
5 ਦੀ ਮੌਕੇ 'ਤੇ ਹੀ ਮੌਤ, 12 ਜ਼ਖਮੀ
ਪੁਣੇ: ਮਹਾਰਾਸ਼ਟਰ ਦੇ ਪੁਣੇ-ਨਾਸਿਕ ਹਾਈਵੇਅ 'ਤੇ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ ਸ਼ਿਰੋਲੀ ਪਿੰਡ ਨੇੜੇ ਇਕ SUV ਕਾਰ ਨੇ 17 ਔਰਤਾਂ ਨੂੰ ਕੁਚਲ ਦਿੱਤਾ। ਹਾਦਸੇ 'ਚ 5 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 12 ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : RCB ਨੇ ਪਟਿਆਲਾ ਦੀ ਰਹਿਣ ਵਾਲੀ ਕਨਿਕਾ ਆਹੂਜਾ ਨੂੰ 35 ਲੱਖ ਵਿੱਚ ਆਪਣੀ ਟੀਮ ਲਈ ਚੁਣਿਆ
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਰੀਆਂ ਔਰਤਾਂ ਰਸੋਈਏ ਦਾ ਕੰਮ ਕਰਦੀਆਂ ਹਨ। ਸੋਮਵਾਰ ਰਾਤ ਕਰੀਬ 11 ਵਜੇ ਉਹ ਪ੍ਰੋਗਰਾਮ ਤੋਂ ਆਪਣਾ ਕੰਮ ਖਤਮ ਕਰਕੇ ਘਰ ਪਰਤ ਰਹੀਆਂ ਸਨ। ਇਸ ਦੌਰਾਨ ਸੜਕ ਪਾਰ ਕਰਦੇ ਸਮੇਂ ਹਾਦਸਾ ਵਾਪਰ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੂਰਜਮੁਖੀ ਦੇ ਬੀਜਾਂ ਨਾਲ ਸਿਹਤ ਨੂੰ ਮਿਲਦੇ ਹਨ ਅਨੇਕਾਂ ਫ਼ਾਇਦੇ