
ਕੇਂਦਰੀ ਮੰਤਰੀ ਨੇ ਕਿਹਾ, "ਉਹ ਸੱਚੇ ਧਰਮ ਨਿਰਪੱਖਤਾ ਵਾਲੇ ਸਭ ਤੋਂ ਸਮਾਵੇਸ਼ੀ ਨੇਤਾ ਹਨ
Piyush Goyal: ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ 2027 ਤਕ ਭਾਰਤ ਜਾਪਾਨ ਅਤੇ ਜਰਮਨੀ ਨੂੰ ਪਛਾੜ ਕੇ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਗੋਇਲ ਨੇ ਮੰਗਲਵਾਰ ਨੂੰ ਇੱਥੇ ਤਾਮਿਲ ਮੈਗਜ਼ੀਨ 'ਤੁਗਲਕ' ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ, "(ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਨੇ 10 ਸਾਲਾਂ ਵਿੱਚ ਕੀ ਕੀਤਾ? ਉਹ ਭਾਰਤ ਨੂੰ 11ਵੇਂ ਸਭ ਤੋਂ ਵੱਡੇ GDP (ਕੁੱਲ ਘਰੇਲੂ ਉਤਪਾਦ) ਤੋਂ ਪੰਜਵੇਂ ਸਭ ਤੋਂ ਵੱਡੇ GDP ਤਕ ਲੈ ਗਏ।
ਉਨ੍ਹਾਂ ਕਿਹਾ ਕਿ (ਕਾਂਗਰਸ ਨੇਤਾ ਪੀ.) ਚਿਦੰਬਰਮ ਨੇ 2014 ਵਿੱਚ ਭਵਿੱਖਬਾਣੀ ਕੀਤੀ ਸੀ ਕਿ ਭਾਰਤ 30 ਸਾਲਾਂ ਵਿੱਚ ਤੀਜਾ ਸਭ ਤੋਂ ਵੱਡਾ ਜੀਡੀਪੀ ਵਾਲਾ ਦੇਸ਼ ਬਣ ਜਾਵੇਗਾ।
ਗੋਇਲ ਨੇ ਕਿਹਾ, "ਮੋਦੀ ਨੇ ਕੀ ਕੀਤਾ?" ਉਨ੍ਹਾਂ ਨੇ ਕਿਹਾ ਸੀ, 'ਮੈਂ ਇਹ ਅੱਧੇ ਤੋਂ ਵੀ ਘੱਟ ਸਮੇਂ ਵਿੱਚ ਕਰ ਦੇਵਾਂਗਾ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਦੋਸਤੋ, 2027 ਤਕ ਭਾਰਤ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੋਵੇਗਾ... ਜਪਾਨ ਅਤੇ ਜਰਮਨੀ ਤੋਂ ਅੱਗੇ... ਸਿਰਫ਼ 13 ਸਾਲਾਂ ਵਿੱਚ ਅਤੇ ਨਾ ਕਿ 30 ਸਾਲਾਂ ਵਿੱਚ’ ਇਹ ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧਤਾ ਅਤੇ ਦ੍ਰਿੜ ਵਿਸ਼ਵਾਸ਼ ਹੈ...।"
ਉਨ੍ਹਾਂ ਇਹ ਵੀ ਕਿਹਾ ਕਿ 19 ਦੇਸ਼ਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਹੈ। ਇਹਨਾਂ ਵਿੱਚੋਂ ਅੱਠ ਮੁਸਲਿਮ ਬਹੁਲਤਾ ਵਾਲੇ, 10 ਈਸਾਈ ਬਹੁਲਤਾ ਵਾਲੇ ਅਤੇ ਇੱਕ ਬੋਧੀ ਬਹੁਲਤਾ ਵਾਲਾ ਦੇਸ਼ ਹੈ। ਉਨ੍ਹਾਂ ਕਿਹਾ, "ਕੁਝ ਲੋਕਾਂ ਲਈ ਇਸ ਤੋਂ ਵਧੀਆ ਜਵਾਬ ਹੋਰ ਕੋਈ ਨਹੀਂ ਹੋ ਸਕਦਾ ਜੋ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਝੂਠੀ ਕਹਾਣੀ ਘੜਨ ਦੀ ਕੋਸ਼ਿਸ਼ ਕਰ ਰਹੇ ਹਨ।"
ਕੇਂਦਰੀ ਮੰਤਰੀ ਨੇ ਕਿਹਾ, "ਉਹ ਸੱਚੇ ਧਰਮ ਨਿਰਪੱਖਤਾ ਵਾਲੇ ਸਭ ਤੋਂ ਸਮਾਵੇਸ਼ੀ ਨੇਤਾ ਹਨ, ਜੋ ਤੁਸ਼ਟੀਕਰਨ ਦੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਹ ਸਬਕਾ ਸਾਥ, ਸਬਕਾ ਵਿਕਾਸ ਵਿੱਚ ਵਿਸ਼ਵਾਸ ਰੱਖਦੇ ਹਨ।"