
ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ
ਅਯੁੱਧਿਆ - ਰਾਮ ਮੰਦਰ 'ਚ ਸਥਾਪਿਤ ਕਰਨ ਲਈ ਮੈਸੂਰੂ ਦੇ ਆਰਕੀਟੈਕਟ ਅਰੁਣ ਯੋਗੀਰਾਜ ਦੁਆਰਾ ਬਣਾਈ ਗਈ ਰਾਮ ਲਲਾ ਦੀ ਨਵੀਂ ਮੂਰਤੀ ਦੀ ਚੋਣ ਕੀਤੀ ਗਈ ਹੈ। ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਇੱਕ ਪ੍ਰੈਸ ਕਾਨਫ਼ਰੰਸ ਵਿਚ ਸਵਾਲਾਂ ਦੇ ਜਵਾਬ ਵਿਚ ਰਾਏ ਨੇ ਕਿਹਾ ਕਿ ਰਾਮ ਲਲਾ ਦੀ ਮੌਜੂਦਾ ਮੂਰਤੀ ਨੂੰ ਵੀ ਨਵੇਂ ਮੰਦਰ ਦੇ ਗਰਭ ਗ੍ਰਹਿ ਵਿਚ ਰੱਖਿਆ ਜਾਵੇਗਾ। ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ ਦੀ ਸਥਾਪਨਾ ਸਮਾਰੋਹ ਹੋਵੇਗਾ।