਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਾਇਲਟ ਮਾਈਕ੍ਰੋਫੋਨ 'ਤੇ ਯਾਤਰੀਆਂ ਨੂੰ ਧੁੰਦ ਕਾਰਨ ਦਿੱਲੀ ਤੋਂ ਗੋਆ ਜਾਣ ਵਾਲੀ ਫਲਾਈਟ ਦੇ ਲੇਟ ਹੋਣ ਦੀ ਜਾਣਕਾਰੀ ਦੇ ਰਿਹਾ ਸੀ। ਇਸ ਦੌਰਾਨ ਯਾਤਰੀ ਨੇ ਪਾਇਲਟ ਨੂੰ ਮੁੱਕਾ ਮਾਰ ਦਿਤਾ।

ਇਹ ਘਟਨਾ ਐਤਵਾਰ ਦੁਪਹਿਰ 1 ਵਜੇ ਵਾਪਰੀ। ਯਾਤਰੀ ਦੀ ਪਛਾਣ ਸਾਹਿਲ ਕਟਾਰੀਆ ਵਜੋਂ ਹੋਈ ਹੈ। ਇਸ ਘਟਨਾ 'ਤੇ ਦਿੱਲੀ ਪੁਲਿਸ ਨੇ ਕਿਹਾ, 'ਅਸੀਂ ਦੋਸ਼ੀਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ।' ਇੰਡੀਗੋ ਨੇ ਵੀ ਯਾਤਰੀ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਘਟਨਾ ਦਾ ਵੀਡੀਉ ਵਾਇਰਲ ਹੁੰਦੇ ਹੀ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਇਕ ਯੂਜ਼ਰ ਨੇ ਕਿਹਾ, 'ਫਲਾਈਟ 'ਚ ਦੇਰੀ ਨੂੰ ਲੈ ਕੇ ਪਾਇਲਟ ਕੀ ਕਰ ਸਕਦਾ ਹੈ? ਉਹ ਬੱਸ ਅਪਣਾ ਕੰਮ ਕਰ ਰਿਹਾ ਸੀ। ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਨੋ ਫਲਾਈ ਲਿਸਟ ਵਿਚ ਪਾ ਦਿਤਾ ਜਾਵੇ। ਉਸ ਦੀ ਤਸਵੀਰ ਜਨਤਕ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਹੋਰ ਲੋਕਾਂ ਨੂੰ ਉਸ ਦੇ ਬੁਰੇ ਵਿਹਾਰ ਬਾਰੇ ਪਤਾ ਲੱਗ ਸਕੇ’। ਇਕ ਹੋਰ ਯੂਜ਼ਰ ਨੇ ਕਿਹਾ, 'ਇਸ ਵਿਅਕਤੀ 'ਤੇ ਹਮਲਾ ਕਰਨ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇਸ ਨੂੰ ਨੋ-ਫਲਾਈ ਲਿਸਟ 'ਚ ਰੱਖਿਆ ਜਾਣਾ ਚਾਹੀਦਾ ਹੈ। ਯਾਤਰੀ ਦਾ ਇਹ ਵਤੀਰਾ ਅਸਵੀਕਾਰਨਯੋਗ ਹੈ।

ਸੋਨੂੰ ਸੂਦ ਨੇ ਵੀ ਕੀਤਾ ਟਵੀਟ

ਅਦਾਕਾਸ ਸੋਨੂੰ ਸੂਦ ਨੇ ਵੀਡੀਉ ਸਾਂਝੀ ਕਰਦਿਆਂ ਲਿਖਿਆ, “ਜੇਕਰ ਲੋਕ ਅਜਿਹੇ ਬੇਤੁਕੇ ਤਰੀਕਿਆਂ ਨਾਲ ਵਿਵਹਾਰ ਕਰਦੇ ਰਹੇ ਤਾਂ ਜਲਦੀ ਹੀ ਏਅਰਲਾਈਨ ਸਟਾਫ਼ ਲਈ ਸਵੈ-ਰੱਖਿਆ ਸਿਖਲਾਈ ਪ੍ਰੋਗਰਾਮ ਲਾਜ਼ਮੀ ਹੋ ਜਾਣਗੇ!!”

 

(For more Punjabi news apart from Passenger hits IndiGo pilot at Delhi airport over flight delay , stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement