ਪਾਕਿਸਤਾਨੀ ਪਾਸਪੋਰਟ 5ਵਾਂ ਅਤੇ ਬੰਗਲਾਦੇਸ਼ੀ ਪਾਸਪੋਰਟ 8ਵਾਂ ਸਭ ਤੋਂ ਕਮਜ਼ੋਰ
ਨਵੀਂ ਦਿੱਲੀ : ਭਾਰਤੀ ਪਾਸਪੋਰਟ ਦੀ ਤਾਕਤ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਧੀ ਹੈ। ਪਾਸਪੋਰਟ ਰੈਂਕਿੰਗ ਜਾਰੀ ਕਰਨ ਵਾਲੀ ਸੰਸਥਾ ਹੈਨਲੇ ਐਂਡ ਪਾਰਟਨਰਜ਼ ਦੀ 2026 ਦੀ ਰੈਂਕਿੰਗ ਵਿੱਚ ਭਾਰਤ ਨੇ 5 ਸਥਾਨਾਂ ਦੀ ਛਲਾਂਗ ਲਗਾ ਕੇ 80ਵੇਂ ਨੰਬਰ 'ਤੇ ਪਹੁੰਚ ਗਿਆ ਹੈ ਜਦਿਕ 2025 ਵਿੱਚ ਭਾਰਤ ਦਾ ਰੈਂਕ 85ਵਾਂ ਸੀ। ਨਵੀਂ ਰੈਂਕਿੰਗ ਮੁਤਾਬਕ ਭਾਰਤੀ ਨਾਗਰਿਕ ਹੁਣ 55 ਦੇਸ਼ਾਂ ਵਿੱਚ ਵੀਜ਼ਾ-ਫ੍ਰੀ ਜਾਂ ਵੀਜ਼ਾ-ਆਨ-ਅਰਾਈਵਲ ਯਾਤਰਾ ਕਰ ਸਕਦੇ ਹਨ। ਇਹ ਰੈਂਕਿੰਗ ਪਾਸਪੋਰਟ ਧਾਰਕਾਂ ਨੂੰ ਬਿਨਾਂ ਪਹਿਲਾਂ ਵੀਜ਼ਾ ਲਏ ਕਿੰਨੇ ਦੇਸ਼ਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ, ਇਸੇ ਅਧਾਰ 'ਤੇ ਤੈਅ ਕੀਤੀ ਜਾਂਦੀ ਹੈ।
ਉਧਰ ਪਾਕਿਸਤਾਨੀ ਪਾਸਪੋਰਟ ਦੁਨੀਆ ਦਾ 5ਵਾਂ ਸਭ ਤੋਂ ਕਮਜ਼ੋਰ ਪਾਸਪੋਰਟ ਹੈ। ਪਾਕਿਸਤਾਨ ਦੀ ਨਵੀਂ ਰੈਂਕਿੰਗ 98ਵੀਂ ਹੈ। ਪਿਛਲੇ ਸਾਲ 2025 ਵਿੱਚ ਪਾਕਿਸਤਾਨ ਦੀ ਰੈਂਕਿੰਗ 103 ਸੀ। ਉਥੇ ਹੀ ਬੰਗਲਾਦੇਸ਼ੀ ਪਾਸਪੋਰਟ 95ਵੇਂ ਨੰਬਰ 'ਤੇ ਹੈ ਅਤੇ ਦੁਨੀਆ ਦਾ 8ਵਾਂ ਸਭ ਤੋਂ ਕਮਜ਼ੋਰ ਪਾਸਪੋਰਟ ਹੈ।
ਸਿੰਗਾਪੁਰ ਲਗਾਤਾਰ ਦੂਜੇ ਸਾਲ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਬਣਿਆ ਹੋਇਆ ਹੈ, ਜਿਸ ਨੂੰ 227 ਵਿੱਚੋਂ 192 ਦੇਸ਼ਾਂ ਵਿੱਚ ਵੀਜ਼ਾ-ਫ੍ਰੀ ਐਂਟਰੀ ਮਿਲਦੀ ਹੈ। ਜਾਪਾਨ ਅਤੇ ਦੱਖਣੀ ਕੋਰੀਆ ਸੰਯੁਕਤ ਰੂਪ ਵਿੱਚ ਦੂਜੇ ਸਥਾਨ 'ਤੇ ਹਨ, ਇਨ੍ਹਾਂ ਦੇਸ਼ਾਂ ਦੇ ਨਾਗਰਿਕ 188 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ।
