
ਸ਼ੁੱਭ ਦੀ ਈਪੀ ‘ਲੀਓ’ ਕਈ ਦੇਸ਼ਾਂ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਹੀ ਹੈ।
Shubh takes a dig at Virat Kohli? ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਸ਼ੁੱਭ ਦੀ ਈਪੀ ‘ਲੀਓ’ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਸ਼ੁੱਭ ਦੀ ਇਸ ਈਪੀ ’ਚ ਕੁੱਲ 4 ਗੀਤ ਹਨ।
ਇਨ੍ਹਾਂ ’ਚੋਂ ਗੀਤ ‘ਕਿੰਗ ਸ਼ਿੱਟ’ ਅਤੇ ‘ਸੇਫਟੀ ਆਫ’ ਕਾਫੀ ਵਾਇਰਲ ਹੋ ਰਹੇ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਗਾਇਕ ਨੇ ਇਨ੍ਹਾਂ ਗੀਤਾਂ ਦੇ ਬੋਲਾਂ ਜ਼ਰੀਏ ਅਸਿੱਧੇ ਤੌਰ ’ਤੇ ਅਦਾਕਾਰਾ ਕੰਗਨਾ ਰਣੌਤ ਅਤੇ ਕ੍ਰਿਕਟਰ ਵਿਰਾਟ ਕੋਹਲੀ ਸਣੇ ਕਈ ਕ੍ਰਿਕਟਰਾਂ ਉਤੇ ਤੰਜ਼ ਕੱਸਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਗੀਤ ‘ਸੇਫਟੀ ਆਫ’ ਵਿਚ ਸ਼ੁੱਭ ਨੇ ਕਿਹਾ, “ਕਿੱਥੇ ਭੁੱਲਦੇ ਯਾਦ ਅੱਜ ਵੀ, ਮਾੜੇ ਟਾਇਮ ’ਤੇ ਗਏ ਸੀ ਜਿਹੜੇ ਭੱਜ ਨੀ। ਸਾਰੇ ਦੇ ਸਾਰੇ ਦੋਗਲੇ, ਮੈਂ ਦੇਵਾਂ ਛਿਟ ਨੀ। ਸਾਡੀ ਹਾਰ ਵੀ ਲੱਗੇ ਜਿੱਤ ਨੀ”। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਸ ਗੀਤ ਵਿਚ ਸ਼ੁੱਭ ਨੇ ਵਿਰਾਟ ਕੋਹਲੀ, ਕੇਐਲ ਰਾਹੁਲ ਅਤੇ ਹਾਰਦਿਕ ਪੰਡਯਾ ਨੂੰ ਨਿਸ਼ਾਨੇ ’ਤੇ ਲਿਆ ਹੈ, ਜੋ ਪਹਿਲਾਂ ਉਸ ਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਦੇ ਸਨ। ਹਾਲਾਂਕਿ ਬਾਅਦ ਵਿਚ ਇਕ ਵਿਵਾਦ ਦੇ ਚਲਦਿਆਂ ਇਨ੍ਹਾਂ ਨੇ ਸ਼ੁੱਭ ਨੂੰ ਅਲਫੋਲੋ ਕਰ ਦਿਤਾ ਸੀ।
ਦੱਸ ਦੇਈਏ ਕਿ ਸ਼ੁੱਭ ਦੀ ਈਪੀ ‘ਲੀਓ’ ਕਈ ਦੇਸ਼ਾਂ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਸ਼ੁੱਭ ਵਲੋਂ ਇੰਸਟਾਗ੍ਰਾਮ ਸਟੋਰੀ ’ਤੇ ਇਕ ਤਸਵੀਰ ਸਾਂਝੀ ਕਰ ਕੇ ਦਿਤੀ ਗਈ ਹੈ।
(For more Punjabi news apart from Punjabi Singer Shubh takes a dig at Virat Kohli? stay tuned to Rozana Spokesman)