ਸੁਸ਼ੀਲ ਸੀਬੀਡੀਟੀ ਦੇ ਚੇਅਰਮੈਨ ਚੰਦਰਾ ਬਣੇ ਚੋਣ ਕਮਿਸ਼ਨਰ
Published : Feb 15, 2019, 4:26 pm IST
Updated : Feb 15, 2019, 4:26 pm IST
SHARE ARTICLE
Sushil Chandra
Sushil Chandra

ਸੀਬੀਡੀਟੀ ਦੇ ਚੇਅਰਮੈਨ ਸੁਸ਼ੀਲ ਚੰਦਰਾ ਨੂੰ ਨਵਾਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨੂੰ

  ਨਵੀਂ ਦਿੱਲੀ :  ਸੀਬੀਡੀਟੀ ਦੇ ਚੇਅਰਮੈਨ ਸੁਸ਼ੀਲ ਚੰਦਰਾ ਨੂੰ ਨਵਾਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨਜ਼ੂਰੀ ਦਿਤੀ। ਸੀਬੀਡੀਟੀ ਦੇ ਚੇਅਰਮੈਨ ਦੇ ਤੌਰ ਉਤੇ ਉਨ੍ਹਾਂ ਦਾ ਕਾਰਜਕਾਲ ਇਸ ਸਾਲ ਮਈ ਵਿਚ ਖਤਮ ਹੋ ਰਿਹਾ ਸੀ। ਉਨ੍ਹਾਂ ਦਾ ਕਾਰਜਕਾਲ 2016 ਤੋਂ ਦੋ ਵਾਰ ਵਧਾਇਆ ਜਾ ਚੁੱਕਾ ਸੀ ।

Sushil chndraSushil chndra

ਚੰਦਰਾ ਆਈਆਈਟੀ ਗ੍ਰੈਜਏਟ ਅਤੇ 1980 ਬੈਚ ਦੇ ਇੰਡੀਅਨ ਰੈਵੀਨਿਊ ਸਰਵਿਸ (ਆਈਆਰਐਸ) ਅਧਿਕਾਰੀ ਹਨ। ਟੀਐਸ ਕ੍ਰਿਸ਼ਨਾ ਮੂਰਤੀ ਤੋਂ ਬਾਅਦ ਚੰਦਰਾ ਦੂਜੇ ਅਜਿਹੇ ਆਈਆਰਐਸ ਅਫ਼ਸਰ ਹਨ,  ਜਿਨ੍ਹਾਂ ਨੂੰ ਚੋਣ ਕਮਿਸ਼ਨਰ ਬਣਾਇਆ ਗਿਆ ਹੈ। ਕ੍ਰਿਸ਼ਨਾ ਮੂਰਤੀ ਨੂੰ 2004 ਵਿਚ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। 

Sushil chandraSushil chandra

ਚੰਦਰਾ ਦੀ ਨਿਯੁਕਤੀ ਅਹੁਦਾ ਕਬੂਲ ਕਰਨ ਦੇ ਦਿਨ ਤੋਂ ਪ੍ਭਾਵੀ ਮੰਨੀ ਜਾਵੇਗੀ। ਉਹ ਓ.ਪੀ. ਰਾਵਤ ਦੀ ਜਗ੍ਹਾ ਲੈਣਗੇ, ਜੋ ਦਿਸੰਬਰ 2018 ਵਿਚ ਸੇਵਾਮੁਕਤ ਹੋਏ ਸਨ। ਇਸ ਤੋਂ ਬਾਅਦ ਸੁਨੀਲ ਅਰੋੜਾ ਨੂੰ ਮੁੱਖ ਚੋਣ ਕਮਿਸ਼ਨਰ ਬਣਾਏ ਜਾਣ ਤੋਂ ਬਾਅਦ ਤਿੰਨ ਮੈਂਬਰੀ ਚੋਣ ਕਮਿਸ਼ਨ ਵਿਚ ਇਕ ਅਹੁਦਾ ਖਾਲੀ ਸੀ ।  ਚੋਣ ਕਮਿਸ਼ਨ ਵਿਚ ਮੁੱਖ ਚੋਣ ਕਮਿਸ਼ਨਰ ਦੇ ਇਲਾਵਾ ਦੋ  ਹੋਰ ਚੋਣ ਕਮਿਸ਼ਨਰ ਹੁੰਦੇ ਹਨ। ਚੰਦਰਾ ਤੋਂ ਇਲਾਵਾ ਅਸ਼ੋਕ ਲਵਾਸਾ ਵੀ ਚੋਣ ਕਮਿਸ਼ਨਰ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement